24.2 C
Toronto
Wednesday, August 26, 2026
spot_img
HomeਕੈਨੇਡਾFrontਪੂਜਾ ਨੇਗੀ ਕਲਾਸੀਕਲ ਗਾਇਕੀ ਵਿੱਚ ਜੇਤੂ ਰਹੀ

ਪੂਜਾ ਨੇਗੀ ਕਲਾਸੀਕਲ ਗਾਇਕੀ ਵਿੱਚ ਜੇਤੂ ਰਹੀ

ਯੂਥ ਫੈਸਟੀਵਲ ਚੰਡੀਗੜ੍ਹ 2023

ਪੂਜਾ ਨੇਗੀ ਕਲਾਸੀਕਲ ਗਾਇਕੀ ਵਿੱਚ ਜੇਤੂ ਰਹੀ

ਚੰਡੀਗੜ੍ਹ / ਪ੍ਰਿੰਸ ਗਰਗ

ਪੂਜਾ ਨੇਗੀ ਕਲਾਸੀਕਲ ਗਾਇਕੀ ਵਿੱਚ ਜੇਤੂ ਰਹੀ

ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਫੈਸਟੀਵਲ, ਚੰਡੀਗੜ੍ਹ ਦੇ ਤਹਿਤ ਮੇਹਰ ਚੰਦ ਮਹਾਜਨ ਗਰਲਜ਼ ਕਾਲਜ (MCM DAV) ਵਿਖੇ 07 ਅਕਤੂਬਰ ਤੋਂ 10 ਅਕਤੂਬਰ ਤੱਕ ਕਰਵਾਏ ਜਾ ਰਹੇ ਕਾਲਜ ਯੂਥ ਫੈਸਟੀਵਲ ਦੇ ਕਲਾਸੀਕਲ ਗਾਇਕੀ ਮੁਕਾਬਲੇ ਵਿੱਚ ਜੀਸੀਜੀ-11 ਕਾਲਜ ਦੀ ਵਿਦਿਆਰਥਣ ਪੂਜਾ ਨੇਗੀ ਜੇਤੂ ਰਹੀ।

ਇਸ ਤੋਂ ਇਲਾਵਾ ਜੀਸੀਜੀ ਸੈਕਟਰ 11 ਕਾਲਜ ਦੇ ਵਿਦਿਆਰਥੀ ਗਰੁੱਪ ਭਜਨ, ਸਮੂਹ ਗੀਤ, ਕਲਾਸੀਕਲ ਗਾਇਨ ਅਤੇ ਲੋਕ ਗੀਤ ਵਿੱਚ ਵੀ ਪਹਿਲੇ ਸਥਾਨ ’ਤੇ ਰਹੇ। ਇਸ ਯੂਥ ਫੈਸਟੀਵਲ ਵਿੱਚ ਜੀਸੀਜੀ ਸੈਕਟਰ 11, ਜੀਸੀਜੀ ਸੈਕਟਰ 42, ਦੇਵ ਸਮਾਜ ਕਾਲਜ, ਸਰਕਾਰੀ ਹੋਮ ਸਾਇੰਸ ਕਾਲਜ ਸੈਕਟਰ 10, ਸਮੇਤ ਸ਼ਹਿਰ ਦੇ ਹੋਰ ਕਾਲਜਾਂ ਨੇ ਭਾਗ ਲਿਆ। ਜ਼ੋਨਲ ਯੂਥ ਫੈਸਟੀਵਲ ਵਿੱਚ ਸ਼ਹਿਰ ਦੇ ਕਾਲਜਾਂ ਦੇ ਪਤਵੰਤੇ ਸੱਜਣ ਹਾਜ਼ਰ ਸਨ।

RELATED ARTICLES
POPULAR POSTS