16.4 C
Toronto
Monday, September 15, 2025
spot_img
Homeਕੈਨੇਡਾਗੁਰਰਤਨ ਸਿੰਘ ਵਲੋਂ ਉਨਟਾਰੀਓ 'ਚ ਨਵੰਬਰ ਦੇ ਪਹਿਲੇ ਹਫਤੇ ਨੂੰ ਸਿੱਖ ਨਸਲਕੁਸ਼ੀ...

ਗੁਰਰਤਨ ਸਿੰਘ ਵਲੋਂ ਉਨਟਾਰੀਓ ‘ਚ ਨਵੰਬਰ ਦੇ ਪਹਿਲੇ ਹਫਤੇ ਨੂੰ ਸਿੱਖ ਨਸਲਕੁਸ਼ੀ ਪ੍ਰਤੀ ਜਾਗਰੂਕਤਾ ਹਫਤਾ ਐਲਾਨੇ ਜਾਣ ਦੀ ਮੰਗ

ਕੁਈਨਜ਼ ਪਾਰਕ : ਬਰੈਂਪਟਨ ਈਸਟ ਤੋਂ ਪ੍ਰੋਵਿੰਸ਼ਲ ਪਾਰਲੀਮੈਂਟ ਦੇ ਮੈਂਬਰ ਗੁਰਰਤਨ ਸਿੰਘ ਨੇ ਉਨਟਾਰੀਓ ਦੀ ਅਸੈਂਬਲੀ ਵਿਚ ਆਪਣਾ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ, ਜਿਸ ਵਿਚ ਮੰਗ ਕੀਤੀ ਗਈ ਕਿ ਉਨਟਾਰੀਓ ਵਿਚ ਨਵੰਬਰ ਦੇ ਪਹਿਲੇ ਹਫਤੇ ਨੂੰ ਹਰ ਸਾਲ ‘ਸਿੱਖ ਨਸਲਕੁਸ਼ੀ ਪ੍ਰਤੀ ਜਾਗਰੂਕਤਾ ਹਫਤੇ ਵਜੋਂ ਮਨਾਇਆ ਜਾਵੇ। ਸਿੰਘ ਨੇ ਇੰਡੀਆ ਵਿਚ ਖੁੱਲ੍ਹੇਆਮ ਅਤੇ ਮਿਥ ਕੇ ਸਿੱਖਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਬਿਆਨ ਕੀਤਾ। ”ਜੂਨ 1984 ਵਿਚ ਭਾਰਤੀ ਫੌਜ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਕੇ ਹਜ਼ਾਰਾਂ ਜਾਨਾਂ ਲਈਆਂ। ਉਸੇ ਸਾਲ ਨਵੰਬਰ ਵਿਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਿੱਖਾਂ ਨੂੰ ਜਿਊਂਦੇ ਸਾੜਿਆ ਗਿਆ। ਉਸ ਤੋਂ ਇਕ ਦਹਾਕਾ ਬਾਅਦ ਤੱਕ-ਭਾਰਤ ਸਰਕਾਰ ਵਲੋਂ ਹਜ਼ਾਰਾਂ ਹੀ ਸਿੱਖਾਂ ਨੂੰ ਚੁੱਕ ਕੇ ਤਸੀਹੇ ਦੇ ਕੇ ਮਾਰਿਆ ਗਿਆ। ਇਹ ਅੱਤਿਆਚਾਰ ਦੀਆਂ ਦਿਲ ਕੰਬਾਊ ਘਟਨਾਵਾਂ ਅੱਜ ਵੀ ਸਿੱਖਾਂ ਦੇ ਮਨਾਂ ਅੰਦਰ ਕਾਇਮ ਹਨ ਅਤੇ ਸਰਕਾਰ ਤੋਂ ਕੀਤੀ ਜਾ ਰਹੀ ਇਨਸਾਫ ਦੀ ਮੰਗ ਦੀ ਅਵਾਜ਼ ਅੱਜ ਵੀ ਅਣਸੁਣੀ ਕੀਤੀ ਜਾ ਰਹੀ ਹੈ।” ਗੁਰਰਤਨ ਸਿੰਘ ਨੇ ਸਮੂਹਕ ਰੂਪ ਵਿਚ ਸਿੱਖਾਂ ਦੇ ਲਾਪਤਾ ਹੋਣ ਦਾ ਵਰਨਣ ਵੀ ਕੀਤਾ। ‘ਇਕ ਦਹਾਕੇ ਤੋਂ ਵੱਧ ਸਮਾਂ ਸਿੱਖਾਂ, ਖਾਸ ਕਰਕੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਦੇ ਕਤਲ ਕੀਤੇ ਗਏ। ਵਿਉਂਤਬੱਧ ਤਰੀਕੇ ਨਾਲ ਕੀਤੀਆਂ ਗਈਆਂ ਇਨ੍ਹਾਂ ਜਾਲਮਾਨਾ ਵਾਰਦਾਤਾਂ ਨੂੰ ਸਰਕਾਰ ਦੀ ਸ਼ਹਿ ‘ਤੇ ਸਿੱਖਾਂ ਦੀ ਨਸਲਕੁਸ਼ੀ ਗਰਦਾਨਿਆ ਜਾਣਾ ਬਹੁਤ ਜ਼ਰੂਰੀ ਹੈ।’
1984 ਦੇ ਸਿੱਖ ਕਤਲੇਆਮ ‘ਚੋਂ ਬਚੀ ਮੈਡਮ ਭਾਟੀਆ ਦਾ ਸਾਰਾ ਪਰਿਵਾਰ ਉਸ ਭੜਕੇ ਹੋਏ ਹਜ਼ੂਮ ਦੀ ਭੇਟ ਚੜ੍ਹ ਗਿਆ ਸੀ, ਜਿਸ ਨੇ ਦਿੱਲੀ ਨੂੰ ਵਹਿਸ਼ਤ ਵਿਚ ਡੁਬੋ ਦਿੱਤਾ ਸੀ। 1984 ਦੀਆਂ ਘਟਨਾਵਾਂ ਨੇ ਸਿਰਫ ਮੇਰੇ ਪਰਿਵਾਰ ਦੇ ਜੀਆਂ ਦੀਆਂ ਜਾਨਾਂ ਹੀ ਨਹੀਂ ਲਈਆਂ, ਇਨ੍ਹਾਂ ਨੇ ਸਾਨੂੰ ਬੇਘਰੇ ਕਰਕੇ ਸਾਨੂੰ ਆਪਣੇ ਪਰਿਵਾਰਾਂ, ਆਪਣੇ ਘਰਾਂ ਅਤੇ ਆਪਣੀਆਂ ਜ਼ਿੰਦਗੀਆਂ ਤੋਂ ਦੂਰ ਜਾਣ ਲਈ ਵੀ ਮਜਬੂਰ ਕੀਤਾ। ਭਾਵੇਂ ਕਿੰਨਾ ਵੀ ਸਮਾਂ ਕਿਉਂ ਨਾ ਬੀਤ ਜਾਵੇ, ਮੈਂ ਅੱਜ ਵੀ ਵਹਿਸ਼ਤ ਦਾ ਉਹ ਭਿਆਨਕ ਦ੍ਰਿਸ਼ ਨਹੀਂ ਭੁਲਾ ਸਕਦੀ, ਜੋ ਅੱਜ ਵੀ ਮੇਰੀ ਰਾਤਾਂ ਦੀ ਨੀਂਦ ਹਰਾਮ ਕਰਦਾ ਹੈ।

RELATED ARTICLES
POPULAR POSTS