Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਨਿਪਟਾਰਾ ਜ਼ੋਰਾਂ ‘ਤੇ

ਕੈਨੇਡਾ ‘ਚ ਇਮੀਗ੍ਰੇਸ਼ਨ ਅਰਜ਼ੀਆਂ ਦਾ ਨਿਪਟਾਰਾ ਜ਼ੋਰਾਂ ‘ਤੇ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਬੀਤੇ ਸਮੇਂ ਤੋਂ ਮਿਲੀਆਂ ਹੋਈਆਂ ਅਰਜ਼ੀਆਂ ਦਾ ਨਿਪਟਾਰਾ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ‘ਚ ਕੈਨੇਡੀਅਨ ਐਕਸਪੀਰੀਐਂਸ ਕਲਾਸ (ਸੀ.ਈ.ਸੀ.) ਅਤੇ ਸਕਿੱਲਡ ਵਰਕਰਜ਼ ਕੈਟੇਗਰੀ ‘ਚੋਂ ਅਰਜ਼ੀਆਂ ਨਿਪਟਾਉਣ ਵੱਲ ਵਿਸ਼ੇਸ਼ ਧਿਅਨ ਦਿੱਤਾ ਜਾ ਰਿਹਾ ਹੈ।
ਮਿਲੀਆਂ ਹੋਈਆਂ ਅਰਜ਼ੀਆਂ ਦਾ ਫੈਸਲਾ ਕਰਨ ਨੂੰ ਪਹਿਲ ਦੇਣ ਕਾਰਨ ਹੀ ਐਕਸਪ੍ਰੈਸ ਐਂਟਰੀ ਦੇ ਨਵੇਂ ਡਰਾਅ ਨਹੀਂ ਕੱਢੇ ਜਾ ਰਹੇ। ਬੀਤੇ ਤਿੰਨ ਮਹੀਨਿਆਂ ‘ਚ ਪ੍ਰੋਵਿੰਸ਼ੀਅਲ ਨਾਮੀਨੀ (ਪੀ.ਐਨ.ਪੀ) ਦੇ ਡਰਾਅ ਕੱਢੇ ਗਏ ਸਨ, ਜਿਨ੍ਹਾਂ ‘ਚ 6470 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲਿਆ ਸੀ, ਪਰ ਸੀ.ਈ.ਸੀ. ਅਤੇ ਖਾਸ ਤੌਰ ‘ਤੇ ਸਕਿੱਲਡ ਵਰਕਰਜ਼ ਦੇ ਡਰਾਅ ਸ਼ੁਰੂ ਹੋਣ ਦੀ ਦੇਸ਼ ਅਤੇ ਵਿਦੇਸ਼ਾਂ ‘ਚ ਵੱਡੀ ਗਿਣਤੀ ਲੋਕਾਂ ਨੂੰ ਤੀਬਰਤਾ ਨਾਲ ਉਡੀਕ ਹੈ। ਸਤੰਬਰ 2021 ਤੋਂ ਸੀ.ਈ.ਸੀ. ਅਤੇ ਦਸੰਬਰ 2020 ਤੋਂ ਸਕਿੱਲਡ ਵਰਕਰਜ਼ ਦੇ ਡਰਾਅ ਬੰਦ ਹਨ। ਪਤਾ ਲੱਗਾ ਹੈ ਕਿ ਇਨੀਂ ਦਿਨੀਂ ਸਕਿੱਲਡ ਵਰਕਰਜ਼ ਦੀਆਂ ਹਰੇਕ ਮਹੀਨੇ ਲਗਪਗ 8000 ਅਰਜ਼ੀਆਂ ਦਾ ਫੈਸਲਾ ਕੀਤਾ ਜਾ ਰਿਹਾ ਹੈ।
ਲਗਪਗ 40,000 ਅਰਜ਼ੀਆਂ ਦਾ ਨਿਪਟਾਰਾ ਕਰਨਾ ਅਜੇ ਬਾਕੀ ਹੈ, ਜਿਨ੍ਹਾਂ ਦਾ ਸਤੰਬਰ 2022 ਤੱਕ ਫੈਸਲਾ ਹੋ ਜਾਣ ਦੀ ਸੰਭਾਵਨਾ ਹੈ। ਸੀ.ਈ.ਸੀ. ਦੀਆਂ ਹਰੇਕ ਮਹੀਨੇ 3000 ਦੇ ਕਰੀਬ ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ ਜਾਂਦਾ ਹੈ, ਜਿਸ ਦਾ ਭਾਵ ਹੈ ਕਿ ਜੂਨ-ਜੁਲਾਈ ਤੱਕ ਸੀ.ਈ.ਸੀ. ਦੀਆਂ ਪ੍ਰਾਪਤ ਕੁੱਲ 10,400 ਅਰਜ਼ੀਆਂ ਦਾ ਫੈਸਲਾ ਕਰ ਦਿੱਤਾ ਜਾਵੇਗਾ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਬਸੰਤ ਰੁੱਤ ਵਿੱਚ ਸ਼ੁਰੂ ਕਰ ਦਿੱਤੇ ਜਾਣਗੇ।

 

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …