22.2 C
Toronto
Friday, July 31, 2026
spot_img
HomeਕੈਨੇਡਾFrontਯੂਕਰੇਨੀਅਨਜ਼ ਨੂੰ ਲੈ ਕੇ ਦੂਜਾ ਜਹਾਜ਼ ਮਾਂਟਰੀਅਲ ਪਹੁੰਚਿਆ

ਯੂਕਰੇਨੀਅਨਜ਼ ਨੂੰ ਲੈ ਕੇ ਦੂਜਾ ਜਹਾਜ਼ ਮਾਂਟਰੀਅਲ ਪਹੁੰਚਿਆ

ਆਪਣੇ ਦੇਸ਼ ਵਿੱਚ ਚੱਲ ਰਹੀ ਜੰਗ ਤੋਂ ਬਚਣ ਲਈ ਸੈਂਕੜੇ ਦੀ ਗਿਣਤੀ ਵਿੱਚ ਐਤਵਾਰ ਨੂੰ ਮਾਂਟਰੀਅਲ ਪਹੁੰਚੇ ਯੂਕਰੇਨੀਅਨਜ਼ ਦਾ ਸਵਾਗਤ ਕਰਨ ਲਈ ਦਰਜਨਾਂ ਲੋਕ ਹੱਥ ਵਿੱਚ ਗੁਬਾਰੇ ਤੇ ਫੁੱਲ ਲੈ ਕੇ ਏਅਰਪੋਰਟ ਉੱਤੇ ਖੜ੍ਹੇ ਸਨ।

ਇਹ ਸਾਰੇ ਯੂਕਰੇਨ ਵਾਸੀ ਮੁੜ ਕੈਨੇਡਾ ਵਿੱਚ ਆਪਣੀਆਂ ਜਿ਼ੰਦਗੀਆਂ ਸੰਵਾਰਨ ਦਾ ਇਰਾਦਾ ਲੈ ਕੇ ਮਾਂਟਰੀਅਲ ਪਹੁੰਚੇ ਹਨ।

306 ਰਫਿਊਜੀਆਂ ਤੇ 20 ਜਾਨਵਰਾਂ ਨੂੰ ਲੈ ਕੇ ਫੈਡਰਲ ਸਰਕਾਰ ਵੱਲੋਂ ਭੇਜੀ ਗਈ ਚਾਰਟਰਡ ਫਲਾਈਟ ਐਤਵਾਰ ਨੂੰ ਸਵੇਰੇ 11:00 ਵਜੇ ਤੋਂ ਠੀਕ ਪਹਿਲਾਂ ਪਿਏਰੇ ਐਲੀਅਟ ਟਰੂਡੋ ਇੰਟਰਨੈਸ਼ਨਲ ਏਅਰਪੋਰਟ ਉੱਤੇ ਪਹੁੰਚੀ।

ਇਸ ਤੋਂ ਪਹਿਲਾਂ ਐਮਰਜੰਸੀ ਟਰੈਵਲ ਲਈ ਮੰਜ਼ੂਰਸ਼ੁਦਾ ਪੈਸੈਂਜਰਜ਼ ਨੂੰ ਲੈ ਕੇ ਇੱਕ ਹਫਤੇ ਪਹਿਲਾਂ ਇੱਕ ਜਹਾਜ਼ ਵਿਨੀਪੈਗ ਵੀ ਪਹੁੰਚ ਚੁੱਕਿਆ ਹੈ।

ਇਸ ਤੋਂ ਬਾਅਦ ਇੱਕ ਹੋਰ ਜਹਾਜ਼ 2 ਜੂਨ ਨੂੰ ਹੈਲੀਫੈਕਸ ਪਹੁੰਚੇਗਾ। ਕਈ ਨਵੇਂ ਆਏ ਪੈਸੈਂਜਰਜ਼ ਫਲਾਈਟ ਤੋਂ ਉਤਰਨ ਤੋਂ ਬਾਅਦ ਆਪਣੇ ਨਜ਼ਦੀਕੀਆਂ ਨੂੰ ਮਿਲ ਕੇ ਭਾਵੁਕ ਹੋ ਗਏ ਜਦਕਿ ਕਈ ਹੋਰਨਾਂ ਨੂੰ ਇਹ ਨਹੀਂ ਪਤਾ ਕਿ ਮਾਂਟਰੀਅਲ ਵਿੱਚ ਉਨ੍ਹਾਂ ਨੂੰ ਕਿਹੋ ਜਿਹਾ ਮਾਹੌਲ ਮਿਲੇਗਾ।ਕੁੱਝ ਯੂਕਰੇਨੀਅਨਜ਼ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਭਾਰੀ ਬੰਬਾਰੀ ਹੋ ਰਹੀ ਹੈ ਤੇ ਇੱਥੇ ਪਹੁੰਚ ਕੇ ਉਹ ਕਾਫੀ ਸੁਰੱਖਿਅਤ ਮਹਿਸੂਸ ਕਰ ਰਹੇ ਹਨ।

 

RELATED ARTICLES
POPULAR POSTS