‘ਕੌਣ ਬਣੇਗਾ ਕਰੋੜਪਤੀ’ ਵਿਚ ਜਸਕਰਨ ਸਿੰਘ ਨੇ ਜਿੱਤੇ 1 ਕਰੋੜ ਰੁਪਏ
‘ਕੌਣ ਬਣੇਗਾ ਕਰੋੜਪਤੀ’ ਵਿਚ ਜਸਕਰਨ ਸਿੰਘ ਨੇ ਜਿੱਤੇ 1 ਕਰੋੜ ਰੁਪਏ
ਪਿੰਡ ਖਾਲੜਾ ਪਹੁੰਚਣ ’ਤੇ ਜਸਕਰਨ ਦਾ ਹੋਇਆ ਸ਼ਾਨਦਾਰ ਸਵਾਗਤ
ਤਰਨਤਾਰਨ/ਬਿਊਰੋ ਨਿਊਜ਼
‘ਕੌਣ ਬਣੇਗਾ ਕਰੋੜਪਤੀ’ ਵਿਚ ਇਕ ਕਰੋੜ ਰੁਪਏ ਜਿੱਤਣ ਵਾਲੇ ਜਸਕਰਨ ਸਿੰਘ ਦਾ ਪਿੰਡ ਖਾਲੜਾ ਪਹੁੰਚਣ ’ਤੇ ਨਿੱਘਾ ਸਵਾਗਤ ਹੋਇਆ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਖਾਲੜਾ ਦੇ ਨੌਜਵਾਨ ਜਸਕਰਨ ਸਿੰਘ ਨੇ ‘ਕੌਣ ਬਣੇਗਾ ਕਰੋੜਪਤੀ’ ਪ੍ਰੋਗਰਾਮ ਵਿਚ ਪਹੁੰਚ ਕੇ ਇਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਬੇਸ਼ੱਕ 21 ਸਾਲਾਂ ਦਾ ਜਸਕਰਨ ਸਿੰਘ 7 ਕਰੋੜ ਰੁਪਏ ਦਾ ਖਿਤਾਬ ਆਪਣੇ ਨਾਮ ਨਹੀਂ ਕਰ ਸਕਿਆ, ਪਰ ਉਹ ‘ਕੌਣ ਬਣੇਗਾ ਕਰੋੜਪਤੀ ਸੀਜ਼ਨ-15’ ਵਿਚ ਹਿੱਸਾ ਲੈਣ ਵਾਲਾ ਪਹਿਲਾ ਵਿਅਕਤੀ ਹੈ, ਜਿਸ ਨੇ 1 ਕਰੋੜ ਰੁਪਏ ਦੀ ਵੱਡੀ ਰਕਮ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਹੈ।