Breaking News
Home / ਜੀ.ਟੀ.ਏ. ਨਿਊਜ਼ / ਵਿਛੜੇ 63 ਕੈਨੇਡੀਅਨਾਂ ਨੂੰ ਕੈਨੇਡਾ ਦਾ ਜਾਂਦੀ ਵਾਰੀ ਆਖਰੀ ਸਲਾਮ

ਵਿਛੜੇ 63 ਕੈਨੇਡੀਅਨਾਂ ਨੂੰ ਕੈਨੇਡਾ ਦਾ ਜਾਂਦੀ ਵਾਰੀ ਆਖਰੀ ਸਲਾਮ

ਜਹਾਜ਼ ਹਾਦਸੇ ਵਿਚ ਮਾਰੇ ਗਏ 63 ਕੈਨੇਡੀਅਨਾਂ ਦੀ ਯਾਦ ਵਿਚ ਸਭਾ ਆਯੋਜਿਤ
ਜਸਟਿਨ ਟਰੂਡੋ ਸਮੇਤ ਹਜ਼ਾਰਾਂ ਵਿਅਕਤੀ ਹੋਏ ਸ਼ਾਮਲ
ਟੋਰਾਂਟੋ/ਬਿਊਰੋ ਨਿਊਜ਼ : ਯੂਕਰੇਨ ਦੇ ਜਹਾਜ਼ ਹਾਦਸੇ ਵਿਚ ਮਾਰੇ ਗਏ 63 ਕੈਨੇਡੀਅਨ ਨਾਗਰਿਕਾਂ ਦੀ ਯਾਦ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਸੇ ਦੌਰਾਨ ਟਰੂਡੋ ਨੇ ਐਡਮਿੰਟਨ ਵਿਚ ਆਯੋਜਿਤ ਇਕ ਸਮਾਰੋਹ ਵਿਚ ਕਿਹਾ ਕਿ ਸਾਡੇ ਈਰਾਨ-ਕੈਨੇਡੀਅਨ ਭਾਈਚਾਰੇ ਨੂੰ ਇਸ ਹਾਦਸੇ ਨਾਲ ਦੁੱਖ ਪਹੁੰਚਿਆ ਹੈ ਅਤੇ ਇਹ ਸਹੀ ਅਰਥਾਂ ਵਿਚ ਕੈਨੇਡਾ ਵਿਚ ਤਰਾਸ਼ਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਪੀੜਤ ਪਰਿਵਾਰਾਂ ਅਤੇ ਕੈਨੇਡੀਅਨ ਨਾਗਰਿਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਸਦਾ ਜਵਾਬ ਮਿਲਣ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ।
ਜ਼ਿਕਰਯੋਗ ਹੈ ਕਿ ਯੂਕਰੇਨ ਦਾ ਜਹਾਜ਼ ਲੰਘੀ 8 ਜਨਵਰੀ ਨੂੰ ਤਹਿਰਾਨ ਤੋਂ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ਹੇਠਾਂ ਡਿੱਗ ਗਿਆ ਸੀ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 176 ਯਾਤਰੀਆਂ ਦੀ ਮੌਤ ਹੋ ਗਈ ਸੀ। ਇਰਾਨ ਨੇ ਪਿਛਲੇ ਦਿਨੀਂ ਸਵੀਕਾਰ ਕੀਤਾ ਸੀ ਕਿ ਉਸਦੀ ਫੌਜ ਨੇ ਇਨਸਾਨੀ ਗਲਤੀ ਕਾਰਨ ਅਣਜਾਣੇ ਵਿਚ ਯੂਕਰੇਨ ਦੇ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। ਇਸ ਜਹਾਜ਼ ਵਿਚ ਇਰਾਨ ਦੇ 82, ਕੈਨੇਡਾ ਦੇ 63, ਯੂਕਰੇਨ ਦੇ 11, ਸਵੀਡਨ ਦੇ 10, ਅਫਗਾਨਿਸਤਾਨ ਦੇ 4, ਜਰਮਨੀ ਦੇ 3 ਅਤੇ ਬ੍ਰਿਟੇਨ ਦੇ ਵੀ 3 ਨਾਗਰਿਕ ਸਵਾਰ ਸਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …