Breaking News
Home / ਕੈਨੇਡਾ / Front / ਰੁਬੀਨਾ ਬਾਜਵਾ ਅਤੇ ਨੀਰੂ ਬਾਜਵਾ ਦੋਵੇ ਭੈਣਾਂ ਦੀ ਜੋਡੀ ਗਿੱਧਾ ਪਾਉਂਦੀ ਹੋਈ ਆਈ ਨਾਜਰ ਫ਼ਿਲਮ ਬੂਹੇ ਬਾਰੀਆਂ ਦਾ ਨਵਾਂ ਗਾਣਾ ‘ ਮੁਟਿਆਰਾਂ ‘ ਹੋਇਆ ਰੀਲਿਜ਼

ਰੁਬੀਨਾ ਬਾਜਵਾ ਅਤੇ ਨੀਰੂ ਬਾਜਵਾ ਦੋਵੇ ਭੈਣਾਂ ਦੀ ਜੋਡੀ ਗਿੱਧਾ ਪਾਉਂਦੀ ਹੋਈ ਆਈ ਨਾਜਰ ਫ਼ਿਲਮ ਬੂਹੇ ਬਾਰੀਆਂ ਦਾ ਨਵਾਂ ਗਾਣਾ ‘ ਮੁਟਿਆਰਾਂ ‘ ਹੋਇਆ ਰੀਲਿਜ਼

ਰੁਬੀਨਾ ਬਾਜਵਾ ਅਤੇ ਨੀਰੂ ਬਾਜਵਾ ਦੋਵੇ ਭੈਣਾਂ ਦੀ ਜੋਡੀ ਗਿੱਧਾ ਪਾਉਂਦੀ ਹੋਈ ਆਈ ਨਾਜਰ
ਫ਼ਿਲਮ ਬੂਹੇ ਬਾਰੀਆਂ ਦਾ ਨਵਾਂ ਗਾਣਾ ‘ ਮੁਟਿਆਰਾਂ ‘ ਹੋਇਆ ਰੀਲਿਜ਼

ਚੰਡੀਗੜ੍ਹ / ਪ੍ਰਿੰਸ ਗਰਗ

ਇਹ ਗੀਤ ਹੈ ਮੁਟਿਆਰਾਂ । ਗੀਤ ਵਿੱਚ ਨੀਰੂ ਬਾਜਵਾ ਅਤੇ ਉਸਦੀ ਭੈਣ ਰੁਬੀਨਾ ਡਾਂਸ ਕਰਦੇ ਹੋਏ ਨਾਜਰ ਆ ਰਹੇ ਹਨ ,ਦਰਸ਼ਕਾਂ  ਵਲੋਂ ਇਸ ਗੀਤ ਅਤੇ ਨੀਰੂ-ਰੁਬੀਨਾ ਦਾ ਡਾਂਸ ਦੋਵਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ।

ਪੰਜਾਬ ਦੀ ਅਦਾਕਾਰਾ ਨੀਰੂ ਬਾਜਵਾ ਅੱਜਕੱਲ੍ਹ ਸੁਰਖੀਆਂ ਵਿੱਚ ਹੈ। ਦਰਅਸਲ, ਅਭਿਨੇਤਰੀ ਦੀ ਫਿਲਮ ”ਬੂਹੇ ਬਰਿਆਨ” ਦਾ ਪ੍ਰੀਮੀਅਰ 15 ਸਤੰਬਰ ਨੂੰ ਹੋਣ ਵਾਲਾ ਹੈ। ਫਿਲਮ ਦੇ ਇਸ ਤੋਂ ਪਹਿਲਾਂ ਰਿਲੀਜ਼ ਹੋਏ ਟ੍ਰੇਲਰ ਨੂੰ ਕਾਫੀ ਸਕਾਰਾਤਮਕ ਫੀਡਬੈਕ ਮਿਲਿਆ ਹੈ। ਇਸ ਦੇ ਨਾਲ ਹੁਣ ਫਿਲਮ ਦੀ ਥੀਮ ਟਿਊਨ ਵੀ ਉਪਲਬਧ ਕਰਾਈ ਗਈ ਹੈ।

ਅਗਰ ਗੀਤ ਦੇ ਸ਼ਬਦ ਦੀ ਗੱਲ ਕਰੀਏ ਤਾ ਇਹ ਜਾਪਦਾ ਹੈ ਜਿਵੇਂ ਇਕ ਕੁੜੀ ਆਪਣੇ ਘਰੇ ਆਪਣੇ ਮਾਪਿਆਂ ਤੋਂ ਸੰਗਦੀ ਹੈ ਅਤੇ  ਇਹਨਾਂ ਸਾਹਮਣੇ ਖੁਲਦੀ ਨਹੀਂ ਆ ਇੰਝ ਕਹਿ ਲਵੋ ਕਿ ਉਹ ਚਾਉਂਦੀ ਹੈ ਮਨੋਰੰਜਨ ਕਰਨਾ ਪਰ ਕਰ ਨਹੀਂ ਪਾਓਂਦੀ ਅਤੇ ਜਿਵੇਂ ਹੀ ਘਰ ਦੇ ਇਧਰ ਉਧਰ ਹੁੰਦੇ ਨੇ ਅਤੇ ਧੀ ਵੇਖਦੇ ਹੀ ਆਪਣੇ ਅਰਮਾਨ ਪੂਰੇ ਕਰਦੀ ਹੈ ਅਤੇ ਖੁੱਲ ਕਿ ਨੱਚਦੀ ਹੈ ਜਿਵੇਂ ਕਿ ਗੀਤ ਵਿਚਲੀ ਸ਼ਬਦਾਵਲੀ ਦੱਸਦੀ ਹੈ ਕਿ ” ਅੱਡੀਆਂ ਨੂੰ ਚੜ੍ਹ ਗਈ ਆਜ਼ਾਦੀ ਵਾਲੀ ਲੋਰ ਵੀ , ਲੱਕ ਨੂੰ ਦੁਆਲੇ ਦੇਕੇ ਚੁੰਨੀਆਂ ਨੂੰ ਗੰਢ ਵੇ ਗਿੱਧੇ ਚ ਖਿਲਾਰ ਦਿੱਤੀ ਬੋਲੀਆਂ ਦੀ ਪੰਡ ਵੇ “

ਨਿਰਸੰਦੇਹ, ਨੀਰੂ ਬਾਜਵਾ ਪੰਜਾਬੀ ਇੰਡਸਟਰੀ  ਵਿੱਚ ਸਭ ਤੋਂ ਵਧੀਆ ਅਭਿਨੇਤਰੀਆਂ ਵਿੱਚੋਂ ਇੱਕ ਹੈ। ਨੀਰੂ ਹਾਲ ਹੀ ਵਿੱਚ ਫਿਲਮ “ਕਲੀ ਜੋਟਾ” ਵਿੱਚ ਨਜ਼ਰ ਆਈ ਸੀ। ਇਹ ਫ਼ਿਲਮ ਸਾਲ 2023 ਦੀ ਪੰਜਾਬੀ ਸਿਨੇਮਾ ਦੀ ਪਹਿਲੀ ਬਲਾਕਬਸਟਰ ਸੀ। ਇਸ ਤੋਂ ਬਾਅਦ, ਨੀਰੂ ਦੀ ਅਗਲੀ ਫ਼ਿਲਮ, “ਬੂਹੇ ਬਾਰੀਆਂ” ਵੀ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਇਲਾਵਾ ਨੀਰੂ ਦੀਆਂ ਫਿਲਮਾਂ “ਚੱਲ ਜਿੰਦੀਏ 2” ਅਤੇ “ਸ਼ਾਇਰ” ਵੀ ਨਿਰਮਾਣ ਅਧੀਨ ਹਨ ਅਤੇ 2024 ਵਿੱਚ ਸਿਨੇਮਾਘਰਾਂ ਵਿੱਚ ਰੀਲਿਜ਼ ਹੋਣ ਜਾ ਰਹੀਆਂ ਹਨ

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …