Breaking News
Home / ਕੈਨੇਡਾ / ਸੀਨੀਅਰ ਵੈਟਰਨਸ ਐਸੋਸੀਏਸ਼ਨ ਵੱਲੋਂ ਪੈਨਸ਼ਨਰਾਂ ਦੇ ਲਾਈਵ ਸਰਟੀਫ਼ਿਕੇਟ ਬਣਾਉਣ ਦਾ ਪ੍ਰਬੰਧ

ਸੀਨੀਅਰ ਵੈਟਰਨਸ ਐਸੋਸੀਏਸ਼ਨ ਵੱਲੋਂ ਪੈਨਸ਼ਨਰਾਂ ਦੇ ਲਾਈਵ ਸਰਟੀਫ਼ਿਕੇਟ ਬਣਾਉਣ ਦਾ ਪ੍ਰਬੰਧ

ਬਰੈਂਪਟਨ : ਬਰੈਂਪਟਨ ਏਰੀਏ ਵਿੱਚ ਭਾਰਤ ਤੋਂ ਆ ਕੇ ਵੱਸੇ ਪੈਨਸ਼ਨਰ ਹਜ਼ਾਰਾਂ ਦੀ ਗਿਣਤੀ ਵਿੱਚ ਰਹਿੰਦੇ ਹਨ, ਜਿਨਾਂ ਨੂੰ ਹਰ ਸਾਲ ਨਵੰਬਰ ਦੇ ਮਹੀਨੇ ਵਿੱਚ ਬੈਂਕਾਂ ਨੂੰ ਲਾਈਵ ਸਰਟੀਫ਼ਿਕੇਟ ਭੇਜਣੇ ਪੈਂਦੇ ਹਨ।
ਕਾਉਂਸਲ ਜਨਰਲ ਔਫ ਇੰਡੀਆ ਦੀ ਸਹਿਮਤੀ ਦੁਆਰਾ ਅਤੇ ਗੁਰਦਵਾਰਾ ਦਸ਼ਮੇਸ਼ ਦਰਬਾਰ ਸਾਹਿਬ ਐਬਨੇਜਰ ਰੋਡ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਸਾਲ ਸੀਨੀਅਰ ਵੈਟਰਨਸ ਐਸੋਸੀਏਸ਼ਨ ਓਨਟਾਰੀਓ ਵੱਲੋਂ 8 ਨਵੰਬਰ ਦਿਨ ਬੁੱਧਵਾਰ ਨੂੰ ਪੈਨਸ਼ਨਰਾਂ ਦੇ ਲਾਈਵ ਸਰਟੀਫ਼ਿਕੇਟ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਰਟੀਫ਼ਿਕੇਟ ਬਣਾਉਣ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੋਵੇਗਾ। ਕਿਉਂਕਿ ਇਹ ਕੰਮ ਗੁਰਦਵਾਰਾ ਦਸ਼ਮੇਸ਼ ਦਰਬਾਰ ਦੇ ਲੰਗਰ ਹਾਲ ਵਿੱਚ ਹੋਣਾ ਹੈ, ਇਸ ਲਈ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਨਾਂ ਤਾਂ ਨਸ਼ਾ ਕਰਕੇ ਆਵੇ ਅਤੇ ਨਾਂ ਹੀ ਕਿਸੇ ਦੇ ਪਾਸ ਸਿਗਰਟ, ਤੰਬਾਕੂ ਆਦਿ ਹੋਣਾ ਚਾਹੀਦਾ ਹੈ। ਲੰਗਰ ਹਾਲ ਦੇ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਨਿਰਧਾਰਿਤ ਸਥਾਨ ਤੇ ਹੀ ਜੁੱਤੇ ਉਤਾਰਨੇ ਜ਼ਰੂਰੀ ਹਨ। ਹੋਰ ਜਾਣਕਾਰੀ ਲਈ ਕੈਪਟਨ ਰਣਜੀਤ ਸਿੰਘ ਧਾਲੀਵਾਲ 647 760 9001, ਕੈਪਟਨ ਰਜਿੰਦਰ ਸਿੰਘ 416 846 8273, ਕੈਪਟਨ ਮੋਹਣ ਸਿੰਘ ਪੰਨੂ 647 746 3430 ਅਤੇ ਕਰਨਲ ਸੋਹੀ 647 878 7644 ਨੂੰ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਡਬਲਿਊਐਚਓ, ਐਫਡੀਏ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਜ਼ ਲਵਾਉਣ ਵਾਲੇ ਟਰੈਵਲਰਜ਼ ਨੂੰ ਸਵੀਕਾਰੇਗਾ ਅਮਰੀਕਾ

ਟੋਰਾਂਟੋ : ਅਗਲੇ ਮਹੀਨੇ ਤੋਂ ਜਦੋਂ ਅਮਰੀਕਾ ਵੱਲੋਂ ਟਰੈਵਲ ਸਬੰਧੀ ਪਾਬੰਦੀਆਂ ਹਟਾਈਆਂ ਜਾਣਗੀਆਂ ਤਾਂ ਕੋਵਿਡ-19 …