ਹੁਣ ਪੰਜਾਬ ਜਾਣਿਆ ਜਾਵੇਗਾ ਸਿੱਖਿਆ ਦੀ ਕ੍ਰਾਂਤੀ ਲਈ ਵੀ ,ਅੰਮਿ੍ਰਤਸਰ ’ਚ ਪਹਿਲੇ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ September 13, 2023 ਅੰਮਿ੍ਰਤਸਰ ’ਚ ਪਹਿਲੇ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੀਤਾ ਉਦਘਾਟਨ ਅੰਮਿ੍ਰਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬੁੱਧਵਾਰ ਨੂੰ ਅੰਮਿ੍ਰਤਸਰ ਦੇ ਛੇਹਰਟਾ ਵਿਚ ਰੱਖੇ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਛੇਹਰਟਾ ਐਮੀਨੈਂਸ ਸਕੂਲ ਦਾ ਦੌਰਾ ਕਰਨ ਤੋਂ ਬਾਅਦ ਉਹ ਰਣਜੀਤ ਐਵੀਨਿਊ ਵਿਖੇ ਆਮ ਆਦਮੀ ਪਾਰਟੀ ਦੀ ਰੈਲੀ ਵਾਲੇ ਸਥਾਨ ’ਤੇ ਵੀ ਪਹੁੰਚੇ। ਜਿਥੋਂ ਪੰਜਾਬ ਵਿਚ ਸਿੱਖਿਆ ਦੀ ਕ੍ਰਾਂਤੀ ਦਾ ਐਲਾਨ ਕਰ ਦਿੱਤਾ ਗਿਆ। ਰੈਲੀ ਦੇ ਦੌਰਾਨ ਸਿੱਖਿਆ ਵਿਭਾਗ ਦੇ ਨਾਲ ਬੀਐਸਐਨਐਲ ਅਤੇ ਆਈ.ਬੀ.ਐਮ. ਦਾ ਐਮ.ਓ.ਯੂ. ਵੀ ਸਾਈਨ ਕੀਤਾ ਗਿਆ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਇਕ ਪਾਰਟੀ ਹੈ ਜੋ ਕਹਿੰਦੀ ਹੈ ਕਿ ਚੰਗੀ ਸਿੱਖਿਆ ਦਿਆਂਗੇ ਅਤੇ ਵਧੀਆ ਸਿਹਤ ਸਹੂਲਤਾਂ ਦਿਆਂਗੇ। ਇਸੇ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਡੀ ਗਾਰੰਟੀ ਸਿੱਖਿਆ ਦੀ ਦਿੱਤੀ ਸੀ ਅਤੇ ਅਸੀਂ ਇਹ ਗਾਰੰਟੀ ਪੂਰੀ ਕਰ ਦਿੱਤੀ ਹੈ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦਸੰਬਰ ਮਹੀਨੇ ਤੱਕ ਪੰਜਾਬ ਦਾ ਹਰ ਸਕੂਲ ਹਾਈਸਪੀਡ ਇੰਟਰਨੈਂਟ ਅਤੇ ਵਾਈਫਾਈ ਨਾਲ ਕੁਨੈਕਟਿਡ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਹਰੀ ਕ੍ਰਾਂਤੀ ਲਈ ਜਾਣਿਆ ਜਾਂਦਾ ਸੀ, ਪਰ ਹੁਣ ਪੰਜਾਬ ਸਿੱਖਿਆ ਦੀ ਕ੍ਰਾਂਤੀ ਲਈ ਵੀ ਜਾਣਿਆ ਜਾਵੇਗਾ। 2023-09-13 Parvasi Chandigarh Share Facebook Twitter Google + Stumbleupon LinkedIn Pinterest