Breaking News
Home / ਕੈਨੇਡਾ / ਟਰੂਡੋ ਨੇ ਭਾਰਤ ਦੌਰੇ ‘ਤੇ ਸ਼ੇਫ਼ ਨੂੰ ਦਿੱਤੀ ਸਾਢੇ 11 ਲੱਖ ਦੀ ਟਿਪ?

ਟਰੂਡੋ ਨੇ ਭਾਰਤ ਦੌਰੇ ‘ਤੇ ਸ਼ੇਫ਼ ਨੂੰ ਦਿੱਤੀ ਸਾਢੇ 11 ਲੱਖ ਦੀ ਟਿਪ?

ਟੋਰਾਂਟੋ/ ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਖ਼ਤਮ ਹੋਇਆਂ ਕਈ ਮਹੀਨੇ ਬੀਤੇ ਗਏ ਹਨ ਪਰ ਉਨ੍ਹਾਂ ਦੀ ਯਾਤਰਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਅਜੇ ਤੱਕ ਜਾਰੀ ਹਨ। ਦਰਅਸਲ, ਕੈਨੇਡਾ ‘ਚ ਵਿਰੋਧੀਆਂ ਨੇ ਜਸਟਿਨ ਟਰੂਡੋ ‘ਤੇ ਭਾਰਤ ਯਾਤਰਾ ਦੌਰਾਨ ਬੇਵਜ੍ਹਾ ਖ਼ਰਚ ਕਰਨ ਦੇ ਦੋਸ਼ ਲਗਾਏ ਹਨ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਟਰੂਡੋ ਨੇ ਇਸ ਦੌਰੇ ‘ਚ ਨਵੀਂ ਦਿੱਲੀ ਵਿਚ ਹੋਈ ਇਕ ਮੀਟਿੰਗ ਲਈ ਭੋਜਨ ਬਣਾਉਣ ਵਾਲੇ ਸ਼ੇਫ਼ ਵਿਕਰਮ ਵਿਜ ਨੂੰ 17 ਹਜ਼ਾਰ 44 ਡਾਲਰ, ਭਾਵ 11 ਲੱਖ 65 ਹਜ਼ਾਰ ਰੁਪਏ ਟਿਪ ਵਜੋਂ ਦਿੱਤੇ ਸਨ।
ਟਰੂਡੋ ਇਸੇ ਸਾਲ ਫਰਵਰੀ ‘ਚ ਭਾਰਤ ਆਏ ਸਨ। ਇਸ ਤੋਂ ਬਾਅਦ ਜਿਵੇਂ ਹੀ ਉਹ ਦੇਸ਼ ਪਰਤੇ ਤਾਂ ਉਨ੍ਹਾਂ ਦੀ ਅਲੋਚਨਾ ਹੋਣੀ ਸ਼ੁਰੂ ਹੋ ਗਈ। ਕੈਨੇਡਾ ਦੇ ਮੀਡੀਆ ਦੀਆਂ ਖ਼ਬਰਾਂ ਮੁਤਾਬਕ, ਕੰਜ਼ਰਵੇਟਿਵ ਪਾਰਟੀ ਨੇ ਦੋਸ਼ ਲਾਇਆ ਸੀ ਕਿ ਟਰੂਡੋ ਨੇ ਭਾਰਤ ਦੌਰੇ ਵੇਲੇ 15 ਲੱਖ ਡਾਲਰ, ਯਾਨੀ 10 ਕਰੋੜ ਰੁਪਏ ਤੋਂ ਵੀ ਜ਼ਿਆਦਾ ਖ਼ਰਚ ਕੀਤੇ ਸਨ।
ਵਿਰੋਧੀ ਧਿਰ ਦਾ ਇਹ ਵੀ ਦੋਸ਼ ਹੈ ਕਿ ਟਰੂਡੋ ਨੇ ਭਾਰਤ ਦੇ ਨਾਲ ਕੈਨੇਡਾ ਦੇ ਦੁਵੱਲੀ ਰਿਸ਼ਤਿਆਂ ਨੂੰ ਵੀ ਖ਼ਰਾਬ ਕੀਤਾ ਹੈ। ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਟਰੂਡੋ ਦੇ ਇਸ ਦੌਰੇ ਨੂੰ ਨਿੱਜੀ ਛੁੱਟੀਆਂ ਵਰਗਾ ਕਰਾਰ ਦਿੱਤਾ। ਹਾਲਾਂਕਿ, ਕੁਝ ਸਮੇਂ ਬਾਅਦ ਇਹ ਟਵੀਟ ਡਿਲੀਟ ਵੀ ਕਰ ਦਿੱਤਾ ਗਿਆ।
ਟਰੂਡੋ ਆਪਣੇ ਪੂਰੇ ਪਰਿਵਾਰ ਦੇ ਨਾਲ ਭਾਰਤ ਦੌਰੇ ‘ਤੇ ਗਏ ਸਨ। ਇਸ ਦੌਰਾਨ ਉਹ ਤਾਜ ਮਹੱਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਾਬਰਮਤੀ ਆਸ਼ਰਮ ਵੀ ਗਏ। ਉਨ੍ਹਾਂ ਨੇ ਆਪਣੀ ਯਾਤਰਾ ਦੇ ਛੇਵੇਂ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਇਹ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸੀ ਪਰ ਟਰੂਡੋ ਨੇ ਇਸ ਨੂੰ ਛੁੱਟੀਆਂ ਵਾਂਗ ਬਿਤਾਇਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …