10.4 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 21 ਵਿਅਕਤੀ ਗ੍ਰਿਫ਼ਤਾਰ

ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 21 ਵਿਅਕਤੀ ਗ੍ਰਿਫ਼ਤਾਰ

ਓਟਵਾ/ਬਿਊਰੋ ਨਿਊਜ਼
ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਦੀ ਕੋਸ਼ਿਸ ਕਰ ਰਹੇ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਵੇਂ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਮਈ ਵਿੱਚ ਅਮਰੀਕਾ ਤੋਂ ਕੈਨੇਡਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 21 ਵਿਅਕਤੀਆਂ ਨੂੰ ਆਰਸੀਐਮਪੀ ਵੱਲੋਂ ਗ੍ਰਿਫਤਾਰ ਕੀਤਾ ਗਿਆ।
ਇਹ ਵਿਅਕਤੀ ਦੋਵਾਂ ਦੇਸ਼ਾਂ ਦੀ ਸਰਹੱਦ ਬੰਦ ਹੋਣ ਦੇ ਬਾਵਜੂਦ ਅਜਿਹਾ ਕਰ ਰਹੇ ਸਨ। ਇਹ ਅੰਕੜਾ ਅਪਰੈਲ ਵਿੱਚ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਨਾਲੋਂ ਮਾਮੂਲੀ ਵੱਧ ਹੀ ਹੈ। ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਦੋਵਾਂ ਦੇਸ਼ਾਂ ਵੱਲੋਂ ਬੇਹੱਦ ਜ਼ਰੂਰੀ ਆਵਾਜਾਈ ਨੂੰ ਛੱਡ ਕੇ ਹੋਰਨਾਂ ਸਾਰੀਆਂ ਗਤੀਵਿਧੀਆਂ ਉੱਤੇ ਪਾਬੰਦੀਆਂ ਲਾਈਆਂ ਗਈਆਂ ਸਨ। ਅਪ੍ਰੈਲ ਹੀ ਅਜਿਹਾ ਪਹਿਲਾ ਮਹੀਨਾ ਸੀ ਜਿਸ ਵਿੱਚ ਇਹ ਪਾਬੰਦੀਆਂ ਪੂਰਾ ਸਮਾਂ ਲਾਗੂ ਹੋਈਆਂ ਸਨ। ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟਿਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਮਈ ਵਿੱਚ ਕੈਨੇਡਾ ਵਿੱਚ ਪਨਾਹ ਲੈਣ ਲਈ 1390 ਲੋਕਾਂ ਨੇ ਅਪਲਾਈ ਕੀਤਾ ਤੇ 1570 ਨੇ ਅਪ੍ਰੈਲ ਵਿੱਚ ਅਜਿਹਾ ਕੀਤਾ। 2017 ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 57000 ਲੋਕ ਕੈਨੇਡਾ ਤੇ ਅਮਰੀਕਾ ਦਰਮਿਆਨ ਗੈਰਅਧਿਕਾਰਕ ਲਾਂਘਿਆਂ ਰਾਹੀਂ ਸਰਹੱਦ ਪਾਰ ਕਰ ਚੁੱਕੇ ਹਨ ਤਾਂ ਕਿ ਉਹ ਕੈਨੇਡਾ ਵਿੱਚ ਪਨਾਹ ਲੈਣ ਲਈ ਆਪਣਾ ਕੇਸ ਫਾਈਲ ਕਰ ਸਕਣ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕ ਕਿਊਬਿਕ ਪਹੁੰਚੇ ਹਨ ਤੇ ਉਨ੍ਹਾਂ ਦੇ ਦਾਅਵਿਆਂ ਉੱਤੇ ਅਜੇ ਫੈਸਲਾ ਆਉਣਾ ਬਾਕੀ ਹੈ ਇਸ ਲਈ ਬਹੁਤਿਆਂ ਨੇ ਹੈਲਥ ਕੇਅਰ ਵਿੱਚ ਕੰਮ ਵੀ ਲੱਭ ਲਿਆ ਹੈ।
ਕੋਵਿਡ-19 ਮਹਾਂਮਾਰੀ ਕਾਰਨ ਹੈਲਥ ਕੇਅਰ ਵਿੱਚ ਕਈ ਕੰਮ ਵੀ ਉਪਲਬਧ ਹਨ। ਇਸ ਦੇ ਮਦੇਨਜ਼ਰ ਫੈਡਰਲ ਤੇ ਕਿਊਬਿਕ ਸਰਕਾਰਾਂ ਅਜਿਹਾ ਪ੍ਰੋਗਰਾਮ ਲਿਆਉਣ ਬਾਰੇ ਵਿਚਾਰ ਕਰ ਰਹੀਆਂ ਹਨ ਜਿਸ ਤਹਿਤ ਪਨਾਹ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਸਥਾਈ ਰੈਜ਼ੀਡੈਂਸੀ ਦਿੱਤੀ ਜਾ ਸਕੇ।

RELATED ARTICLES
POPULAR POSTS