Breaking News
Home / Uncategorized / ਕੈਨੇਡਾ ਦੇ 150ਵੇਂ ਜਨਮ ਦਿਨ ਦੇ ਜਸ਼ਨ ਅਤੇ ਤੀਆਂ ਦਾ ਮੇਲਾ ਸਫਲ ਰਿਹਾ

ਕੈਨੇਡਾ ਦੇ 150ਵੇਂ ਜਨਮ ਦਿਨ ਦੇ ਜਸ਼ਨ ਅਤੇ ਤੀਆਂ ਦਾ ਮੇਲਾ ਸਫਲ ਰਿਹਾ

ਬਰੈਂਪਟਨ/ਬਿਊਰੋ ਨਿਊਜ਼ : ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਕੈਨੇਡਾ ਦੇ 150ਵੇਂ ਜਨਮ ਦਿਨ ਜਸ਼ਨ ਅਤੇ ਤੀਆਂ ਦਾ ਮੇਲਾ 29 ਜੁਲਾਈ ਨੂੰ ਸੰਡਲਵੁੱਡ ਅਤੇ ਮਾਊਂਟੇਨਐਸ਼ ਦੇ ਕਾਰਨਰ ‘ਤੇ ਮਾਊਂਟੇਨਐਸ਼ ਪਾਰਕ ਵਿੱਚ ਮਨਾਇਆ ਗਿਆ। ਅਣਗਿਣਿਤ ਲੋਕਾਂ ਨਾਲ ਭਰਪੂਰ ਇਸ ਮੇਲੇ ਵਿੱਚ ਕੋਈ ਬੁਲਾਰਿਆਂ ਨੂੰ ਸੁਣ ਰਿਹਾ ਸੀ, ਕੋਈ ਵੱਖਰੇ ਗਰੁੱਪਾਂ ਵਿੱਚ ਬੈਠਾ ਸੀ, ਕਿਤੇ ਚਾਹ-ਪਾਣੀ, ਪਕੌੜੇ, ਛੋਲੇ-ਭਟੂਰੇ, ਕੋਲਡ ਡ੍ਰਿਕੰਜ਼ ਅਤੇ ਫ੍ਰੈਂਚ-ਫ੍ਰਾਈਆਂ ਦਾ ਆਨੰਦ ਮਾਣਿਆਂ ਜਾ ਰਿਹਾ ਸੀ ਅਤੇ ਕਿਤੇ ਗਿੱਧਾ, ਬੋਲੀਆਂ ਚੱਲ ਰਹੀਆਂ ਸਨ। ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਦਾ ਵਿਆਹ ਹੋ ਰਿਹਾ ਹੋਵੇ।
ਕੈਨੇਡਾ ਦੇ 150ਵੇਂ ਜਨਮ ਦਿਨ ਦਾ ਮਾਹੌਲ, ਸਚਮੁੱਚ ਕਿਸੇ ਵਿਆਹ ਨਾਲੋਂ ਘੱਟ ਨਹੀਂ ਸੀ। ਇਸ ਪ੍ਰੋਗਰਾਮ ਵਿੱਚ ਐਮ ਸੀ ਦੀ ਭੁਮਿਕਾ ਅਮਰਜੀਤ ਸਿੰਘ ਧੁੱਗਾ, ਮੋਹਨ ਸਿੰਘ ਪੰਨੂ ਨੇਂ ਬਾਖੂਬੀ ਨਿਭਾਈ ਅਤੇ ਰਾਜਨੀਤਿਕ ਲੀਡਰਾਂ ਸਮੇਤ ਸਭ ਬੁਲਾਰਿਆਂ ਨੂੰ ਯੋਜਨਾਤਮਕ ਢੰਗ ਨਾਲ ਮੌਕਾ ਦਿੱਤਾ। ਐਮ ਪੀ ਰੂਬੀ ਸਹੋਤਾ ਨੇਂ ਆਪਣੀ ਸਪੀਚ ਦੌਰਾਨ ਸਵਾਲਾਂ ਦੇ ਜਵਾਬ ਵੀ ਦਿੱਤੇ। ਐਮ ਪੀ ਰਮੇਸ਼ਵਰ ਸੰਘਾ ਨੇਂ ਆਪਣੇ ਕੁੱਝ ਹੀ ਦਿਨ ਪਹਿਲਾਂ ਇੰਡੀਆ ਟਰਿੱਪ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੌਜੂਦਾ ਸਰਕਾਰ ਅਤੇ ਵਿਰੋਧੀ ਪਾਰਟੀ ਦੇ ਲੀਡਰ ਕੈਨੇਡਾ ਪ੍ਰਤੀ ਬਹੁਤ ਪਿਆਰ ਰੱਖਦੇ ਹਨ। ਉਹਨਾਂ ਫੈਡਰਲ ਲਿਬਰਲ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਖੁੱਲ ਕੇ ਚਾਨਣਾ ਪਾਇਆ।  ਐਮ ਪੀ ਸੋਨੀਆ ਸਿੱਧੂ ਅਤੇ ਦੂਸਰੇ ਲੀਡਰ ਵਿਅਸਤ ਹੋਣ ਕਾਰਨ ਨਾਂ ਆ ਸਕੇ ਪਰ ਉਹਨਾਂ ਆਪਣੇ ਨੁਮਾਇੰਦੇ ਭੇਜ ਕੇ ਸਰਟੀਫਿਕੇਟ ਦਿੱਤੇ। ਐਨ ਡੀ ਪੀ ਦੇ ਪ੍ਰਧਾਨ ਚੋਣ ਸਬੰਧੀ ਲੀਡਰ ਜਗਮੀਤ ਸਿੰਘ ਦੀ ਟੀਮ, ਮੈਂਬਰ ਬਣਾਉਣ ਵਿੱਚ ਵਿਅਸਤ ਦਿਖ ਰਹੀ ਸੀ।ਐਮ ਪੀ ਪੀ ਹਰਿੰਦਰ ਮੱਲੀ ਨੇ ਖੁੱਲ੍ਹ ਕੇ ਬੜੇ ਵਿਸਥਾਰਪੂਰਵਕ ਢੰਗ ਨਾਲ ਓਨਟਾਰੀਓ ਦੀ ਲਿਬਰਲ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਸਪੈਸ਼ਲ ਤੌਰ ‘ਤੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਮਤੇ ਬਾਰੇ ਵੀ ਕਿਹਾ ਕਿ ਕਿਸ ਤਰ੍ਹਾਂ ਉਹਨਾਂ ਦੂਸਰੇ ਗਰੁੱਪਾਂ ਨਾਲ ਰਲਕੇ ਇਹ ਮਸਲਾ ਉਠਾਉਣ ਦੀ ਬਜਾਇ, ਖੁਦ ਇਸ ਮਸਲੇ ਨੂੰ ਉਠਾਉਣ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ। ਵਾਰਡ ਨੰ: 9 ਅਤੇ 10 ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ, ਸਕੂਲ ਟਰਸੱਟੀ ਹਰਕੀਰਤ ਸਿੰਘ ਨੇ, ਸੰਦੇਸ਼ ਪੜ ਕੇ ਸੁਣਾਇਆ ਅਤੇ ਉਹਨਾਂ ਦੀ ਸਰਜਰੀ ਤੋਂ ਬਾਅਦ ਸਿਹਤਯਾਬੀ ਲਈ, ਸ਼ੁੱਭ ਇੱਛਾਵਾਂ ਪੇਸ਼ ਕੀਤੀਆਂ। ਉਹਨਾਂ ਨੇਂ ਸਕੂਲਾਂ ਸੰਬਧੀ ਬੱਚਿਆਂ, ਮਾਂ-ਬਾਪ ਦੇ ਮਸਲਿਆਂ ਦੇ ਹੱਲ ਲਈ ਭਰਪੂਰ ਜਾਣਕਾਰੀ ਪੇਸ਼ ਕੀਤੀ। ਦੂਸਰੇ ਬੁਲਾਰਿਆਂ ਵਿੱਚ ਕੁੰਡਾ ਸਿੰਘ ਢਿੱਲੋਂ, ਪਰਮਜੀਤ ਸਿੰਘ ਬੜਿੰਗ, ਮੋਹਣ ਸਿੰਘ ਪੰਨੂ, ਹਰਜੀਤ ਸਿੰਘ ਬੇਦੀ, ਵਿਕੀ ਢਿੱਲੋਂ, ਜਗਦੀਸ਼ ਸੈਣੀ, ਨਿਰਮਲ ਸਿੰਘ ਸੰਧੂ, ਬੂਟਾ ਸਿੰਘ ਧਾਲੀਵਾਲ, ਸਰਵਣ ਸਿੰਘ ਲਿੱਧੜ, ਰਾਮ ਸਿੰਘ (ਐਕਸ ਪ੍ਰਧਾਨ), ਮੈਡਮ ਸ਼ੀਨਾਂ, ਮਨਜੀਤ ਕੌਰ ਸੀਰਾ, ਬਲਦੇਵ ਸਿੰਘ ਸਹਿਦੇਵ ਅਤੇ ਪ੍ਰਿੰਸੀਪਲ ਪਾਖਰ ਸਿੰਘ ਆਦਿ ਸ਼ਾਮਿਲ ਸਨ।  ਐਮ ਪੀ ਰਮੇਸ਼ ਸੰਘਾ, ਸਾਬਕਾ ਐਮ ਪੀ ਗੁਰਬਖਸ਼ ਮੱਲੀ ਅਤੇ ਐਮ ਪੀ ਪੀ ਹਰਿੰਦਰ ਮੱਲੀ ਨੇਂ ਕੈਨੇਡਾ ਦੇ 150ਵੇਂ ਜਨਮ ਦਿਨ ਦਾ ਕੇਕ ਵੀ ਕੱਟਿਆ। ਮਿਊਜ਼ੀਕਲ ਚੇਅਰ, ਚਾਟੀ ਰੇਸ ਅਤੇ ਬੱਚਿਆਂ ਦੀ ਦੌੜਾਂ ਹੋਈਆਂ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ। ਪ੍ਰਸਿੱਧ ਗਾਇਕ ਜਯੋਤੀ ਸ਼ਰਮਾ ਨੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਬੋਲੀਆਂ ਪਾ ਕੇ ਰੰਗੀਨਮਈ ਬਣਾ ਦਿੱਤਾ।
ਅੰਤ ਵਿੱਚ ਪ੍ਰਧਾਂਨ ਨਿਰਮਲ ਸਿੰਘ ਸੀਰਾ ਨੇਂ ਸਭ ਦਾ ਆਉਣ ਲਈ ਧੰਨਵਾਦ ਕੀਤਾ ਅਤੇ ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਦੇ ਦੂਸਰੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਪੇਸ਼ ਕੀਤੀ।

Check Also

ਗਿਆਨੀ ਰਘਬੀਰ ਸਿੰਘ ਵਲੋਂ ਇਟਲੀ ‘ਚ ਅੰਮ੍ਰਿਤਧਾਰੀ ਸਿੱਖ ਖ਼ਿਲਾਫ਼ ਕਾਰਵਾਈ ਦੀ ਨਿਖੇਧੀ

ਅੰਮ੍ਰਿਤਸਰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਟਲੀ ਵਿਚ ਇਕ …