-0.8 C
Toronto
Thursday, December 4, 2025
spot_img
Homeelectionsਅੱਜ ਓਟਵਾ ਤੇ ਟੋਰਾਂਟੋ ਵਿੱਚ ਚੋਣ ਪ੍ਰਚਾਰ ਕਰਨਗੇ ਓਨਟਾਰੀਓ ਦੇ ਸਿਆਸੀ ਆਗੂ

ਅੱਜ ਓਟਵਾ ਤੇ ਟੋਰਾਂਟੋ ਵਿੱਚ ਚੋਣ ਪ੍ਰਚਾਰ ਕਰਨਗੇ ਓਨਟਾਰੀਓ ਦੇ ਸਿਆਸੀ ਆਗੂ

ਚੋਣ ਮੁਹਿੰਮ ਦੇ ਆਖਰੀ ਗੇੜ ਵਿੱਚ ਦਾਖਲ ਹੋਣ ਤੋਂ ਬਾਅਦ ਓਨਟਾਰੀਓ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂ ਅੱਜ ਓਟਵਾ ਤੇ ਟੋਰਾਂਟੋ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆਗੂ ਡੱਗ ਫੋਰਡ ਸਿਰਫ ਇੱਕ ਈਵੈਂਟ ਵਿੱਚ ਹਿੱਸਾ ਲੈਣਗੇ ਤੇ ਇਸ ਤਹਿਤ ਉਹ ਓਟਵਾ ਵਿੱਚ ਐਲਾਨ ਕਰਨਗੇ। ਫੋਰਡ ਕਿਸ ਬਾਰੇ ਇਹ ਐਲਾਨ ਕਰਨਗੇ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਓਟਵਾ ਵਿੱਚ ਆਪਣੇ ਦਿਨ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ ਪਰ ਇਸ ਤੋਂ ਪਹਿਲਾਂ ਪੀਟਰਬਰੋ, ਓਨਟਾਰੀਓ ਵਿੱਚ ਰੁਕਣ ਤੋਂ ਪਹਿਲਾਂ ਉਹ ਟੋਰਾਂਟੋ ਵਿੱਚ ਇੱਕ ਐਲਾਨ ਕਰਨਗੇ। ਲਿਬਰਲ ਆਗੂ ਸਟੀਵਨ ਡੈਲ ਡੂਕਾ ਵੱਲੋਂ ਆਪਣੇ ਦਿਨ ਦੀ ਸ਼ੁਰੂਆਤ ਟੋਰਾਂਟੋ ਤੋਂ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਉਹ ਕਿਚਨਰ ਤੇ ਕੈਂਬ੍ਰਿੱਜ ਵਿੱਚ ਵੀ ਥੋੜ੍ਹੀ ਦੇਰ ਲਈ ਰੁਕਣਗੇ। ਗ੍ਰੀਨ ਪਾਰਟੀ ਆਗੂ ਮਾਈਕ ਸ਼੍ਰੇਨਰ ਆਪਣਾ ਸਾਰਾ ਧਿਆਨ ਟੋਰਾਂਟੋ ਤੇ ਸੈਂਟਰਲ ਓਨਟਾਰੀਓ ਉੱਤੇ ਲਾਉਣਗੇ। ਉਨ੍ਹਾਂ ਵੱਲੋਂ ਇਸ ਦੌਰਾਨ ਕੇਲਡਨ ਏਰੀਆ, ਬੈਰੀ ਤੇ ਸਿਮਕੋ ਰੀਜਨ ਦਾ ਦੌਰਾ ਵੀ ਕੀਤਾ ਜਾਵੇਗਾ।ਓਨਟਾਰੀਓ ਦੇ ਵੋਟਰ ਵੀਰਵਾਰ ਨੂੰ ਵੋਟਾਂ ਪਾਉਣਗੇ।

 

 

RELATED ARTICLES
POPULAR POSTS