14.3 C
Toronto
Thursday, September 18, 2025
spot_img
Homeਕੈਨੇਡਾਟਾਈਗਰ ਜੀਤ ਸਿੰਘ ਵਲੋਂ 28000 ਡਾਲਰ ਦੀ ਰਕਮ ਦਾਨ

ਟਾਈਗਰ ਜੀਤ ਸਿੰਘ ਵਲੋਂ 28000 ਡਾਲਰ ਦੀ ਰਕਮ ਦਾਨ

ਟੋਰਾਂਟੋ : ਅੰਤਰਰਾਸ਼ਟਰੀ ਪਹਿਲਵਾਨ ਟਾਈਗਰ ਜੀਤ ਸਿੰਘ ਫਾਊਂਡੇਸ਼ਨ ਵਲੋਂ ਪਿਛਲੇ ਦਿਨੀਂ ਮਿਲਟਨ ਲਾਗਲੇ ਹਾਲਟਨ ਖੇਤਰ ਵਿਚ ਇਕ ਸਮਾਗਮ ਦੌਰਾਨ 28000 ਡਾਲਰ ਦੀ ਇਕੱਠੀ ਕੀਤੀ ਰਕਮ ਹਾਲਟਨ ਪੁਲਿਸ ਅਧਿਕਾਰੀਆਂ ਅਤੇ ਹਾਲਟਨ ਲਰਨਿੰਗ ਫਾਊਂਡੇਸ਼ਨ ਸੰਸਥਾ ਦੇ ਨੁਮਾਇੰਦਿਆਂ ਨੂੰ ਸਥਾਨਕ ਸਕੂਲੀ ਬੱਚਿਆਂ ਦੀ ਭਲਾਈ ਲਈ ਖ਼ਰਚ ਕਰਨ ਲਈ ਭੇਟ ਕੀਤੇ ਗਈ।
ਐਰਮਾ ਕੋਲਸੇਨ, ਈ ਡਬਲਿਯੂ ਫਾਸਟਰ, ਬਰੂਸ ਟ੍ਰੇਲ, ਹਾਥਹੌਰਨ, ਵੇਲੇਜ਼, ਕ੍ਰਿਸਹੈੱਡਫੀਲਡ, ਕ੍ਰੈਗ ਕੇਲਬਰਗਰ, ਐਕਟਨ ਰੌਬਰਟ ਲਿਟਲ, ਬਰਲਿੰਗਟਨ ਓਰਚਰਡ ਪਾਰਕ, ਜੌਰਜ ਟਾਊਨ ਰਾਈਨ ਵਿਲੀਅਮਜ਼ ਸਕੂਲਾਂ ਦੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਖਰਚ ਕਰਨ ਲਈ ਦਾਨ ਦਿੱਤੀ ਗਈ ਇਸ ਰਕਮ ਬਾਰੇ ਟਾਈਗਰ ਜੀਤ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਪਹਿਲਵਾਨ ਟਾਈਗਰ ਅਲੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚਿਆਂ ਨਾਲ ਬੇਹੱਦ ਪਿਆਰ ਹੈ ਅਤੇ ਉਹ ਬੱਚਿਆਂ ਦੇ ਬਿਹਤਰ ਭਵਿੱਖ ਲਈ ਕੁਝ ਕਰਨਾ ਚਾਹੁੰਦੇ ਹਨ। ਇਸ ਮੌਕੇ ਹਾਲਟਨ ਪੁਲਿਸ ਅਧਿਕਾਰੀ ਡੇਵ ਸਟੂਵਰਟ ਅਤੇ ਸਾਰਜੈਂਟ ਰਾਈਨ ਸਮਿੱਥ ਤੋਂ ਇਲਾਵਾ ਸਬੰਧਤ ਸਕੂਲਾਂ ਦਾ ਸਟਾਫ਼ ਵੀ ਮੌਜੂਦ ਸੀ।

RELATED ARTICLES
POPULAR POSTS