-4.9 C
Toronto
Wednesday, December 31, 2025
spot_img
Homeਕੈਨੇਡਾਪਾਨੋਰਾਮਾ ਇੰਡੀਆ ਵਲੋਂ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ

ਪਾਨੋਰਾਮਾ ਇੰਡੀਆ ਵਲੋਂ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ

ਭਾਰਤ ਦਾ 69ਵਾਂ ਗਣਤੰਤਰ ਦਿਵਸ ਮਨਾਇਆ
ਦਿਨੇਸ਼ ਭਾਟੀਆ ਕੌਂਸਲੇਟ ਜਨਰਲ ਆਫ ਇੰਡੀਆ ਹੋਏ ਮੁੱਖ ਮਹਿਮਾਨ ਵਜੋਂ ਸ਼ਾਮਲ
ਬਰੈਂਪਟਨ/ਬਿਊਰੋ ਨਿਊਜ਼ ; ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਤੋਂ ਬਾਹਰ ਟੋਰਾਂਟੋ ਵਿੱਚ ਵਸਦੀ ਭਾਰਤੀ ਕੌਮ ਵਲੋਂ ਆਪਣੇ ਪਿਤਰੀ ਦੇਸ਼ ਭਾਰਤ ਦੇ 69ਵੇਂ ਗਣਤੰਤਰ ਦਿਵਸ ਨੂੰ ਪਾਨੋਰਾਮਾ ਇੰਡੀਆ ਸੰਸਥਾਂ ਦੀ ਦੇਖ ਰੇਖ ਹੇਠ ਅਤੇ ਭਾਰਤੀ ਦੂਤਾਵਾਸ ਟੋਰਾਂਟੋ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਇਸ ਆਪਣੀ ਹੀ ਤਰ੍ਹਾਂ ਦੇ ਸਮਾਗਮ ਵਿੱਚ ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਆਪਣੀ ਸਫਾਰਤਖਾਨੇ ਦੀ ਪੂਰੀ ਟੀਮ ਨਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਦੀਪਿਕਾ ਦੁਮਰੇਲਾ ਮਨਿਸਟਰ ਆਫ ਸੀਨੀਅਰਜ਼ ਅਫੇਅਰਜ਼, ਓਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੱਨ, ਟੋਰਾਂਟੋ ਦੇ ਮੇਅਰ ਜੌਹਨ ਟੋਰੀ, ਐਮ ਪੀ ਪੀ ਬੌਬ ਡਾਲੇਨੇ, ਐਮ ਪੀ ਪੀ ਅੰਮ੍ਰਿਤ ਮਾਂਗਟ, ਰਾਜੇਸ਼ ਗੁਪਤਾ ਸੀਈਓ ਐਸਬੀਆਈ ਕੈਨੇਡਾ ਅਤੇ ਐਮ ਪੀ ਰੋਬ ਓਲੀਫੈਂਟ ਆਦਿ ਵਿਸ਼ੇਸ਼ ਮਹਿਮਾਨਾਂ ਦੇ ਤੌਰ ‘ਤੇ ਪੇਸ਼ ਹੋਏ। ਆਏ ਸਾਰੇ ਮਹਿਮਾਨਾਂ ਵਲੋਂ ਭਾਰਤ ਵਾਸੀਆਂ ਨੂੰ ਇਸ ਗਣਤੰਤਰ ਦਿਵਸ ਦੀਆਂ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ। ਇਹ ਸਮਾਗਮ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਇਥੋਂ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਮਨਾਇਆ ਗਿਆ। ਸਮਾਗਮ ਵਿਚ ਭਾਰਤ ਦੇ ਸਭਿਆਚਾਰ ਨੂੰ ਦਰਸਾਉਦੀਆਂ ਕਈ ਝਾਕੀਆਂ ਅਤੇ ਵੱਖ ਵੱਖ ਵਰਗ ਦੇ ਲੋਕਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਸਮਾਗਮ ਵਿੱਚ ਬੱਚਿਆਂ ਦੇ ਪ੍ਰੋਗਰਾਮ ਖਾਸ ਖਿੱਚ ਦਾ ਕਾਰਣ ਰਹੇ। ਇਸ ਮੌਕੇ ਦਿਨੇਸ਼ ਭਾਟੀਆ ਵਲੋਂ ਪਾਨੋਰਾਮਾ ਅਈਡੀਅਲ ਦਾ ਇਨਾਮ ਜਿੱਤਣ ਵਾਲੇ ਵਿਅਕਤੀ ਲਈ ਇੰਡੀਆ ਦਾ ਟੂਰ ਸਰਕਾਰੀ ਖਰਚੇ ਉਪਰ ਕਰਵਾਏ ਜਾਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਇਸ ਮੌਕੇ ਪਾਨੋਰਾਮਾ ਇੰਡੀਆ ਸੰਸਥਾ ਵਲੋਂ ਦੇਸ਼ ਦੇ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਨੂੰ ਕੈਨੇਡਾ ਵਿੱਚ ਮਨਾਉਣ ਲਈ ਕੀਤੇ ਜਾਂਦੇ ਪ੍ਰਬੰਧਾਂ ਲਈ ਖਾਸ ਤੌਰ ਉਪਰ ਧੰਨਵਾਦ ਕੀਤਾ।

RELATED ARTICLES
POPULAR POSTS