ਧਰਮਿੰਦਰ ਨੇ ਅਜੇ ਆਪਣੀਆਂ ਜੜਾਂ ਦਾ ਸਾਥ ਨਹੀਂ ਛੱਡਿਆ ਹੈ। ਫੇਸਬੁੱਕ ‘ਤੇ ‘ਧਰਮਿੰਦਰ-ਹੀ-ਮੈਨ’ ਨਾਮ ਨਾਲ ਇਕ ਪੇਜ ਹੈ, ਜਿਸ ‘ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਸ ‘ਚ ਉਹ ਲੋਨਾਵਲਾ ਸਥਿਤ ਆਪਣੇ ਫਾਰਮ ਹਾਊਸ ‘ਚ ਰੱਖੀ ਗਾਂ ਦਾ ਦੁੱਧ ਚੋਂਦੇ ਹੋਏ ਨਜ਼ਰ ਆਉਂਦੇ ਹਨ ਅਤੇ ਕਦੇ ਆਪਣੇ ਪਾਲਤੂ ਕੁੱਤੇ ਨਾਲ ਖੇਡਦੇ ਦਿਖਦੇ ਹਨ। ਧਰਮਿੰਦਰ ਆਪਣਾ ਜ਼ਿਆਦਾਤਰ ਸਮਾਂ ਫਾਰਮ ਹਾਊਸ ‘ਤੇ ਬਿਤਾਉਂਦੇ ਹਨ। ਇਕ ਇੰਟਰਵਿਊ ‘ਚ ਧਰਮਿੰਦਰ ਕਹਿ ਚੁੱਕੇ ਹਨ ‘ਮੈਂ ਜੱਟ ਹਾਂ ਅਤੇ ਜੱਟ ਆਪਣੀ ਜ਼ਮੀਨ ਅਤੇ ਖੇਤਾਂ ਨੂੰ ਪਿਆਰ ਕਰਦਾ ਹੈ।’ ਧਰਮਿੰਦਰ ਕਹਿੰਦੇ ਹਨ ਕਿ ਇਨ੍ਹੀਂ ਮੇਰਾ ਜ਼ਿਆਦਾ ਸਮਾਂ ਲੋਨਾਵਲਾ ਸਥਿਤ ਆਪਣੇ ਫਾਰਮ ਹਾਊਸ ‘ਤੇ ਹੀ ਬੀਤਦਾ ਹੈ। ਮੇਰਾ ਫੋਕਸ ਆਰਗੈਨਿਕ ਖੇਤੀ ‘ਤੇ ਹੈ ਅਤੇ ਮੈਂ ਚਾਵਲ, ਸਬਜ਼ੀਆਂ ਆਦਿ ਉਗਾਉਂਦਾ ਹਾਂ। ਮੈਂ ਆਪਣੇ ਫਾਰਮ ਹਾਊਸ ‘ਚ ਕੁੱਝ ਗਾਵਾਂ ਅਤੇ ਮੱਝਾਂ ਵੀ ਰੱਖੀਆਂ ਹੋਈਆਂ ਹਨ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …