ਨਵੇ ਪਰਵਾਸੀਆਂ, ਸੀਨੀਅਰਾਂ ਤੇ ਨੌਜਵਾਨਾਂ ਦੀ ਮਦਦ ਹੋਵੇਗੀ
ਟੋਰਾਂਟੋ/ ਬਿਊਰੋ ਨਿਊਜ਼ : ਏ.ਡਬਲਿਊ.ਆਈ.ਸੀ. ਕਮਿਊਨਿਟੀ ਅਤੇ ਸੋਸ਼ਲ ਸਰਵਿਸਜ਼, ਜੀ.ਟੀ.ਏ. ਦੀ ਸਭ ਤੋਂ ਆਕਰਸ਼ਕ, ਸਭ ਤੋਂ ਸਰਗਰਮ ਗੈਰ-ਲਾਭਕਾਰੀ ਕਮਿਊਨਿਟੀ ਅਤੇ ਸੋਸ਼ਲ ਸਰਵਿਸਜ਼ ਨੇ ਆਪਣੀ 40ਵੀਂ ਵਰ੍ਹੇਗੰਢ ‘ਤੇ ਨਵੇਂ ਪਰਵਾਸੀਆਂ, ਪਰਿਵਾਰਾਂ, ਨੌਜਵਾਨਾਂ ਅਤੇ ਸੀਨੀਅਰਾਂ ਲਈ 20 ਹਜ਼ਾਰ ਡਾਲਰ ਇਕੱਠੇ ਕੀਤੇ ਗਏ। ਇਸ ਮੌਕੇ ‘ਤੇ ਰੋਜ਼ ਗਾਰਡਨ ਬੈਂਕੁਇਟ ਹਾਲ ‘ਚ 500 ਤੋਂ ਵਧੇਰੇ ਲੋਕ ਹਾਜ਼ਰ ਸਨ। ਪੂਰੀ ਸ਼ਾਮ ਨੂੰ ਮਹਿਮਾਨਾਂ ਨੂੰ ਇਕ-ਦੂਜੇ ਦੇ ਨਾਲ ਮੁਲਾਕਾਤ ਏ.ਡਬਲਿਊ.ਆਈ.ਸੀ. ਦੇ 40 ਸਾਲ ਦੇ ਇਤਿਹਾਸ ‘ਤੇ ਗੱਲਬਾਤ ਕੀਤੀ ਗਈ।
ਉਧਰ, ਪ੍ਰੋਗਰਾਮ ‘ਚ ਬਾਲੀਵੁੱਡ ਡਾਂਸ, ਭੰਗੜਾ, ਬੈਲੀ ਡਾਂਸ ਆਦਿ ਮਨੋਰੰਜਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਸਾਰੀਨਾ ਦੇਵਜੀ ਵਲੋਂ ਕੋਰੀਓਗ੍ਰਾਫ਼ੀ ਵਜੋਂ ਪੇਸ਼ ਕੀਤਾ ਫ਼ੈਸ਼ਨ ਸ਼ੋਅ ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ। ਉਨ੍ਹਾਂ ਨੇ ਸਥਾਨਕ ਡਿਜ਼ਾਈਨਰਾਂ ਸੰਜਮ ਲੁਗਾਨੀ ਅਤੇ ਨੀਲਿਆ ਲਾਲ ਸੂਰੀ ਦੇ ਡਿਜ਼ਾਈਨਾਂ ਨੂੰ ਪੇਸ਼ ਕੀਤਾ। ਇਸ ਮੌਕੇ ‘ਤੇ ਮਿਸ ਕੈਨੇਡਾ ਮੇਲੀਨਾ ਏਡਾ ਟਿੱਬੀ ਮੈਕਗ੍ਰੇਗਰ 2015, ਮਿਸ ਇੰਡੀਆ ਕੈਨੇਡੀਅਨ ਪ੍ਰਿੰਸਜ਼ ਅਨੁਸ਼੍ਰੀ ਜੋਸ਼ੀ 2015 ਅਤੇ ਮਿਸ ਟੀਨ ਫ਼ਿਲਪੀਨਸ਼ ਕੈਨੇਡਾ ਅਨਸ਼ਹਾ ਹਿਟੋਲੀਆ 2015 ਵੀ ਹਾਜ਼ਰ ਸਨ। ਏ.ਡਬਲਿਊ.ਆਈ.ਸੀ. ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਕਮਲੇਸ਼ ਓਬਰਾਇ ਨੂੰ ਪ੍ਰਦਾਨ ਕੀਤਾ ਗਿਆ, ਜੋ ਕਿ ਜਥੇਬੰਦੀ ਦੇ ਸਭ ਤੋਂ ਪੁਰਾਣੇ ਮੈਂਬਰਾਂ ਵਿਚੋਂ ਇਕ ਹਨ ਅਤੇ ਜੀ.ਟੀ.ਏ. ‘ਚ ਸਾਊਥ ਏਸ਼ੀਅਨ ਕਲਾਕਾਰ ਵਜੋਂ ਜਾਣੇ ਜਾਂਦੇ ਹਨ। ਉਧਰ ਮਰਖਮ ਦੇ ਮੇਅਰ ਫ੍ਰੈਂਕ ਸਕਾਪਿਟੀ, ਡਿਪਟੀ ਮੇਅਰ ਟੋਰਾਂਟੋ ਐਂਡ ਵਾਰਡ ਨੰਬਰ-1 ਤੋਂ ਕੌਂਸਲਰ ਵਿਸੇਂਟ ਕ੍ਰਿਸੰਤੀ ਸੀਨੇਟਰ ਟਿਬਿਆਸ ਸੀ, ਸਾਬਕਾ ਸੀਨੇਟ ਆਸ਼ਾ ਸੇਠ, ਵਾਘਨ ਤੋਂ ਐਮ.ਪੀ. ਫ੍ਰਾਂਸਿਸਕੋ ਸੋਰਾਬਾਰਾ, ਸਕਾਰਬਰੋ ਸੈਂਟਰ ਤੋਂ ਐਮ.ਪੀ. ਸਲਮਾ ਜਾਹਿਦ, ਓਨਟਾਰੀਓ ਅਸੰਬਲੀ ਤੋਂ ਵਿਰੋਧੀ ਧਿਰ ਦੇ ਆਗੂ ਪੈਟ੍ਰਿਕ ਬ੍ਰਾਊਨ, ਐਮ.ਪੀ.ਪੀ. ਅੰਮ੍ਰਿਤ ਮਾਂਗਟ, ਹਰਿੰਦਰ ਮੱਲ੍ਹੀ, ਮਰਖਮ ਤੋਂ ਰੀਜ਼ਨਲ ਕੌਂਸਲਰ ਨਿਰਮਲਾ ਆਰਮਸਟ੍ਰਾਂਗ, ਜੋਏ ਲੀ, ਭਾਰਤੀ ਕੌਂਸਲੇਟ ਜਨਰਲ, ਰਾਨਾ ਦੇ ਸਾਬਕਾ ਪ੍ਰਧਾਨ ਯੋਗੇਸ਼ ਸ਼ਰਮਾ ਵੀ ਸ਼ਾਮਲ ਹਨ। ਜਥੇਬੰਦੀ ਹਰ ਸਾਲ ਇਸ ਗਾਲਾ ਡਿਨਰ ਦਾ ਪ੍ਰਬੰਧ ਕਰਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …