20.1 C
Toronto
Wednesday, September 9, 2026
spot_img
HomeਕੈਨੇਡਾFrontਕੈਨੇਡੀਆਈ ਫਿਲਮ ‘ਕੈਲੋਰੀ’ ਦੀ ਸ਼ੂਟਿੰਗ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ...

ਕੈਨੇਡੀਆਈ ਫਿਲਮ ‘ਕੈਲੋਰੀ’ ਦੀ ਸ਼ੂਟਿੰਗ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਫਿਲਮ ਅਦਾਕਾਰ ਅਨੁਪਮ ਖੇਰ

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਫਿਲਮ ਅਦਾਕਾਰ ਅਨੁਪਮ ਖੇਰ

ਕੈਨੇਡੀਆਈ ਫਿਲਮ ‘ਕੈਲੋਰੀ’ ਦੀ ਸ਼ੂਟਿੰਗ ਕਰ ਰਹੇ ਹਨ ਅਨੁਪਮ ਖੇਰ

ਚੰਡੀਗੜ੍ਹ/ਬਿਊਰੋ ਨਿਊਜ਼

ਕੈਨੇਡੀਆਈ ਫਿਲਮ ‘ਕੈਲੋਰੀ’ ਦੀ ਸ਼ੂਟਿੰਗ  ਦੌਰਾਨ  ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਫਿਲਮ ਅਦਾਕਾਰ ਅਨੁਪਮ ਖੇਰ

ਮਸ਼ਹੂਰ ਫਿਲਮ ਅਦਾਕਾਰ ਅਨੁਪਮ ਖੇਰ ਇਨ੍ਹੀਂ ਦਿਨੀਂ ਅੰਮਿ੍ਰਤਸਰ ਵਿਚ ਹਨ। ਉਹ ਆਪਣੀ ਜ਼ਿੰਦਗੀ ਦੇ 540ਵੇਂ ਪ੍ਰੋਜੈਕਟ ਦੀ ਸ਼ੂਟਿੰਗ ਦੇ ਲਈ ਅੰਮਿ੍ਰਤਸਰ ਪਹੁੰਚੇ ਹਨ। ਇਸ ਦੌਰਾਨ ਅਨੁਪਮ ਖੇਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਉਨ੍ਹਾਂ ਕੀਰਤਨ ਵੀ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਅਨੁਪਮ ਖੇਰ ਨੇ ਕਿਹਾ ਕਿ ਜਦੋਂ ਵੀ ਉਹ ਅੰਮਿ੍ਰਤਸਰ ਪਹੁੰਚਦੇ ਹਨ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਜ਼ਰੂਰ ਜਾਂਦੇ ਹਨ। ਉਨ੍ਹਾਂ ਇਸ ਸਮੇਂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਸਮਾਂ ਦੱਸਿਆ ਹੈ। ਅਨੁਪਮ ਖੇਰ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਉਹ ਆਪਣੇ 540ਵੇਂ ਪ੍ਰੋਜੈਕਟ ‘ਕੈਲੋਰੀ’ ਦੀ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ‘ਕੈਲੋਰੀ’ ਇਕ ਕੈਨੇਡੀਆਈ ਫਿਲਮ ਹੈ। ਇਸ ਫਿਲਮ ਦੀ ਸ਼ੂਟਿੰਗ ਅੰਮਿ੍ਰਤਸਰ ਅਤੇ ਮਾਂਟ੍ਰੀਆਲ ਵਿਚ ਹੋਵੇਗੀ। ਇਸ ਦੌਰਾਨ ਅਨੁਪਮ ਖੇਰ ਨੇ ਲੰਘੀ ਰਾਤ ਫੌਜੀ ਅਧਿਕਾਰੀਆਂ ਨਾਲ ਡਿਨਰ ਵੀ ਕੀਤਾ।

RELATED ARTICLES
POPULAR POSTS