Breaking News
Home / ਕੈਨੇਡਾ / ਰਾਜ ਮਿਊਜ਼ਿਕ ਅਕੈਡਮੀ ਵੱਲੋਂ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ

ਰਾਜ ਮਿਊਜ਼ਿਕ ਅਕੈਡਮੀ ਵੱਲੋਂ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜ਼ਿਕ ਅਕੈਡਮੀ ਅਤੇ ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਟੋਰਾਂਟੋ ਵੱਲੋਂ ਉਘੇ ਸੰਗੀਤਕਾਰ ਰਾਜਿੰਦਰ ਰਾਜ, ਅਮਰਜੀਤ ਕੌਰ ਰਾਜ, ਗਗਨ ਰਾਜ, ਰਵੀ ਰਾਜ ਅਤੇ ਉਹਨਾਂ ਦੀ ਟੀਮ ਵੱਲੋਂ ਟੋਰਾਂਟੋ ਵਿਖੇ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਬੱਚਿਆਂ ਦੇ ਕੀਰਤਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੰਜ ਸਾਲ ਦੀ ਉਮਰ ਤੋਂ ਲੈ ਕੇ ਯੂਨੀਵਰਸਿਟੀ ਤੱਕ ਪੜ੍ਹਦੇ ਬੱਚਿਆਂ ਨੇ ਹਿੱਸਾ ਲਿਆ।
ਇਸ ਮੌਕੇ ਰਾਜਿੰਦਰ ਸਿੰਘ ਰਾਜ ਨੇ ਆਖਿਆ ਕਿ ਇਹ ਮੁਕਾਬਲੇ ਇਕੱਲੇ ਇੱਥੇ ਹੀ ਜਿੱਤ ਪ੍ਰਾਪਤ ਕਰਨ ਲਈ ਨਹੀਂ, ਸਗੋਂ ਇਹਨਾਂ ਮੁਕਾਬਲਿਆਂ ਦਾ ਮਕਸਦ ਜ਼ਿੰਦਗੀ ਦੇ ਹਰ ਖੇਤਰ ਵਿੱਚ ਜਿੱਤ ਪ੍ਰਾਪਤ ਕਰਨ ਲਈ ਬੱਚਿਆਂ ਦਾ ਮਨੋਬੱਲ ਉੱਚਾ ਚੁੱਕਣਾ ਹੈ। ਇਸ ਨਾਲ ਬੱਚਿਆਂ ਵਿੱਚ ਭਰੋਸੇਯੋਗਤਾ ਵੀ ਪੈਦਾ ਹੁੰਦੀ ਹੈ ਅਤੇ ਉਹਨਾਂ ਵਿੱਚ ਕੁਝ ਨਾਂ ਕੁਝ ਨਵਾਂ ਕਰਨ ਦੀ ਇੱਛਾ ਸ਼ਕਤੀ ਵੀ ਪੈਦਾ ਹੁੰਦੀ ਹੈ। ਇਸ ਮੌਕੇ ਸਟੇਜ ਦੀ ਕਾਰਵਾਈ ਮਨਦੀਪ ਕਮਲ ਨੇ ਨਿਭਾਈ ਅਤੇ ਸੰਸਥਾ ਦੀਆਂ ਪਿਛਲੇ ਸਮਿਆਂ ਦੌਰਾਨ ਪ੍ਰਾਪਤੀਆਂ ਬਾਰੇ ਦੱਸਿਆ।
ਇਸ ਸਮਾਗਮ ਦੌਰਾਨ ਅੱਠ ਕਲਾਸੀਕਲ ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਵੱਖ ਵੱਖ ਰਾਊਂਡਾਂ ਵਿੱਚ ਕ੍ਰਮਵਾਰ, ਪ੍ਰਭਸਿਮਰ ਕੌਰ, ਹਰਸਿਮਰ ਕੌਰ, ਜਸਰਾਜ ਕੌਰ ਦੀ ਟੀਮ ਨੇ ‘ਐਸੀ ਪ੍ਰੀਤ ਕਰੋ ਮਨ ਮੇਰੇ’ ਸ਼ਬਦ ਗਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਪ੍ਰੀਤਬਖ਼ਸ਼ ਰਹਿਲ, ਗੁਰਬਖ਼ਸ਼ ਰਹਿਲ ਦੂਜੇ ਸਥਾਨ ‘ਤੇ ਰਹੇ। ਪ੍ਰਨੀਤ ਕੌਰ ਸਿਮਰਲੀਨ ਕੌਰ ਨੇ ਪਹਿਲਾ ਸਥਾਨ, ਜਪਜੋਤ ਕੌਰ, ਤਵਨੀਤ ਕੌਰ ਨੇ ਦੂਜਾ ਸਥਾਨ ਅਤੇ ਜੈਸਮੀਨ ਮਾਂਗਟ, ਬਹਾਰ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅਗਲੇ ਗੇੜ ਵਿੱਚ ਅਸ਼ੀਮਾਂ ਮਡਾਰ, ਜੈਸਲੀਨ ਚੋਪੜਾ, ਜੈਸਮੀਨ ਮਡਾਰ ਪਹਿਲੇ ਸਥਾਨ ‘ਤੇ, ਅਸ਼ੂਨੂਰ ਕੌਰ, ਪਵਿੱਤਪਾਲ ਸਿੰਘ ਦੂਜੇ ਅਤੇ ਅਨੂਪ ਕੌਰ ਅਤੇ ਅਮਿਤਾ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪਹੁੰਚੇ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਮੁਕਤਸਰੀ, ਮਨਪ੍ਰਤਾਪ ਸਿੰਘ, ਰਾਜਪ੍ਰਤਾਪ ਸਿੰਘ, ਆਸੀਸ ਕੌਰ, ਮਲੌਰੀ ਕੌਰ ਅਟਵਾਲ, ਹਰਜਸ ਸਿੰਘ ਅਟਵਾਲ, ਜਵਨੀਕ ਕੌਰ ਅਟਵਾਲ, ਤਾਨੀਆ/ਹਰਨੀਤ ਬਾਜਵਾ, ਦਿਲਪ੍ਰੀਤ ਸਿੰਘ, ਸ਼ੀਨਾ ਟੰਡਨ, ਰਵਿੰਦਰ ਮਹਿਮੀ, ਬਰਖਾ ਦਿਓਲ, ਪ੍ਰਤਾਪ ਸਿੰਘ ਖੁਰਮੀ, ਮਨਦੀਪ ਸਿੰਘ ਕਮਲ, ਪਰਮਜੀਤ ਸਿੰਘ ਅਤੇ ਹਰਮਨ ਵਾਲੀਆ, ਬਲਜੀਤ ਸਿੰਘ ਬੱਲ, ਬਿਕਰਮ ਬਿੱਕੀ, ਹੀਰਾ ਧਾਰੀਵਾਲ, ਜਸਮੀਤ ਭਾਟੀਆ, ਵਰਿੰਦਰ ਕੁਮਾਰ ਮੰਗਾ ਆਦਿ ਨੇ ਵੀ ਆਪੋ ਆਪਣੇ ਸ਼ਬਦਾਂ ਅਤੇ ਧਾਰਮਿਕ ਗੀਤਾਂ ਨਾਲ ਹਾਜ਼ਰੀ ਲੁਆਈ ਅੰਤ ਵਿੱਚ ਜੇਤੂ ਟੀਮਾਂ ਨੂੰ ਸਨਮਾਨ ਚਿੰਨ ਵੀ ਭੇਟ ਕੀਤੇ ਗਏ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …