ਭਰਿਆ ਰਿਹਾ ਸਾਲ 2019
ਸਾਲ 2019 ਦੀ ਸ਼ੁਰੂਆਤ ਯਾਨੀਕਿ ਜਨਵਰੀ ਮਹੀਨੇ ਵਿਚ ਹਿਮਾਂਸ਼ੀ ਖੁਰਾਣਾ ਆਪਣੇ ਗੀਤ ‘ਆਈ ਲਾਈਕ ਇੱਟ’ ਕਰਕੇ ਚਰਚਾ ਵਿਚ ਆਈ। ਹਿਮਾਂਸ਼ੀ ਦੇ ਇਸ ਗੀਤ ਦਾ ਮਾਡਲ ਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਇਕ ਵੀਡੀਓ ਵਿਚ ਮਜ਼ਾਕ ਬਣਾ ਦਿੱਤਾ। ਦੋਵਾਂ ਵਿਚਾਲੇ ਇਸ ਵੀਡੀਓ ਨੂੰ ਲੈ ਕੇ ਇੰਨਾ ਹੰਗਾਮਾ ਹੋਇਆ ਕਿ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਸ਼ਹਿਨਾਜ਼ ਤੇ ਹਿਮਾਂਸ਼ੀ ਨੇ ਇਕ-ਦੂਜੇ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਰਾ ਭਲਾ ਬੋਲਿਆ।
ਪੰਜਾਬ ਦੇ ਦਿੱਗਜ਼ ਗਾਇਕ ਗੁਰਦਾਸ ਮਾਨ ਵੀ ਇਸ ਸਾਲ ਕੰਟਰੋਵਰਸੀ ਵਿਚ ਘਿਰੇ ਰਹੇ। ਗੁਰਦਾਸ ਮਾਨ ਨੇ ਹਿੰਦੀ ਭਾਸ਼ਾ ਦੀ ਆਪਣੇ ਇਕ ਰੇਡੀਓ ਇੰਟਰਵਿਊ ਦੌਰਾਨ ਹਮਾਇਤ ਕੀਤੀ ਸੀ, ਜਿਸ ਦਾ ਨਤੀਜਾ ਉਨ੍ਹਾਂ ਨੂੰ ਕੈਨੇਡਾ ਵਿਚ ਆਪਣੇ ਇਕ ਸ਼ੋਅ ਦੌਰਾਨ ਭੁਗਤਣਾ ਪਿਆ। ਭਾਸ਼ਾ ਨੂੰ ਲੈ ਕੇ ਦਿੱਤੇ ਗਏ ਗੁਰਦਾਸ ਮਾਨ ਦੇ ਬਿਆਨ ਦਾ ਵਿਵਾਦ ਇੰਨਾ ਭਖ ਗਿਆ ਕਿ ਲੋਕਾਂ ਨੇ ਉਨ੍ਹਾਂ ਦੇ ਸ਼ੋਅਜ਼ ਵਿਚ ਜਾ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਪੰਜਾਬੀ ਗਾਇਕ ਗੁਰਨਾਮ ਭੁੱਲਰ ਸਤੰਬਰ ਮਹੀਨੇ ਵੀ ਖੂਬ ਵਿਵਾਦਾਂ ਵਿਚ ਰਹੇ। ਇਕ ਸ਼ੋਅ ਦੌਰਾਨ ਗੁਰਨਾਮ ਭੁੱਲਰ ਵਲੋਂ ਸਟੇਜ ‘ਤੇ ਫੈਨ ਨਾਲ ਕੀਤੇ ਦੁਰਵਿਵਹਾਰ ਦੀ ਲੋਕਾਂ ਵਲੋਂ ਖੂਬ ਨਿੰਦਿਆ ਕਰਵਾਉਣ ਦੇ ਚੱਲਦਿਆਂ ਬੁਰਾ-ਭਲਾ ਕਿਹਾ, ਜਿਸ ਨੇ ਸੋਸ਼ਲ ਮੀਡੀਆ ‘ਤੇ ਤੂਲ ਫੜ ਗਈ। ਹਾਲਾਂਕ ਗੁਰਨਾਮ ਭੁੱਲਰ ਨੇ ਆਪਣੀ ਗਲਤੀ ਦੇ ਚੱਲਦਿਆਂ ਉਸ ਫੈਨ ਦੇ ਘਰ ਜਾ ਕੇ ਮੁਆਫੀ ਮੰਗੀ ਤੇ ਤਸਵੀਰ ਵੀ ਖਿਚਵਾਈ।
ਸਿੰਗਾ ਦਾ ਇਸ ਸਾਲ ਇਕ ਵਿਵਾਦ ਨਹੀਂ ਕਿਹਾ, ਸਗੋਂ ਸਤੰਬਰ ਮਹੀਨੇ ਆਪਣੇ ਬਟਾਲਾ ਸ਼ੋਅ ਵਿਚ ਬਾਊਂਸਰਾਂ ਵਲੋਂ ਪੱਤਰਕਾਰਾਂ ਨਾਲ ਕੀਤੀ ਧੱਕਾ-ਮੁੱਕੀ ਕਰਕੇ ਵੀ ਸਿੰਗਾ ਚਰਚਾ ਵਿਚ ਰਹੇ। ਪੱਤਰਕਾਰਾਂ ਵਲੋਂ ਸਿੰਗਾ ਤੇ ਉਸ ਦੇ ਬਾਊਂਸਰਾਂ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਨਤੀਜਾ ਇਹ ਰਿਹਾ ਕਿ ਤਿੰਨ ਮਹੀਨਿਆਂ ਬਾਅਦ ਸਿੰਗਾ ਨੇ ਬਟਾਲਾ ਵਿਚ ਪੱਤਰਕਾਰਾਂ ਕੋਲੋਂ ਮੁਆਫੀ ਮੰਗੀ। ਇਸ ਤੋਂ ਬਾਅਦ ਇਹ ਮਾਮਲਾ ਠੰਡਾ ਪਿਆ।
ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਪੰਜਾਬ ਵਿਚ ਹੈ। ਹਾਲਾਂਕਿ ਪੰਜਾਬ ਆਉਂਦਿਆਂ ਹੀ ਕਰਨ ਔਜਲਾ ਨੇ ਆਪਣਾ ਨਾਂ ਵਿਵਾਦਾਂ ਵਿਚ ਦਰਜ ਕਰਵਾ ਲਿਆ। ਦਰਅਸਲ ਜਦੋਂ ਕਰਨ ਔਜਲਾ ਪੰਜਾਬ ਆਇਆ ਤਾਂ ਮੋਹਾਲੀ ਏਅਰਪੋਰਟ ਤੋਂ ਉਹ ਗੱਡੀਆਂ ਦੀ ਡਾਰ ਲੈ ਕੇ ਰਵਾਨਾ ਹੋਇਆ। ਇਹ ਡਾਰ ਕਰਨ ਔਜਲਾ ਨੂੰ ਮਹਿੰਗੀ ਪੈ ਗਈ। ਕਰਨ ਔਜਲਾ ਨੇ ਟ੍ਰੈਫਿਕ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ। ਇਸ ‘ਤੇ ਟ੍ਰੈਫਿਕ ਪੁਲਿਸ ਵਲੋਂ ਕਰਨ ਔਜਲਾ ਦੇ ਪੰਜ ਚਲਾਨ ਕੱਟੇ।
ਸਾਲ 2019 ਦੌਰਾ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਨੂੰ ਲੈ ਕੇ ਜਿੱਥੇ ਚਰਚਾ ਵਿਚ ਰਿਹਾ, ਉਥੇ ਇਕ ਗੀਤ ‘ਜੱਟੀ ਜਿਊਣ ਮੌੜ ਵਰਗੀ’ ਨੂੰ ਲੈ ਕੇ ਵਿਵਾਦਾਂ ਵਿਚ ਘਿਰਿਆ ਰਿਹਾ। ਅਸਲ ਵਿਚ ਸਿੱਧੂ ਦੇ ਇਸ ਗੀਤ ‘ਚ ਮਾਈ ਭਾਗੋ ਜੀ ਦਾ ਜ਼ਿਕਰ ਸੀ, ਜਿਸ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਵਲੋਂ ਸਿੱਧੂ ਮੂਸੇਵਾਲਾ ਦਾ ਸਖਤ ਵਿਰੋਧ ਕੀਤਾ ਗਿਆ। ਵਿਰੋਧ ਦੇ ਚੱਲਦਿਆਂ ਸਿੱਧੂ ਮੂਸੇਵਾਲਾ ਨੂੰ ਕਾਫੀ ਕੁਝ ਭੁਗਤਣਾ ਪਿਆ। ਇਸ ਵਿਰੋਧ ਦੇ ਚੱਲਦਿਆਂ ਜਿੱਥੇ ਮੂਸੇਵਾਲਾ ਦਾ ਇਟਲੀ ਵਿਖੇ ਸ਼ੋਅ ਰੱਦ ਹੋਇਆ, ਉਥੇ ਦੂਜੇ ਪਾਸੇ ਪੰਜਾਬ ਵਿਚ ਸਿੱਧੂ ਦੇ ਘਰਦਿਆਂ ਨੂੰ ਵੀ ਸਿੱਖ ਜਥੇਬੰਦੀਆਂ ਕੋਲੋਂ ਮੁਆਫੀ ਮੰਗਣੀ ਪਈ।
ਸਾਲ 2019 ਦਾ ਸਤੰਬਰ ਮਹੀਨਾ ਪੰਜਾਬੀ ਗਾਇਕਾਂ ਲਈ ਸਭ ਤੋਂ ਗਰਮ ਰਿਹਾ। ਇਸ ਮਹੀਨੇ ਵਿਵਾਦਾਂ ਦੀ ਸ਼ੁਰੂਆਤ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਤੋਂ ਹੋਈ। ਦਰਅਸਲ ਰੰਮੀ ਰੰਧਾਵਾ ਨੇ ਆਪਣੇ ਇਕ ਸ਼ੋਅ ਦੌਰਾਨ ਐਲੀ ਮਾਂਗਟ ਨੂੰ ਮਾੜਾ ਬੋਲਿਆ, ਜਿਸ ‘ਤੇ ਭੜਕੇ ਐਲੀ ਮਾਂਗਟ ਨੇ ਲਾਈਵ ਹੋ ਕੇ ਰੰਮੀ ਰੰਧਾਵਾ ਤੇ ਉਸਦੇ ਭਰਾ ਪ੍ਰਿੰਸ ਰੰਧਾਵਾ ਨੂੰ ਗਾਲਾਂ ਕੱਢੀਆਂ ਤੇ ਮਾਰਨ ਤੱਕ ਦੀ ਧਮਕੀ ਦੇ ਦਿੱਤੀ।
ਜਿੱਥੇ ਗੁਰਦਾਸ ਮਾਨ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ‘ਚ ਰਹੇ, ਉਥੇ ਗਾਇਕ ਕੇ.ਐਸ. ਮੱਖਣ ਵਲੋਂ ਗੁਰਦਾਸ ਮਾਨ ਦੇ ਬਿਆਨ ਦੀ ਹਮਾਇਤ ਕਰਨੀ ਵੀ ਮਹਿੰਗੀ ਪੈ ਗਈ। ਕੇ.ਐਸ. ਮੱਖਣ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਗੁਰਦਾਸ ਮਾਨ ਦ ਰੱਜ ਕੇ ਸਪੋਰਟ ਕੀਤੀ। ਨਤੀਜਾ ਇਹ ਰਿਹਾ ਕਿ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਲੋਕਾਂ ਵਲੋਂ ਕੇ.ਐਸ. ਮੱਖਣ ਦਾ ਵੀ ਵਿਰੋਧ ਕੀਤਾ ਜਾਣ ਲੱਗਾ। ਵਿਰੋਧ ਦੇ ਚੱਲਦਿਆਂ ਕੇ.ਐਸ. ਮੱਖਣ ਨੇ ਲਾਈਵ ਹੋ ਕੇ ਆਪਣੇ ਕਰਾਰ ਤਿਆਗ ਦਿੱਤੇ।
ਛੋਟੀ ਉਮਰ ਵਿਚ ਗੀਤਕਾਰ ਤੇ ਗਾਇਕੀ ਵਿਚ ਆਹਿਆ ਜੱਸ ਮਾਣਕ ਵੀ ਇਸ ਸਾਲ ਵਿਵਾਦਾਂ ਵਿਚ ਘਿਰਿਆ ਰਿਹਾ। ਜੱਸ ਮਾਣਕ ‘ਤੇ ਜਿੱਥੇ ਸਿੱਧੂ ਮੂਸੇ ਵਾਲਾ ਨੇ ਤਰਜਾਂ ਚੋਰੀ ਕਰਨ ਦੇ ਇਲਜ਼ਾਮ ਲਗਾਏ, ਉਥੇ ਹੀ ਗਾਇਕ ਮਨਿੰਦਰ ਬੁੱਟਰ ਵਲੋਂ ਜੱਸ ਮਾਣਕ ‘ਤੇ ‘ਲਹਿੰਗਾ’ ਗੀਤ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ। ਹਾਲਾਂਕਿ ਇਨ੍ਹਾਂ ਦੋਵਾਂ ਮਾਮਲਿਆਂ ਵਿਚ ਜੱਸ ਮਾਣਕ ਦਾ ਨਾਂ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ, ਪਰ ਲੋਕਾਂ ਨੇ ਜੱਸ ਮਾਣਕ ਤੇ ਉਸਦੀ ਕੰਪਨੀ ਨੂੰ ਵਿਵਾਦਾਂ ਵਿਚ ਘੇਰੀ ਰੱਖਿਆ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …