7.3 C
Toronto
Thursday, October 30, 2025
spot_img
Homeਕੈਨੇਡਾਮਿਸੀਸਾਗਾ ਅਤੇ ਬਰੈਂਪਟਨ ਦੇ ਪਰਿਵਾਰਾਂ ਲਈ ਹੋਰ ਜ਼ਿਆਦਾ ਟ੍ਰਾਂਜ਼ਿਟ ਸਰਵਿਸ ਆਵੇਗੀ

ਮਿਸੀਸਾਗਾ ਅਤੇ ਬਰੈਂਪਟਨ ਦੇ ਪਰਿਵਾਰਾਂ ਲਈ ਹੋਰ ਜ਼ਿਆਦਾ ਟ੍ਰਾਂਜ਼ਿਟ ਸਰਵਿਸ ਆਵੇਗੀ

ਮਿਸੀਸਾਗਾ/ਬਿਊਰੋ ਨਿਊਜ਼ : ਓਨਟਰੀਓ ਵਿਚ ਹੁਰੋਂਟਾਰਿਓ ਲਾਈਨ ਰੇਲ ਟ੍ਰਾਂਜਿਟ (ਐਲਆਰਟੀ) ਪ੍ਰੋਜੈਕਟ ਦੇ ਵਿਸਥਾਰ ਦੇ ਨਾਲ ਹੀ ਮਿਸੀਸਾਗਾ ਅਤੇ ਬਰੈਂਪਟਨ ਵਿਚ ਇਨ੍ਹਾਂ ਸੇਵਾਵਾਂ ਦਾ ਤੇਜ਼ੀ ਨਾਲ ਵਿਸਥਾਰ ਹੋਵੇਗਾ ਅਤੇ ਇਸ ਨਾਲ ਇਨ੍ਹਾਂ ਖੇਤਰਾਂ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ ਲਾਭ ਮਿਲੇਗਾ।
ਇਸ ਸਰਵਿਸ ਨਾਲ ਲੋਕਾਂ ਨੂੂੰ ਮਿਸੀਸਾਗਾ ਅਤੇ ਬਰੈਂਪਟਨ ਤੋਂ ਹੋਰ ਸਥਾਨਾਂ ਲਈ ਤੇਜ਼ੀ ਨਾਲ ਆਉਣ-ਜਾਣ ਦੀ ਸਹੂਲਤ ਮਿਲੇਗੀ। ਰਾਜ ਸਰਕਾਰ ਨੇ ਨਵੀਂ ਐਲਆਰਟੀ ਲਾਈਨ ਦੇ ਡਿਜ਼ਾਈਨ, ਨਿਰਮਾਣ, ਫਾਈਨੈਂਸ, ਸੰਚਾਲਨ ਅਤੇ ਰੱਖ ਰਖਾਵ ਦੇ ਲਈ ਰਿਕਵੈਸਟ ਆਫ ਪ੍ਰਪੋਜ਼ਲ ਦੇ ਲਈ ਅਰਜ਼ੀਆਂ ਮੰਗੀਆਂ ਹਨ। ਹੁਰੋਂਟਾਰਿਓ ਐਲਆਰਟੀ ਪ੍ਰੋਜੈਕਟ ਵਿਚ ਕਰੀਬ 20 ਕਿਲੋਮੀਟਰ ਦਾ ਨਵਾਂ ਅਲੱਗ ਰੈਪਿਡ ਟ੍ਰਾਂਜ਼ਿਟ ਰੂਟ ਹੋਵੇਗਾ ਜੋ ਕਿ ਪੋਰਟ ਕ੍ਰੈਡਿਟ ਗੋ ਸਟੇਸ਼ਨ ਤੋਂ ਮਿਸੀਸਾਗਾ ਅਤੇ ਗੇਟਵੇ ਟਰਮੀਨਲ, ਸਦਰਨ ਬਰੈਂਪਟਨ ਤੱਕ ਫੈਲਿਆ ਹੋਵੇਗਾ। ਟ੍ਰਾਂਸਪੋਰਟ ਮੰਤਰੀ ਸਟੀਵਨ ਡੇਲ ਡੂਸਾ ਨੇ ਦੱਸਆ ਕਿ ਇਸ ਨਵੇਂ ਰੂਟ ਵਿਚ ਕਰੀਬ 22 ਸਟੌਪ ਅਤੇ ਗੋ ਟ੍ਰਾਂਜ਼ਿਟ ਮਿਲਟਨ ਅਤੇ ਲੇਕਸ਼ੋਰ ਬੈਸਟ ਲਾਇੰਸ ਲਈ ਕੁਨੈਕਸ਼ਨਜ਼ ਵੀ ਹੋਣਗੇ।
ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮਪੀ ਅੰਮ੍ਰਿਤ ਮਾਂਗਟ ਨੇ ਕਿਹਾ ਕਿ ਹੁਰੋਂਟਾਰਿਓ ਐਲਆਰਟੀ ਲਾਈਨ ਵਿਚ ਕੀਤੇ ਜਾ ਰਹੇ ਨਿਵੇਸ਼ ਵਿਚ ਆਉਣ ਵਾਲੇ ਕਈ ਦਹਾਕਿਆਂ ਤੱਕ ਆਮ ਲੋਕਾਂ ਨੂੰ ਲਾਭ ਹੋਵੇਗਾ।
ਸਾਡੇ ਪਰਿਵਾਰਾਂ ਅਤੇ ਬੱਚਿਆਂ ਨੂੰ ਅਸਾਨੀ ਨਾਲ ਟਰੈਵਲ ਕਰਨ ਦਾ ਮੌਕਾ ਮਿਲੇਗਾ।
ਮਿਸੀਸਾਗਾ ਮੇਅਰ ਬੋਨੀ ਕਰੌਂਬੀ ਨੇ ਕਿਹਾ ਕਿ ਐਲਆਰਟੀ ਮਿਸੀਸਾਗਾ ਲਈ ਇਕ ਗੇਮ ਚੇਂਜ਼ਰ ਹੈ ਅਤੇ ਇਸ ਨਾਲ ਤਰੱਕੀ ਦਾ ਇਕ ਨਵਾਂ ਦੌਰ ਸ਼ੁਰੂ ਹੋਵੇਗਾ।
ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨੇ ਕਿਹਾ ਕਿ ਸਾਡਾ ਸ਼ਹਿਰ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਐਲਆਰਟੀ ਵਿਚ ਨਿਵੇਸ਼ ਨਾਲ ਸਾਡੇ ਸ਼ਹਿਰ ਦੀ ਇਕੌਨਮੀ ਨੂੰ ਹੋਰ ਵੀ ਜ਼ਿਆਦਾ ਲਾਭ ਹੋਵੇਗਾ।

RELATED ARTICLES

ਗ਼ਜ਼ਲ

POPULAR POSTS