10.4 C
Toronto
Saturday, November 8, 2025
spot_img
HomeਕੈਨੇਡਾFrontਰਾਘਵ ਚੱਢਾ ਅਤੇ ਪਰਣੀਤੀ ਚੋਪੜਾ ਵਿਆਹ ਬੰਧਨ ’ਚ ਬੱਝੇ

ਰਾਘਵ ਚੱਢਾ ਅਤੇ ਪਰਣੀਤੀ ਚੋਪੜਾ ਵਿਆਹ ਬੰਧਨ ’ਚ ਬੱਝੇ

ਰਾਘਵ ਚੱਢਾ ਅਤੇ ਪਰਣੀਤੀ ਚੋਪੜਾ ਵਿਆਹ ਬੰਧਨ ’ਚ ਬੱਝੇ

ਬਰਾਤ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਇਆ ਭੰਗੜਾ

 

ਅਜਮੇਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸੰਸਦ ਮੈਂਬਰ ਰਾਘਵ ਚੱਢਾ ਅਤੇ ਫ਼ਿਲਮੀ ਅਦਾਕਾਰ ਪਰਣੀਤੀ ਚੋਪੜਾ ਅੱਜ ਵਿਆਹ ਬੰਧਨ ’ਚ ਬੱਝ ਗਏ ਹਨ ਅਤੇ ਦੋਵੇਂ ਸੱਤ ਜਨਮਾਂ ਦੇ ਲਈ ਇਕ-ਦੂਜੇ ਦੇ ਹੋ ਗਏ। ਵਿਆਹ ਦੀਆਂ ਰਸਮਾਂ ਦਾ ਗਵਾਹ ਉਦੇਪੁਰ ਦਾ ਹੋਟਲ ਲੀਲਾ ਐਂਡ ਤਾਜ਼ ਪੈਲੇਸ ਬਣਿਆ। ਇਸ ਮੌਕੇ ਦੋਵੇਂ ਪਰਿਵਾਰਾਂ ਦੇ ਖਾਸ ਮਹਿਮਾਨਾਂ ਦੇ ਨਾਲ-ਨਾਲ ਨਾਮਚਿੰਨ੍ਹ ਹਸਤੀਆਂ ਵੀ ਮੌਜੂਦ ਸਨ। ਵਿਆਹ ਲਈ ਰਾਘਵ ਚੱਢਾ ਆਪਣੀ ਬਰਾਤ ਨਾਲ ਤਾਜ ਲੇਕ ਪੈਲੇਸ ਤੋਂ ਕਿਸ਼ਤੀਆਂ ’ਤੇ ਲੀਲਾ ਪੈਲੇਸ ਪਹੁੰਚੇ ਜਿੱਥੇ ਵਿਆਹ ਦੀਆਂ ਰਸਮਾਂ ਹੋਈਆਂ। ਵਿਆਹ ਸ਼ਾਹੀ ਅੰਦਾਜ਼ ’ਚ ਹੋਇਆ ਅਤੇ ਵਿਆਹ ਵਿਚ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਜਿਨ੍ਹਾਂ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਵੱਲੋਂ ਬਰਾਤ ਵਿਚ ਭੰਗੜਾ ਵੀ ਪਾਇਆ ਗਿਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ, ਟੈਨਿਸ ਸਟਾਰ ਸਾਨੀਆ ਮਿਰਜਾ, ਕ੍ਰਿਕਟ ਹਰਭਜਨ ਸਿੰਘ ਅਤੇ ਪਤਨੀ ਗੀਤਾ ਬਸਰਾ ਅਤੇ ਅਦਾਕਾਰਾ ਭਾਗਿਆ ਸ੍ਰੀ ਸਮੇਤ ਹੋਰ ਵੀ ਬਹੁਤ ਸਾਰੇ ਮਹਿਮਾਨ ਪਹੁੰਚੇ ਹੋਏ ਸਨ।

RELATED ARTICLES
POPULAR POSTS