ਅਨਿਲ ਵਿੱਜ ਬੋਲੇ – ਦੰਗਈਆਂ ਨੂੰ ਹਰਿਆਣਾ ‘ਚ ਵੜਨ ਦੀ ਇਜਾਜ਼ਤ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਰਾਹੁਲ ਗਾਂਧੀ ਦੇ ਹਰਿਆਣਾ ਦੌਰੇ ਨੂੰ ਲੈ ਕੇ ਮਨੋਹਰ ਲਾਲ ਖੱਟਰ ਸਰਕਾਰ ਆਪਣੇ ਸਟੈਂਡ ‘ਤੇ ਕਾਇਮ ਹੈ। ਹਰਿਆਣਾ ਸਰਕਾਰ ਨੂੰ ਖ਼ਦਸ਼ਾ ਹੈ ਕਿ ਹਰਿਆਣਾ ਦੇ ਕਾਂਗਰਸੀ ਆਗੂ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਮਿਲ ਕੇ ਰਾਹੁਲ ਦੇ ਦੌਰੇ ਦੇ ਨਾਂ ‘ਤੇ ਸੂਬੇ ਦਾ ਮਾਹੌਲ ਖ਼ਰਾਬ ਕਰ ਸਕਦੇ ਹਨ। ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਸਪਸ਼ਟ ਕੀਤਾ ਹੈ ਕਿ ਰਾਹੁਲ ਦੇ ਹਰਿਆਣਾ ਆਉਣ ਦੀ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈ, ਪਰ ਜੇ ਟਰੈਕਟਰ ਯਾਤਰਾ ਦੇ ਬਹਾਨੇ ਕਾਂਗਰਸੀਆਂ ਦੇ ਦੰਗਾਈਆਂ ਰਾਹੀਂ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਗ੍ਰਹਿ ਮੰਤਰੀ ਵਿੱਜ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਨੂੰ ਪਹਿਲਾਂ ਵੀ ਹਰਿਆਣਾ ਆਉਣ ਤੋਂ ਨਹੀਂ ਰੋਕਿਆ ਤੇ ਅੱਗੇ ਵੀ ਨਹੀਂ ਰੋਕਾਂਗੇ ਅਤੇ ਕੋਈ ਵੀ ਹਰਿਆਣਾ ਵਿਚ ਆ ਸਕਦਾ ਹੈ।ਜ਼ਿਕਰਯੋਗ ਹੈ ਕਿ ਭਲਕੇ 6 ਸਤੰਬਰ ਨੂੰ ਹਰਿਆਣਾ ਵਿਚ ਰਾਹੁਲ ਦੀਆਂ ਟਰੈਕਟਰ ਰੈਲੀਆਂ ਹੋਣੀਆਂ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …