13.8 C
Toronto
Tuesday, March 10, 2026
spot_img
Homeਫ਼ਿਲਮੀ ਦੁਨੀਆਲੰਬੇ ਸਮੇਂ ਤੋਂ ਬਾਅਦ ਮੁੜ ਵਾਪਸੀ ਕਰੇਗੀ 'ਦਯਾਬੇਨ' ਤਾਰਕ ਮਹਿਤਾ ਕਾ ਉਲਟਾ...

ਲੰਬੇ ਸਮੇਂ ਤੋਂ ਬਾਅਦ ਮੁੜ ਵਾਪਸੀ ਕਰੇਗੀ ‘ਦਯਾਬੇਨ’ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਵਿਚ

ਚੰਡੀਗੜ੍ਹ/ਪ੍ਰਿੰਸ ਗਰਗ : ਤਕਰੀਬਨ 2017 ਵਿੱਚ ਦਯਾਬੇਨ ਨੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਤੋਂ ਬ੍ਰੇਕ ਲਿਆ ਸੀ ਅਤੇ ਉਹ ਉਸ ਤੋਂ ਬਾਅਦ ਸ਼ੋਅ ਵਿੱਚ ਕਦੇ ਦਿਖਾਈ ਨਹੀਂ ਦਿਤੀ। ਸ਼ੋਅ ਦੇਖਣ ਦੌਰਾਨ ਇਹ ਸੁਨਣ ਨੂੰ ਮਿਲਦਾ ਸੀ ਕੇ ਦਯਾਬੇਨ ਆਪਣੇ ਭਰਾ ਸੁੰਦਰ ਕੋਲ ਗਈ ਹੋਈ ਹੈ ਅਤੇ ਵਾਪਸ ਨਹੀਂ ਆਈ। ਪਰ ਬੀਤੇ ਦਿਨੀ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕੇ ਜਲਦ ਹੀ ਸ਼ੋਅ ਵਿੱਚ ਦੇਖਣ ਨੂੰ ਮਿਲੇਗੀ ਦਯਾਬੇਨ …
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿਸ਼ਵ ਪ੍ਰਸਿੱਧ ਸ਼ੋਅ ਜਿਸਨੂੰ ਹਰ ਕੋਈ ਦੇਖਣਾ ਪਸੰਦ ਕਰਦਾ ਹੈ। ਇਸੇ ਸ਼ੋਅ ਦੀ ਮਸ਼ਹੂਰ ਅਦਾਕਾਰ ਦਯਾਬੇਨ ਉਰਫ ਦਿਸ਼ਾ ਵਕਾਨੀ ਜਿਸਦੇ ਅੰਦਾਜ ਨੂੰ ਹਰ ਕੋਈ ਵਿਅਕਤੀ ਪਸੰਦ ਕਰਦਾ ਹੈ ਭਾਵੇ ਉਹ ਬੱਚਾ ਹੋਵੇ ਜਾਂ ਬੁੱਢਾ ਹਰ ਕੋਈ ਇਸਦੀ ਕਲਾ ਦਾ ਦੀਵਾਨਾ ਹੈ। ਜੇਕਰ ਗੱਲ ਕਰ ਲਈਏ ਦਯਾਬੇਨ ਦੀ ਕਲਾ ਬਾਰੇ ਤਾਂ ਹਰ ਕੋਈ ਉਨ੍ਹਾਂ ਦੇ ਇਸ ਬੋਲਣ ਦੇ ਅੰਦਾਜ ਤੋਂ ਬੇਹੱਦ ਖੁਸ਼ ਹੁੰਦਾ ਹੈ ਅਤੇ ਆਪਣਾ ਮਨੋਰੰਜਨ ਦੇ ਸਾਧਨ ਦਾ ਸਭ ਤੋਂ ਵਧੀਆ ਢੰਗ ਮੰਨਦਾ ਹੈ। ਦਯਾਬੇਨ ਨੂੰ ਲੈ ਕੇ ਸਰੋਤਿਆਂ ਦੀ ਨਾਰਾਜਗੀ : ਜਿਸ ਦਿਨ ਤੋਂ ਦਯਾਬੇਨ ਸ਼ੋਅ ਵਿੱਚੋ ਨਜ਼ਰ ਆਉਣਾ ਬੰਦ ਹੋਈ ਹੈ, ਉਸੇ ਦਿਨ ਤੋਂ ਕੋਈ ਨਾ ਕੋਈ ਉਨ੍ਹਾਂ ਦਾ ਫੈਨ ਨਾਰਾਜ ਹੀ ਨਜ਼ਰ ਆਇਆ ਹੈ। ਕਈ ਵਾਰ ਸਰੋਤੇ ਕਹਿ ਚੁੱਕੇ ਹਨ ਕੇ ਉਨ੍ਹਾਂ ਦੀ ਵਾਪਸੀ ਹੋਵੇ ਅਤੇ ਕਈ ਸਵਾਲ ਵੀ ਉਠਦੇ ਰਹੇ ਹਨ ਕਿ ਆਖਿਰ ਐਸਾ ਕੀ ਹੋਇਆ ਜੋ ਦਯਾਬੇਨ ਨੇ ਸ਼ੋਅ ਛੱਡ ਦਿੱਤਾ ਅਤੇ ਹੋਰ ਵੀ ਇਸੇ ਤਰ੍ਹਾਂ ਦੇ ਸਵਾਲ ਸਾਹਮਣੇ ਆਉਂਦੇ ਰਹੇ ਹਨ। ਕਿਉਂਕਿ ਇਸ ਸ਼ੋਅ ਵਿੱਚੋਂ ਹੋਰ ਵੀ ਕਾਫੀ ਕਲਾਕਾਰ ਬਦਲ ਚੁੱਕੇ ਹਨ।
ਵਾਪਸੀ ਦੀ ਖ਼ਬਰ ਦਾ ਪਤਾ ਕਿਵੇਂ ਲਗਾ : ਦਰਅਸਲ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਸ਼ੋਅ ਦੇਖਦੇ ਹਾਂ ਤਾਂ ਸਾਨੂੰ ਹਮੇਸ਼ਾ ਏਹੀ ਸੁਨਣ ਅਤੇ ਦੇਖਣ ਨੂੰ ਮਿਲਦਾ ਹੈ ਕਿ ਦਯਾਬੇਨ ਆਪਣੇ ਭਰਾ ਸੁੰਦਰ ਦੇ ਘਰ ਗਈ ਹੋਈ ਹੈ ਅਤੇ ਹਮੇਸ਼ਾ ਫੋਨ ‘ਤੇ ਹੀ ਗੱਲ ਕਰਦੀ ਨਜ਼ਰ ਆਉਂਦੀ ਹੈ। ਪਰ ਕਦੇ ਵੀ ਉਸਦਾ ਚਿਹਰਾ ਸਾਹਮਣੇ ਨਹੀਂ ਆਇਆ ਅਤੇ ਉਥੇ ਹੀ ਹੁਣ ਜਦੋ ਦੁਬਾਰਾ ਫੋਨ ‘ਤੇ ਗੱਲ ਹੋਈ ਅਤੇ ਸੁੰਦਰ ਕੋਲੋਂ ਆਉਣ ਦਾ ਪੁੱਛਿਆ ਤਾਂ ਉਸਨੇ ਆਖਿਆ ਕਿ ਦਯਾ ਨਵਰਾਤਰੀ ਜਾ ਦੀਵਾਲੀ ਦੇ ਨਜਦੀਕ ਮੁੰਬਈ ਵਾਪਸ ਆਵੇਗੀ ਅਤੇ ਇਹ ਖ਼ਬਰ ਸੁਨਣ ਦੇ ਨਾਲ ਹੀ ਫੈਨਸ ਦੇ ਦਿਲ ਦੇ ਵਿੱਚ ਉਮੰਗ ਜਾਗ ਉੱਠੀ।
ਦਯਾਬੇਨ ਉਰਫ ਦਿਸ਼ਾ ਵਕਾਨੀ ਬਾਰੇ ਜਾਣਕਾਰੀ : ਦਿਸ਼ਾ ਵਕਾਨੀ ਜਨਮ (17 ਅਗਸਤ 1978) ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਗੁਜਰਾਤੀ ਜੈਨ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਅਹਿਮਦਾਬਾਦ ਦੇ ਗੁਜਰਾਤ ਕਾਲਜ ਤੋਂ ਡਰਾਮੇਟਿਕਸ ਵਿੱਚ ਗ੍ਰੈਜੂਏਸ਼ਨ ਕੀਤੀ। ਉਹ ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸ ਨੇ ਗੁਜਰਾਤੀ ਥੀਏਟਰ ਵਿੱਚ ਸਟੇਜ ਅਭਿਨੇਤਰੀ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਮਲ ਪਟੇਲ ਬਨਾਮ ਧਮਾਲ ਪਟੇਲ ਅਤੇ ਲਾਲੀ ਲੀਲਾ ਵਜੋਂ ਕੀਤੀ। ਉਸ ਦਾ ਵਿਆਹ ਮੁੰਬਈ ਸਥਿਤ ਚਾਰਟਰਡ ਅਕਾਊਂਟੈਂਟ ਮਯੂਰ ਪਦਿਆ ਨਾਲ 24 ਨਵੰਬਰ 2015 ਨੂੰ ਹੋਇਆ ਸੀ। 27 ਨਵੰਬਰ 2017 ਨੂੰ, ਸਟੂਟੀ ਪਦਿਆ ਨਾਮ ਦੀ ਇੱਕ ਲੜਕੀ ਉਨ੍ਹਾਂ ਦੇ ਘਰ ਪੈਦਾ ਹੋਈ। ਉਸ ਦਾ ਭਰਾ ਮਯੂਰ ਵਕਾਨੀ ਵੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਉਸਦਾ ਸਕ੍ਰੀਨ ਭਰਾ ਸੁੰਦਰ ਲਾਲ ਦਾ ਕਿਰਦਾਰ ਨਿਭਾ ਰਿਹਾ ਹੈ।

RELATED ARTICLES
POPULAR POSTS