Breaking News
Home / ਕੈਨੇਡਾ / ਰੈਡ ਵਿੱਲੋ ਕਲੱਬ ਦੀ ਵਾਲੰਟੀਅਰ ਟੀਮ ਵਲੋਂ ਪਾਰਕਾਂ ਅਤੇ ਆਲੇ ਦੁਆਲੇ ਦੀ ਕਲੀਨਿੰਗ ਦਾ ਕੰਮ ਸ਼ੁਰੂ

ਰੈਡ ਵਿੱਲੋ ਕਲੱਬ ਦੀ ਵਾਲੰਟੀਅਰ ਟੀਮ ਵਲੋਂ ਪਾਰਕਾਂ ਅਤੇ ਆਲੇ ਦੁਆਲੇ ਦੀ ਕਲੀਨਿੰਗ ਦਾ ਕੰਮ ਸ਼ੁਰੂ

logo-2-1-300x105-3-300x105ਬਰੈਂਪਟਨ /ਬਿਊਰੋ ਨਿਊਜ਼
ਪਿਛਲੇ ਚਾਰ ਸਾਲਾਂ ਤੋਂ ਚਲੀ ਆ ਰਹੀ ਕਲੀਨਿੰਗ ਮੁਹਿੰਮ ਜਾਰੀ ਰਖਦੇ ਹੋਏ ਵਾਲੰਟੀਅਰਾਂ ਵਲੋਂ ਹਰ ਸ਼ਨੀਵਾਰ ਪਾਰਕਾਂ ਅਤੇ ਉਹਨਾਂ ਦੇ ਆਲੇ ਦੁਆਲੇ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਮੇਂ ਮੁਹਿੰਮ ਦੇ ਪ੍ਰੇਰਣਾ-ਸਰੋਤ ਜੰਗੀਰ ਸਿੰਘ ਸੈਂਭੀ, ਕਲੱਬ ਦੇ ਵਾਈਸ-ਪ੍ਰੈਜੀਡੈਂਟ ਜੋਗਿੰਦਰ ਪੱਡਾ, ਕੈਸ਼ੀਅਰ ਪਰਮਜੀਤ ਬੜਿੰਗ (ਪਰਧਾਨ ਐਸੋ: ਆਫ ਸੀਨੀਅਰਜ ਕਲੱਬਜ਼ ), ਡਾਇਰੈਕਟਰਜ ਅਮਰਜੀਤ ਸਿੰਘ, ਸ਼ਿਵਦੇਵ ਸਿੰਘ, ਗੁਰਨਾਮ ਸਿੰਘ ਗਿੱਲ, ਬਲਜੀਤ ਕੌਰ ਸੇਖੋਂ, ਕਿਰਪਾਲ ਕੌਰ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਵਾਲੰਟੀਅਰ ਟੀਮ ਵਿੱਚ ਬਲਦੇਵ ਰਹਿਪਾ, ਜਗਦੀਸ ਸਿੰਘ ਗਿੱਲ, ਮਹਿੰਗਾ ਸਿੰਘ, ਅਮਰ ਸਿੰਘ ਸੈਣੀ, ਬਲਵੰਤ ਸਿੰਘ ਕਲੇਰ, ਕੰਬੋਡੀਅਨ, ਪ੍ਰਕਾਸ਼ ਕੌਰ, ਮਹਿੰਦਰ ਕੌਰ ਪੱਡਾ, ਬਲਵੀਰ ਬੜਿੰਗ, ਅਮਰਜੀਤ ਰਹਿਪਾ ਅਤੇ  ਹੋਰ ਵਾਲੰਟੀਅਰ ਹਾਜ਼ਰ ਸਨ। ਪਾਰਕਾਂ ਅਤੇ ਉਹਨਾਂ ਦੇ ਆਲੇ ਦੁਆਲੇ ਦੀ ਸਫਾਈ ਤੋਂ ਬਾਅਦ ਸਾਰੇ ਰੈੱਡ ਵਿੱਲੋ ਪਾਰਕ ਵਿੱਚ ਇਕੱਤਰ ਹੋਏ ਜਿੱਥੇ ਡਾਇਰੈਕਟਰ ਅਮਰਜੀਤ ਸਿੰਘ ਦੇ ਪਰਵਾਰ ਵਲੋਂ ਚਾਹ ਪਾਣੀ ਦੀ ਸੇਵਾ ਕੀਤੀ ਗਈ।
ਆਪਣੇ ਵਿਚਾਰ ਪ੍ਰਗਟ ਕਰਦਿਆਂ ਜੰਗੀਰ ਸਿੰਘ ਸੈਂਭੀ  ਨੇ ਕਿਹਾ ਕਿ ਜਿੱਥੇ ਇਸ ਨਾਲ ਪਾਰਕਾਂ ਤੇ ਉਹਨਾਂ ਦੇ ਆਲੇ ਦੁਆਲੇ ਦੀ ਸਫਾਈ ਹੁੰਦੀ ਹੈ ਉਥੇ ਭਾਈਚਾਰੇ ਵਿੱਚ ਸਫਾਈ ਲਈ ਚੇਤਨਾ ਵੀ ਪੈਦਾ ਹੁੰਦੀ ਹੈ। ਪੰਜਾਬੀ ਭਾਈਚਾਰੇ ਬਾਰੇ ਦੂਜੇ ਭਾਈਚਾਰਿਆਂ ਵਿੱਚੋਂ ਇਹ ਗਲਤ ਫਹਿਮੀ ਵੀ ਦੂਰ ਹੁੰਦੀ ਹੈ ਕਿ ਅਸੀਂ ਪੰਜਾਬੀ ਜ਼ਿਆਦਾ ਸਫਾਈ ਪਸੰਦ ਨਹੀਂ। ਪਰਮਜੀਤ ਬੜਿੰਗ ਨੇ ਵਾਰਡ 7-8 ਦੇ ਕੌਂਸਲਰ ਪੈਟ ਫੋਰਟੀਨੀ ਨੂੰ ਜੀ ਆਇਆਂ ਕਹਿੰਦੇ ਹੋਏ ਉਹਨਾਂ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਕਿ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਦੇ ਸੁਝਾਵਾਂ ਮੁਤਾਬਕ ਪੈਟ ਨੇ ਇਸ ਗੱਲ ਲਈ ਡਟ ਕੇ ਹਮਾਇਤ ਕੀਤੀ ਕਿ ਸਾਰੀਆਂ ਹੀ ਕਲੱਬਾਂ ਨੂੰ ਸਿਟੀ ਦੀ ਫੰਡਿੰਗ ਵਿੱਚੋਂ ਬਣਦਾ ਹਿੱਸਾ ਮਿਲੇ ਤੇ ਜਿਸ ਦੇ ਸਿੱਟੇ ਵਜੋਂ ਇਸ ਵਾਰ ਲੱਗਪੱਗ ਸਾਰੀਆਂ ਹੀ ਸੀਨੀਅਰ ਕਲੱਬਾਂ ਨੂੰ ਫੰਡ ਮਿਲੇ ਹਨ ਜਦ ਕਿ ਪਹਿਲਾਂ ਕੁੱਝ ਇੱਕ ਕਲੱਬਾਂ ਨੂੰ ਹੀ ਮਿਲਦੇ ਸਨ ।
ਵਾਰਡ 7-8 ਦੇ ਕੌਂਸਲਰ ਪੈਟ  ਨੇ ਆਪਣੇ ਸੰਖੇਪ ਭਾਸ਼ਨ ਵਿੱਚ ਵਾਲੰਟੀਅਰਾਂ ਦੀ ਕਲੀਨਿੰਗ ਦੇ ਕੰਮ ਲਈ ਸ਼ਲਾਘਾ ਕੀਤੀ ਤੇ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿਵਾਇਆ। ਇਸ ਕੰਮ ਲਈ ਗਾਰਬੇਜ ਬੈਗ ਵਗੈਰਾ ਦਾ ਪਰਬੰਧ ਉਹਨਾਂ ਕਰ ਦਿੱਤਾ ਹੈ ਤੇ ਅਗਲੇ ਹਫਤੇ ਟੀਮ ਵਰਕ ਪ੍ਰਭਾਵ ਲਈ ਵਾਲੰਟੀਅਰਾਂ ਨੂੰ ਸ਼ਰਟਾਂ ਭੇਜਣ ਦਾ ਵਾਅਦਾ ਕੀਤਾ। ਉਹਨਾਂ ਇਹ ਵੀ ਦੱਸਿਆ  ਕਿ ਉਹ ਇਸ ਲਈ ਯਤਨਸ਼ੀਲ ਹਨ ਕਿ ਸੀਨੀਅਰਜ਼ ਲਈ ਬੱਸ ਟਰਾਂਸਫਰ  ਦਾ ਸਮਾਂ 4 ਘੰਟੇ ਹੋਵੇ। ਇਸ ਬਾਰੇ ੳਹਨਾਂ ਭਰੋਸਾ ਦਿਵਾਇਆਂ ਕਿ ਉਹ ਆਪਣੀ ਕੌਂਸਲ ਦੇ ਸਹਿਯੋਗ ਨਾਲ ਜਲਦੀ ਹੀ ਇਹ ਕਰਵਾ ਦੇਣਗੇ। ਇਸੇ ਤਰ੍ਹਾਂ ਉਹਨਾਂ ਦੱਸਿਆ ਕਿ ਉਹ ਐਬੇਨੈਜ਼ਰ ਰੋਡ ਤੇ ਸਥਿਤ ਰਿਵਰ-ਸਟੋਨ  ਬਿਲਡਿੰਗ ਨੂੰ ਸਿਟੀ ਦੁਆਰਾ ਖਰੀਦ ਕੇ ਸੀਨੀਅਰਜ ਦੀਆਂ ਗਤੀਵਿਧੀਆਂ ਵਾਸਤੇ ਵਰਤੋ ਵਿੱਚ ਲਿਆਉਣਂ ਲਈ ਯਤਨ ਕਰ ਰਹੇ ਹਨ। ਬਲਦੇਵ ਰਹਿਪਾ ਨੇ ਪਾਰਕ ਵਿੱਚ ਪੀਲੇ ਫੁੱਲਾਂ ਵਾਲੀ ਬੂਟੀ ਤੇ ਘਾਹ ਦੀ ਹਾਲਤ ਦਿਖਾਉਂਦਿਆਂ ਕਿਹਾ ਕਿ ਇਸ ਨਾਲ ਪਾਰਕ ਵਿੱਚ ਖੇਡ ਰਹੇ ਬੱਚਿਆਂ ਤੇ ਹੋਰਨਾਂ ਨੂੰ ਅਲਰਜੀ ਹੋ ਸਕਦੀ ਹੈ ਇਸ ਲਈ ਉਹ ਜਲਦੀ ਤੋਂ ਜਲਦੀ ਠੇਕੇਦਾਰ ਕੰਪਨੀਂ ਤੋਂ ਘਾਹ ਦੀ ਕਟਿੰਗ ਵਗੈਰਾ ਦਾ ਪਰਬੰਧ ਕਰਵਾਉਣ। ਪੈਟ ਨੇ ਇਸ ਲਈ ਲੋੜੀਂਦੀ ਕਾਰਵਾਈ ਤੁਰੰਤ ਕਰਨ ਦਾ ਭਰੋਸਾ ਦਿਵਾਇਆ। ਹੋਰਨਾਂ ਤੋਂ ਬਿਨਾਂ ਕੇ ਸੀ ਵਰਮਾ, ਸੇਵਾ ਸਿੰਘ , ਜਗੀਰ ਸਿੰਘ ਮੱਟੂ, ਲਾਭ ਸਿੰਘ ਖੋਸਾ ਅਤੇ ਸੁਖਜਿੰਦਰ ਸਿੰਘ ਗਰੇਵਾਲ ਹਾਜ਼ਰ ਸਨ। ਸਰਬਜੀਤ ਨੇ ਇਸ ਕਾਰਵਾਈ ਨੂੰ ਕੈਮਰੇ ਵਿੱਚ ਬੰਦ ਕੀਤਾ। ਸੈਂਭੀਂ ਸਾਹਿਬ ਵਲੋਂ ਸਭ ਦਾ ਧੰਨਵਾਦ ਕਰਨ ਤੋਂ ਬਾਦ ਇਹ ਪ੍ਰੋਗਰਾਮ ਸਮਾਪਤ ਹੋਇਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …