Breaking News
Home / ਕੈਨੇਡਾ / ਨਿਊ ਹੋਪ ਸੀਨੀਅਰ ਸਿਟੀਜ਼ਨਜ ਆਫ ਬਰੈਂਪਟਨ ਵੱਲੋਂ

ਨਿਊ ਹੋਪ ਸੀਨੀਅਰ ਸਿਟੀਜ਼ਨਜ ਆਫ ਬਰੈਂਪਟਨ ਵੱਲੋਂ

ਭਾਰਤੀ ਕੌਂਸਲੇਟ ਜਨਰਲ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਦਾ ਪ੍ਰਭਾਵਸ਼ਾਲੀ ਸਨਮਾਨ ਸਮਾਗਮ
ਬਰੈਂਪਟਨ/ਹਰਭਗਵਾਨ ਮੱਕੜ
ਲੰਘੇ ਮੰਗਲਵਾਰ ਨੂੰ ਨਿਊ ਹੋਪ ਸੀਨੀਅਰ ਸਿਟੀਜਨਜ ਵੱਲੋਂ ਗ੍ਰੈਂਡਐਮਪਾਇਰ ਬੈਂਕੁਟ ਅਤੇ ਕਨਵੈਨਸ਼ਨ ਸੈਂਟਰ ਦੇ ਮਾਲਕ ਹਰਬੰਸ ਸਿੰਘ ਸਿੱਧੂ ਅਤੇ ਗੁਰਜੀਤ ਸਿੰਘ ਸਿੱਧੂ ਦੇ ਸਹਿਯੋਗ ਨਾਲ਼ 100 ਨੈਕਸਸ ਐਵੀਨਿਉ ਵਿਖੇ ਦੋ ਸੌ ਤੋਂ ਵਧੇਰੇ ਕੈਨੇਡਾ ਦੀਆਂ ਪ੍ਰਸਿੱਧ ਹਸਤੀਆਂ, ਪਤਵੰਤਿਆਂ ਨੇ ਸ਼ਿਰਕਤ ਕੀਤੀ।
ਕੈਨੇਡਾ ਅਤੇ ਭਾਰਤ ਦੇ ਰਾਸ਼ਟਰੀ ਗੀਤਾਂ ਉਪਰੰਤ ਮੁੱਖ ਮਹਿਮਾਨ ਅਤੇ ਪਤਵੰਤਿਆਂ ਵੱਲੋਂ ਮੁਬਾਰਕ ਜੋਤੀ ਜਗਾਈ ਗਈ। ਸਟੇਜ ਦੇ ਵੱਖ ਵੱਖ ਬੁਲਾਰਿਆਂ ਵੱਲੋਂ ਇਸ ਇਕੱਤਰਤਾ ਦੀ ਮੁੱਖ ਮਹਿਮਾਨ ਸ੍ਰੀਮਤੀ ਅਪੂਰਵ ਸ੍ਰੀਵਾਸਤਵਾ ਨੂੰ ਜੀ ਆਇਆ ਆਖਿਆ ਗਿਆ। ਭਰਪੂਰ ਇਕੱਤਰਤਾ ਵਿਚ ਨਵ ਨਿਯੁਕਤ ਭਾਰਤੀ ਕੌਂਸਲੇਟ ਜਨਰਲ ਸ੍ਰੀਮਤੀ ਅਪੂਰਵਾ ਸੀ੍ਰਵਾਸਤਵਾ ਦਾ ਗੁਲਾਬ ਦੇ ਫੁੱਲਾਂ ਅਤੇ ਸਨਮਾਨ ਪੱਤਰ ਦੁਆਰਾ ਨਿੱਘਾ ਸਨਮਾਨ ਕੀਤਾ ਗਿਆ। ਸਮਾਜ ਦੀਆਂ ਉੱਘੀਆਂ ਹਸਤੀਆਂ ਵੱਲੋਂ ਅਤੀ ਉੱਤਮ ਯੂਨੀਵਰਸਲ ਗਲੋਬ ਭੇਟ ਕੀਤਾ; ਜਿਸ ਵਿਚ ਰਾਜਨੀਤੀ ਦੀ ਵੱਡੀ ਹਸਤੀ ਰਾਕੇਸ਼ ਜੋਸ਼ੀ ਵਕੀਲ, ਸਤੀਸ਼ ਠੱਕਰ, ਸੁਧੀਰ ਹਾਂਡਾ, ਡਾ. ਰਣਵੀਰ ਸ਼ਾਰਧਾ, ਮਨਣ ਗੁਪਤਾ, ਸੁਧੀਰ ਆਨੰਦ, ਨਵਲ ਬਜਾਜ, ਗੁਰਦੇਵ ਸਿੰਘ ਮਾਨ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਕੁਝ ਉਤਸ਼ਾਹੀ ਬੀਬੀਆਂ ਵੱਲੋਂ ਵੱਖ ਵੱਖ ਸਨਮਾਨ ਭੇਟ ਕੀਤੇ; ਜਿਸ ਵਿਚ ਸ੍ਰੀਮਤੀ ਸੁਰਿੰਦਰ ਸ਼ਰਮਾ, ਸ੍ਰੀਮਤੀ ਗੁਰਦੇਵ ਕੌਰ, ਸ੍ਰੀਮਤੀ ਸੰਤੋਸ਼ ਮੱਕੜ, ਵਿਜੇ ਸ਼ਰਮਾ, ਰੇਨੂੰ ਸਲਵਾਨ, ਸਵਰਨਾ ਸੂਦ, ਊਸ਼ਾ ਸ਼ਰਮਾ, ਸੁਨੀਤਾ ਵਰਮਾਨੀ ਆਦਿ ਸਨ।
ਰੌਜਰਸ ਕੰਪਨੀ ਦੇ ਮੈਨੇਜਰ ਅਤੇ ਅੱਜ ਦੇ ਉੱਘੇ ਸਟੇਜ ਸੰਚਾਲਕ ਜੈਕ ਧੀਰ ਨੇ ਕੈਨੇਡਾ ਦੀਆਂ ਪ੍ਰਸਿੱਧ ਹਸਤੀਆਂ ਦੀ ਨਿੱਜੀ ਜਾਣ ਪਹਿਚਾਣ ਕਰਾਈ; ਜਿਸ ਵਿਚ ਕਲੱਬ ਦੇ ਪ੍ਰਧਾਨ ਅਤੇ ਇਸ ਪ੍ਰਬੰਧ ਦੇ ਸੰਚਾਲਕ ਸ਼ੰਭੂ ਦੱਤ ਸ਼ਰਮਾ, ਸਤੀਸ਼ ਕੁਮਾਰ ਠੱਕਰ, ਡਾ.ਰਣਵੀਰ ਸ਼ਾਰਧਾ, ਆਰੀਆ ਸਮਾਜ ਦੇ ਪ੍ਰਧਾਨ ਅਮਰ ਐਰੀ, ਰਾਕੇਸ਼ ਜੋਸ਼ੀ, ਸੁਧੀਰ ਕੁਮਾਰ ਹਾਂਡਾ, ਗੁਰਦੇਵ ਸਿੰਘ ਮਾਨ, ਸੁਧੀਰ ਅਨੰਦ, ਪੂਰਨ ਸਿੰਘ ਪਾਂਧੀ, ਮਨਨ ਗੁਪਤਾ, ਨਵਲ ਬਜਾਜ ਆਦਿ ਸ਼ਾਮਲ ਸਨ।
ਇਸ ਕਲੱਬ ਦੇ ਸੁਯੋਗ ਪ੍ਰਧਾਨ ਸ਼ੰਭੂ ਦੱਤ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਇਸ ਕਲੱਬ ਦੀਆਂ ਪਿਛਲੀਆਂ ਗਤੀਧੀਆ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ਼ ਵਿਆਖਿਆ ਕਰਦਿਆਂ ਦੱਸਿਆ ਕਿ ਲੰਘੇ ਅਗਸਤ ਮਹੀਨੇ ਵਿਚ ਕਲੱਬ ਵੱਲੋਂ ਸ਼ਹੀਦ ਸੈਨਿਕਾਂ ਦੇ ਬੱਚਿਆਂ ਦੀ ਸਹਾਇਤਾ ਲਈ, ਭਾਰਤੀ ਪ੍ਰਧਾਨ ਮੰਤਰੀ ਰਿਲੀਫ ਵਿਚ 11 ਲੱਖ ਰੁਪਏ ਭੇਜੇ ਗਏ ਸਨ।
ਇਸ ਵਾਰ ਪੰਜ ਲੱਖ ਰੁਪਏ ਦਾ ਚੈੱਕ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਕੌਂਸਲੇਟ ਜਨਰਲ ਨੂੰ ਸੌਪਿਆ ਗਿਆ; ਜਿਸ ਵਿਚ ਕਲੱਬ ਦੇ ਅਹੁਦੇਦਾਰ: ਕ੍ਰਿਸ਼ਨ ਕੁਮਾਰ ਸਲਵਾਨ ਜੋ ਕਿ ਸਭ ਤੋਂ ਵੱਧ ਮਾਇਕ ਸਹਾਇਤਾ ਪ੍ਰਦਾਨ ਕਰਨ ਵਾਲੇ ਹਨ, ਹੋਰ ਸਾਥੀ ਹਨ: ਹਰਭਗਵਾਨ ਮੱਕੜ, ਰਾਮ ਮੂਰਤੀ ਜੋਸ਼ੀ, ਰਛਪਾਲ ਸ਼ਰਮਾ, ਭੀਮ ਸੈਨ ਕਾਲੀਆ, ਰਾਜਿੰਦਰ ਸਿੰਘ ਸਰਾਂ, ਪਰਫੁਲ ਭਵਸਾਰ, ਦਲੀਪ ਪਾਰਖ, ਡਾ. ਗੁਰੂ ਦੱਤ ਵੈਦ, ਸ੍ਰੀਮਤੀ ਊਸ਼ਾ ਸ਼ਰਮਾ, ਸੁਨੀਤਾ ਬਰਮਾਨੀ, ਮਧੂਸੂਦਨ ਲਾਂਬਾ, ਰਾਮਪ੍ਰਕਾਸ਼ਪਾਲ, ਪ੍ਰਮੋਧ ਸ਼ਰਮਾ ਸ. ਜਰਨੈਲ ਸਿੰਘ ਸੰਘਾ, ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਆਦਿ ਦੇ ਨਾਂ ਵਰਣਨਯੋਗ ਹਨ।
ਜ਼ਿਕਰਯੋਗ ਗੱਲ ਇਹ ਵੀ ਹੈ ਕਿ ਇਸ ਇਕੱਤਰਤਾ ਲਈ ਕੋਈ ਫੰਡ ਇਕੱਠਾ ਨਹੀਂ ਕੀਤਾ, ਸਾਰਾ ਪ੍ਰਬੰਧ ਕਲੱਬ ਵੱਲੋਂ ਫਰੀ ਕੀਤਾ ਗਿਆ ਹੈ। ਸਰਬੱਤ ਲਈ ਤਰ੍ਹਾਂ-ਤਰ੍ਹਾਂ ਦੇ ਭੋਜਨਾਂ ਦੁਆਰਾ ਹਾਰਦਿਕ ਸੇਵਾ ਕੀਤੀ ਗਈ। ਅਖੀਰ ‘ਤੇ ਕਲੱਬ ਦੇ ਹਰਮਨ ਪਿਆਰੇ ਪ੍ਰਧਾਨ ਸ਼ੰਭੂ ਦੱਤ ਸ਼ਰਮਾ ਵੱਲੋਂ ਇਸ ਇਕਤੱਰਤਾ ਵਿਚ ਪਹੁੰਚੇ ਅਤੇ ਸਹਿਯੋਗੀ ਵੀਰਾਂ ਭੈਣਾਂ ਦਾ ਅਤੇ ਵਿਸ਼ੇਸ਼ ਕਰ ਬੈਂਕੁਟ ਹਾਲ ਦੇ ਮਾਲਕ ਹਰਬੰਸ ਸਿੰਘ ਸਿੱਧੂ ਅਤੇ ਗੁਰਜੀਤ ਸਿੰਘ ਸਿੱਧੂ ਜੀ, ਸ੍ਰੀਮਤੀ ਰੇਮੋਨਾ ਸਿੰਘ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …