ਆਪੋ ਆਪਣੇ ਪਲੇਟਫਾਰਮਜ਼ ਨਾਲ ਵੋਟਰਾਂ ਨੂੰ ਰਿਝਾਉਣ ਵਿੱਚ ਲੱਗੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਓਨਟਾਰੀਓ ਵਿੱਚ ਐਡਵਾਂਸ ਵੋਟਿੰਗ ਲੋਕੇਸ਼ਨਾਂ ਅੱਜ ਖੋਲ੍ਹੀਆਂ ਗਈਆਂ।
ਵੋਟਾਂ 2 ਜੂਨ ਨੂੰ ਪੈਣੀਆਂ ਹਨ ਪਰ ਇਨ੍ਹਾਂ ਲੋਕੇਸ਼ਨਾਂ ਦੇ ਖੁੱਲ੍ਹ ਜਾਣ ਨਾਲ ਹੁਣ ਲੋਕ ਅੱਜ ਤੋਂ ਹੀ ਵੋਟ ਕਰਨਾ ਸੁ਼ਰੂ ਕਰ ਸਕਦੇ ਹਨ। ਐਡਵਾਂਸ ਵੋਟਿੰਗ ਦਾ ਇਹ ਅਰਸਾ 28 ਮਈ ਤੱਕ ਚੱਲੇਗਾ ਤੇ ਵੈਨਿਊਂ ਸਵੇਰੇ 10:0 ਵਜੇ ਤੋਂ ਰਾਤੀਂ 8:00 ਵਜੇ ਤੱਕ ਖੁੱਲੇ੍ਹ ਰਿਹਾ ਕਰਨਗੇ।
ਐਨਡੀਪੀ ਆਗੂ ਐਂਡਰੀਆ ਹੌਰਵਥ ਦੇ ਅੱਜ ਉੱਤਰੀ ਓਨਟਾਰੀਓ ਵਿੱਚ ਨੌਕਰੀਆਂ ਸਬੰਧੀ ਐਲਾਨ ਕਰਨ ਦੀ ਸੰਭਾਵਨਾ ਸੀ ਪਰ ਉਨ੍ਹਾਂ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਸ਼ਾਇਦ ਉਹ ਅਜਿਹਾ ਨਾ ਕਰ ਸਕਣ। ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਵੱਲੋਂ ਨਾਇਗਰਾ ਰੀਜਨ ਦਾ ਦੌਰਾ ਕਰਨ ਦੀ ਸੰਭਾਵਨਾ ਹੈ।ਲਿਬਰਲ ਆਗੂ ਸਟੀਵਨ ਡੈਲ ਡੂਕਾ ਮਿਸੀਸਾਗਾ ਦਾ ਦੌਰਾ ਕਰਨਗੇ ਤੇ ਗ੍ਰੀਨ ਪਾਰਟੀ ਆਗੂ ਕੋਵਿਡ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਘਰ ਵਿੱਚ ਹੀ ਆਰਾਮ ਕਰਨਗੇ।