20 C
Toronto
Sunday, September 28, 2025
spot_img
Homeਫ਼ਿਲਮੀ ਦੁਨੀਆਰਾਜਸਥਾਨ ਦੀ ਸੁਮਨ ਰਾਓ ਬਣੀ ਮਿਸ ਇੰਡੀਆ ਵਰਲਡ-2019

ਰਾਜਸਥਾਨ ਦੀ ਸੁਮਨ ਰਾਓ ਬਣੀ ਮਿਸ ਇੰਡੀਆ ਵਰਲਡ-2019

ਮੇਰੇ ਵਰਗੀਆਂ ਹੋਰ ਕੁੜੀਆਂ ਸੁਪਨੇ ਪੂਰੇ ਕਰਨ ਤੋਂ ਨਹੀਂ ਡਰਨਗੀਆਂ : ਸੁਮਨ

ਮੁੰਬਈ : ਰਾਜਸਥਾਨ ਦੀ ਸੁਮਨ ਰਾਓ ਨੇ ਮਿਸ ਇੰਡੀਆ ਵਰਲਡ 2019 ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ। ਉਹ ਚਾਰਟਰਡ ਅਕਾਊਂਟੈਂਸੀ (ਸੀਏ) ਕਰ ਰਹੀ ਹੈ। ਇਸ ਸਬੰਧੀ ਸਮਾਗਮ ਸ਼ਨਿਚਰਵਾਰ ਨੂੰ ਇਥੋਂ ਦੇ ਸਰਦਾਰ ਵੱਲਭ ਭਾਈ ਪਟੇਲ ਇਨਡੋਰ ਸਟੇਡੀਅਮ ਵਿੱਚ ਹੋਇਆ। ਰਾਓ ਨੇ ਕਿਹਾ ਕਿ ਉਸ ਨੂੰ ਬਹੁਤ ਮਾਣ ਹੈ ਅਤੇ ਖ਼ਿਤਾਬ ਜਿੱਤਣ ਦੀ ਖੁਸ਼ੀ ਹੈ। ਇਕ ਬਿਆਨ ਵਿੱਚ ਉਸਨੇ ਕਿਹਾ, ” ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਜਿਥੋਂ ਆਉਂਦੀ ਹਾਂ ਉਸ ਸਮਾਜ ਲਈ ਉਮੀਦ ਦੀ ਇਕ ਕਿਰਨ ਬਣ ਗਈ ਹਾਂ ਅਤੇ ਹੁਣ ਮੇਰੇ ਵਰਗੀਆਂ ਹੋਰ ਲੜਕੀਆਂ ਆਪਣੇ ਸੁਪਨੇ ਪੂਰੇ ਕਰਨ ਤੋਂ ਡਰਨਗੀਆਂ ਨਹੀਂ। ਮੇਰਾ ਪਰਿਵਾਰ ਤੇ ਦੋਸਤ ਬਹੁਤ ਖੁਸ਼ ਹਨ ਅਤੇ ਮੈਂ ਉਨ੍ਹਾਂ ਨਾਲ ਜਸ਼ਨ ਮਨਾਉਣ ਦਾ ਇੰਤਜ਼ਾਰ ਨਹੀਂ ਕਰ ਸਕਦੀ।” ਇਸ ਦੇ ਨਾਲ ਹੀ ਛੱਤੀਸਗੜ੍ਹ ਦੀ ਇੰਜਨੀਅਰ ਸ਼ਿਵਾਨੀ ਜਾਧਵ ਨੇ ਮਿਸ ਗਰੈਂਡ ਇੰਡੀਆ 2019 ਅਤੇ ਬਿਹਾਰ ਦੀ ਮੈਨੇਜਮੈਂਟ ਵਿਦਿਆਰਥਣ ਸ਼੍ਰੇਆ ਸ਼ੰਕਰ ਨੇ ਮਿਸ ਇੰਡੀਆ ਯੂਨਾਈਟਿਡ ਕੌਂਟੀਨੈਂਟ 2019 ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਤੇਲੰਗਾਨਾ ਦੀ ਸੰਜਨਾ ਵਿਜ ਮਿਸ ਇੰਡੀਆ ਰਨਰਜ਼ ਅੱਪ 2019 ਰਹੀ। ਪੀਕੌਕ, ਮਿਸ ਵਰਲਡ 2018 ਵਨੇਸਾ ਪੋਂਚਾ ਡੀ ਲਿਓਨ, ਅਦਾਕਾਰਾ ਹੁਮਾ ਕੁਰੈਸ਼ੀ, ਚਿਤਰਾਂਗਦਾ ਸਿੰਘ, ਆਯੂਸ਼ ਸ਼ਰਮਾ, ਕੋਰੀਓਗ੍ਰਾਫਰ ਤੇ ਫਿਲਮ ਨਿਰਮਾਤਾ ਰੇਮੋ ਡਿਸੂਜ਼ਾ, ਸਪਿੰਟਰ ਦੁਤੀ ਚੰਦ ਅਤੇ ਫੁਟਬਾਲ ਟੀਮ ਦੀ ਕਪਤਾਨ ਸੁਨੀਲ ਛੇਤਰੀ ਦੇ ਪੈਨਲ ਨੇ ਕੀਤਾ। ਸ਼ਾਮ ਨੂੰ ਹੋਏ ਇਸ ਸ਼ੋਅ ਦੌਰਾਨ ਕੈਟਰੀਨਾ ਕੈਫ, ਵਿਕੀ ਕੌਸ਼ਲ, ਨੋਰਾ ਫਤੇਹੀ ਅਤੇ ਮੋਨੀ ਰੌਇ ਨੇ ਪ੍ਰੋਗਰਾਮ ਪੇਸ਼ ਕੀਤੇ। ਸ਼ੋਅ ਦਾ ਸੰਚਾਲਨ ਬੌਲੀਵੁੱਡ ਫਿਲਮ ਨਿਰਮਾਤਾ ਕਰਨ ਜੌਹਰ, ਅਦਾਕਾਰ ਤੇ ਐਂਕਰ ਮਨੀਸ਼ ਪੌਲ ਨੇ ਮਿਸ ਵਰਲਡ 2017 ਮਾਨੁਸ਼ੀ ਛਿੱਲਰ ਨਾਲ ਮਿਲ ਕੇ ਕੀਤਾ।

RELATED ARTICLES
POPULAR POSTS