ਵਾਸ਼ਿੰਗਟਨ/ਬਿਊਰੋ ਨਿਊਜ਼ : ਬੀਤੇ ਐਤਵਾਰ ਨੂੰ ਹੋਈ ਇਕ ਅਹਿਮ ਮੀਟਿੰਗ ਵਿਚ ਸਿਖਸ ਫਾਰ ਜਸਟਿਸ ਨੇ ਐਲਾਨ ਕੀਤਾ ਕਿ 8 ਜੂਨ ਨੂੰ ਵਾਸ਼ਿੰਗਟਨ ਡੀ ਸੀ ਵਿਚ ‘ਪੰਜਾਬ ਇੰਡੀਪੈਂਡੈਂਸ ਰਿਫਰੈਂਡਮ ਰੈਲੀ ਤੇ ਮਾਰਚ’ ਕੀਤਾ ਜਾਵੇਗਾ। ਇਹ ਰੈਲੀ ਜੂਨ 1984 ਵਿਚ ਸਿੱਖਾਂ ਦੇ ਸਰਬਉਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਦੇ ਖਿਲਾਫ ਕੀਤੀ ਜਾ ਰਹੀ ਹੈ। 32 ਸਾਲ ਹੋ ਗਏ ਇਸ ਹਮਲੇ ਨੂੰ ਪਰ ਸਿੱਖਾਂ ਦੇ ਹਿਰਦਿਆਂ ਵਿਚ ਇਹ ਜ਼ਖਮ ਹਾਲੇ ਵੀ ਅਲੇ ਹਨ ਤੇ ਰਹਿੰਦੀ ਦੁਨੀਆ ਤਕ ਅਲੇ ਰਹਿਣਗੇ। 32 ਸਾਲ ਬੀਤ ਜਾਣ ‘ਤੇ ਵੀ ਸਿੱਖਾਂ ਨਾਲ ਭਾਰਤ ਵਿਚ ਉਹੀ ਬਿਗਾਨਗੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਜੋ ਕਿ 1984 ਵਿਚ ਕੀਤਾ ਗਿਆ ਸੀ। ਸਿੱਖਾਂ ਦੀ ਆਪਣੀ ਵਖਰੀ ਪਛਾਣ ਖੋਹ ਲਈ ਗਈ ਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦਰਸਾਇਆ ਗਿਆ ਹੈ। ਇਹੀ ਕਾਰਨ ਹੈ ਕਿ ਸਿੱਖਾਂ ਨਾਲ ਅਜੇ ਤੱਕ ਇਨਸਾਫ ਨਹੀਂ ਕੀਤਾ ਗਿਆ।
ਦਸਣਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ‘ਤੇ ਆ ਰਹੇ ਹਨ ਤੇ ਉਸੇ ਸਮੇਂ ਅਮਰੀਕਾ ਤੇ ਕੈਨੇਡਾ ਦੇ ਸਿੱਖ ਵਾਸ਼ਿੰਗਟਨ ਡੀ ਸੀ ਵਿਚ ਕੈਪੀਟਲ ਹਿਲ ਵਿਖੇ ਪੰਜਾਬ ਇੰਡੀਪੈਂਡੈਂਸ ਰਿਫਰੈਂਡਮ ਰੈਲੀ ਤੇ ਮਾਰਚ ਕਰਨਗੇ। ਸਿਖਸ ਫਾਰ ਜਸਟਿਸ ਦੇ ਨੁਮਾਇੰਦੇ ਅਵਤਾਰ ਸਿੰਘ ਪੰਨੂ ਨੇ ਕਿਹਾ ਕਿ ਸਿੱਖ ਕੌਮ 32 ਸਾਲਾਂ ਤੋਂ ਸੰਘਰਸ਼ ਲੜਦੀ ਆ ਰਹੀ ਹੈ ਅੱਜ ਦੇ ਸਮੇਂ ਵਿਚ ਰਿਫਰੈਂਡਮ ਨਾਲ ਹੀ ਉਸ ਸੰਘਰਸ਼ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ 32 ਸਾਲਾਂ ਤੋਂ ਸਿੱਖ ਕੌਮ ਆਪਣੀ ਹੋਂਦ ਕਾਇਮ ਰੱਖਣ ਲਈ ਸੰਘਰਸ਼ ਕਰਦੀ ਆ ਰਹੀ ਹੈ। ਹੁਣ ਇਹ ਲੜਾਈ ਰਿਫਰੈਂਡਮ ਨਾਲ ਹੀ ਜਿੱਤੀ ਜਾ ਸਕਦੀ ਹੈ।
Home / ਕੈਨੇਡਾ / ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਹਮਲੇ ਦੇ ਖਿਲਾਫ ਪੰਜਾਬ ਇੰਡੀਪੈਂਡੈਂਸ ਰਿਫਰੈਂਡਮ ਰੈਲੀ ਤੇ ਮਾਰਚ 8 ਜੂਨ ਨੂੰ ਵਾਸ਼ਿੰਗਟਨ ਡੀ ਸੀ ਵਿਚ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …