ਦਹੇਜ ਪ੍ਰਥਾ ਨੂੰ ਇਕ ਵੱਖਰੇ ਢੰਗ ਨਾਲ ਪੇਸ਼ ਕਰੇਗੀ ਐਮੀ ਵਿਰਕ ਦੀ ਫ਼ਿਲਮ ” ਗੱਡੀ ਜਾਂਦੀ ਐ ਛਲਾਂਗਾਂ ਮਾਰਦੀ ”
ਚੰਡੀਗੜ੍ਹ / ਪ੍ਰਿੰਸ ਗਰਗ
ਪੰਜਾਬੀ ਸਿਨੇਮਾ ਜਗਤ ਇਸ ਕਦਰ ਲੋਕਾਂ ਦੇ ਦਿਲਾਂ ਵਿੱਚ ਵੱਸ ਗਿਆ ਹੈ ਕੇ ਹਰ ਦਿਨ ਇਕ ਵੱਖਰਾ ਸੁਨੇਹਾ ਲੈਕੇ ਆ ਰਿਹਾ ਹੈ ਅਤ ਲੋਕਾਂ ਦੇ ਦਿਲਾਂ ਵਿੱਚ ਜਗਾਹ ਬਣਾ ਰਿਹਾ ਹੈ , ਇਸੇ ਕੜੀ ਵਿੱਚ ਜੁੜੀ ਐਮੀ ਵਿਰਕ ਦੀ ਫ਼ਿਲਮ ” ਗੱਡੀ ਜਾਂਦੀ ਐ ਛਲਾਂਗਾਂ ਮਾਰਦੀ ” ਜੋ ਦਾਜ ਪ੍ਰਥਾ ਤੇ ਇਕ ਅਨੋਖੇ ਢੰਗ ਨਾਲ ਸੁਨੇਹਾ ਪੇਸ਼ ਕਰਨ ਜਾ ਰਹੀ ਹੈ , ਜੋ ਕੇ 28 ਸਤੰਬਰ ਨੂੰ ਸਿਨੇਮਾ ਘਰ ਵਿੱਚ ਰਿਲੀਜ ਹੋਣ ਜਾ ਰਹੀ ਹੈ ,
ਫਿਲਮ ਦੇ ਟ੍ਰੇਲਰ ਲਾਂਚ ਹੋਣ ਦੇ ਬਾਅਦ ਹੀ ਸਰੋਤਿਆਂ ਦਾ ਪਿਆਰ ਕਾਮੈਂਟ ਦੇ ਜਰੀਏ ਝਲਕਣਾ ਸ਼ੁਰੂ ਹੋ ਗਿਆ, 2 :56 ਮਿੰਟ ਦਾ ਟ੍ਰੇਲਰ ਜਿਸ ਵਿੱਚ ਸਾਨੂੰ ਕਈ ਪੜਾਅ ਦੇਖਣ ਨੂੰ ਮਿਲਦੇ ਹਨ ਜਿਸ ਵਿੱਚ ਅਸੀਂ ਸ਼ੁਰੂਆਤ ਵਿੱਚ ਦੇਖਦੇ ਹਾਂ MBA ਦੀ ਗੱਲ ਹੁੰਦੀ ਐ ਅਗਰ MBA ਪਾਸ ਜੱਟਾ ਦੇ ਮੁੰਡੇ ਨੂੰ ਦਾਜ ਨੀ ਮਿਲੂਗਾ ਤਾ ਫਿਟੇ ਲਾਹਨਤ ਐਸੀ MBA ਜਿਥੋਂ ਇਹ ਪਤਾ ਲੱਗਦਾ ਹੈ ਕੇ ਪਿੰਡਾਂ ਦੇ ਵਿੱਚ ਅਗਰ ਲੋਕ ਆਪਣੇ ਮੁੰਡੇ ਨੂੰ ਪੜਾਉਂਦੇ ਨੇ ਤਾ ਕੇਵਲ ਦਾਜ ਲਈ ਜਿਥੇ ਮੁੰਡਾ ( ਐਮੀ ਵਿਰਕ ) ਇਹ ਕਹਿੰਦਾ ਹੋਇਆ ਨਾਜਰ ਆਓਂਦਾ ਹੈ ਕੇ ਮੈਨੂੰ ਦਾਜ ਦੇ ਚਕਰ ਵਿੱਚ ਬਿਹਾਰ ਨਾ ਵਿਆਹ ਦਿਓ ਅਤੇ ਮੁੰਡੇ ਦਾ ਪਿਓ ( ਜਸਵਿੰਦਰ ਭੱਲਾ ) ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਹੈ ਕੇ ਸਾਰੀਆਂ ਕੁੜੀਆਂ ਪੰਜਾਬ ਤੋਂ ਹਾਂ ਬਸ ਇਹ ਥੋੜਾ ਜਾ ਲੰਗ ਮਾਰਦੀ ਹੈ ਜਿਥੋਂ ਸਾਫ ਪਤਾ ਲੱਗਦਾ ਹੈ ਕੇ ਲੋਕਾਂ ਵਿੱਚ ਹਜੇ ਵੀ ਇਹ ਸੋਚ ਹੈ ਕੇ ਦਾਜ ਮਿਲ ਜਾਵੇ ਭਾਵੇ ਘਰੇ ਨੂੰਹ ਲੰਗੜੀ ਹੀ ਆ ਜਾਵੇ |
ਇਸ ਤੋਂ ਪਹਿਲਾ ਐਮੀ ਵਿਰਕ ਮੌੜ ਫ਼ਿਲਮ ਵਿੱਚ ਦੇਵ ਖਰੋੜ ਨਾਲ ਨਜ਼ਰ ਆਏ ਸਨ ਅਤੇ ਬਾਖੂਬੀ ਰੋਲ ਅਦਾ ਕੀਤਾ ਅਤੇ ਫ਼ੈਨਜ ਨੇ ਖੂਬ ਸਰਾਹਨਾ ਕੀਤੀ ਅਤੇ ਇਸ ਵਾਰ ਵੀ ਉਹ ਲੋਕਾਂ ਨੂੰ ਨਿਰਾਸ਼ ਨਹੀਂ ਕਰਾਂਗੇ ਆਪਣੀ ਅਦਾ ਨਾਲ ਸਰੋਤਿਆਂ ਦਾ ਦਿਲ ਮੋਹਣਗੇ |