ਨਵੇਂ ਬਿਲ ਨੂੰ ਲੈ ਕੇ ਲੋਕਾਂ ਤੋਂ ਮੰਗੀ ਪ੍ਰਤੀਕਿਰਿਆ
ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ ‘ਚ ਇਕ ਨਵੇਂ ਕਾਨੂੰਨ ਦਾ ਮਤਾ ਪੇਸ਼ ਕੀਤਾ ਗਿਆ ਹੈ, ਜਿਸ ਤਹਿਤ ਚਾਈਲਡ ਕੇਅਰ ਸੈਂਟਰਾਂ ਅਤੇ ਹੋਮ ਚਾਈਲਡ ਕੇਅਰ ਏਜੰਸੀਆਂ ‘ਤੇ ਚਾਈਲਡ ਕੇਅਰ ਪ੍ਰੋਗਰਾਮ ਦੀ ਵੇਟਿੰਗ ਲਿਸਟ ‘ਚ ਸ਼ਾਮਲ ਹੋਣ ਲਈ ਚਾਰਜਿੰਗ ਫ਼ੀਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ। ਪ੍ਰਸਤਾਵਿਤ ਰੈਗੂਲੇਸ਼ਨ ਓਨਟਾਰੀਓ ਰੈਗੂਲੇਟਰੀ ਵੈੱਬਸਾਈਟ ‘ਤੇ ਲੋਕਾਂ ਦੀ ਪ੍ਰਤੀਕਿਰਿਆ ਲਈ ਉਪਲਬਧ ਹੈ। ਇਸ ਲਈ ਸਲਾਹ ਦਾ ਪੀਰੀਅਡ 4 ਜੁਲਾਈ 2016 ਨੂੰ ਬੰਦ ਹੋਵੇਗਾ।
ਕਾਮਾਗਾਟਾਮਾਰੂ ਸਕੂਲ ਸਿਲੇਬਸ ‘ਚ ਪ੍ਰਸਤਾਵਿਤ ਸੋਧਾਂ ਅਨੁਸਾਰ ਪਬਲਿਕ ਵੇਟ ਲਿਸਟ ਪਾਲਿਸੀ ਨੂੰ ਵਿਕਸਿਤ ਕਰਨ ਲਈ ਲਾਇਸੰਸ ਲੈਣਾ ਪਵੇਗਾ ਅਤੇ ਇਸ ਦੀ ਪ੍ਰਕਿਰਿਆ ਬਾਰੇ ਵੀ ਸਥਿਤੀ ਨੂੰ ਸਪੱਸ਼ਟ ਕੀਤਾ ਜਾਵੇਗਾ। ਵੇਟ ਲਿਸਟ ਦਾ ਸਟੇਟਸ ਵੀ ਉਪਲਬਧ ਕਰਵਾਇਆ ਜਾਵੇਗਾ ਅਤੇ ਇਹ ਸੋਧ 1 ਸਤੰਬਰ 2016 ਤੋਂ ਲਾਗੂ ਹੋਵੇਗੀ।
ਓਨਟਾਰੀਓ ਦੀ ਸਿੱਖਿਆ ਮੰਤਰੀ ਲਿਜ ਸੈਂਡਲਸ ਨੇ ਕਿਹਾ ਕਿ ਅਸੀਂ ਵੇਟ ਲਿਸਟ ਫ਼ੀਸ ਕਾਰਨ ਬੱਚਿਆਂ ਦੇ ਮਾਪਿਆਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਅਜਿਹੇ ਵਿਚ ਉਨ੍ਹਾਂ ਨੂੰ ਰਾਹਤ ਦੇਣੀ ਜ਼ਰੂਰੀ ਹੈ। ਉਨ੍ਹਾਂ ਨੂੰ ਉਸ ਸਮੇਂ ਜ਼ਿਆਦਾ ਨਿਰਾਸ਼ਾ ਹੁੰਦੀ ਹੈ, ਜਦੋਂ ਚਾਈਲਡ ਕੇਅਰ ਲਈ ਵੇਟਿੰਗ ਲਿਸਟ ‘ਚ ਬਣੇ ਰਹਿਣ ਲਈ ਵੀ ਫ਼ੀਸ ਦੇਣੀ ਪੈਂਦੀ ਹੈ।
ਓਨਟਾਰੀਓ ਦੇ ਬੱਚੇ ਸਰਕਾਰੀ ਆਰਥਿਕ ਯੋਜਨਾ ਤਹਿਤ ਬਿਹਤਰੀਨ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹਨ। ਅਸੀਂ ਲਗਾਤਾਰ ਉਨ੍ਹਾਂ ਦੇ ਨਾਲ ਕੰਮ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਇਕਨੋਮੀ ਨੂੰ ਬਿਹਤਰ ਬਣਾਉਂਦਿਆਂ ਨਵੇਂ ਰੁਜ਼ਗਾਰ ਪੈਦਾ ਕਰਨਾ ਚਾਹੁੰਦੀ ਹੈ। ਉਧਰ, ਬੱਚਿਆਂ ਦੀ ਦੇਖਭਾਲ ਨੂੰ ਵੀ ਪ੍ਰਮੁੱਖਤਾ ਦਿੱਤੀ ਜਾਵੇਗੀ।
ਓਨਟਾਰੀਓ ਲਗਾਵੇਗਾ ਚਾਈਲਡ ਕੇਅਰ ਵੇਟ ਲਿਸਟ ਫ਼ੀਸ ‘ਤੇ ਪਾਬੰਦੀ
RELATED ARTICLES

