23.7 C
Toronto
Tuesday, September 16, 2025
spot_img
Homeਕੈਨੇਡਾਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ...

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਉਨਟਾਰੀਓ ਗੁਰਦੁਆਰਾ ਕਮੇਟੀ ਵਲੋਂ ਵਿਚਾਰ ਗੋਸ਼ਟੀ

ਉਨਟਾਰੀਓ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਉਨਟਾਰੀਓ ਗੁਰਦੁਆਰਾ ਕਮੇਟੀ, ਸਮੂਹ ਗੁਰਦੁਆਰਾ ਸਹਿਬਾਨ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਹਿਬਾਨ ਦੀ ਅਗੰਮੀ ਜੋਤ ਦਾ ਜਗਤ ਉਧਾਰ ਲਈ ਆਉਣਾ ਅਤੇ ਰੱਬੀ ਵਰਤਾਰੇ ਦੀ ਸੰਸਾਰ ਨੂੰ ਦੇਣ ਬਾਰੇ ਸਮਝ ਨੂੰ ਪੀਢਾ ਕਰਨ ਲਈ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਨਾਲ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ ਗਿਆ ਹੈ ।
ਇਸ ਵਿਚਾਰ ਗੋਸ਼ਟੀ ਤੇ ਵਿਖਿਆਨ ਵਿੱਚ ਹਿੱਸਾ ਲੈਣ ਲਈ ਪ੍ਰਮੁੱਖ ਸਿੱਖ ਇਤਿਹਾਸਕਾਰ, ਵਿਦਵਾਨ ਅਤੇ ਸਿੱਖ ਮਸਲਿਆਂ ਦੇ ਗਿਆਤਾ ਪੰਜਾਬ, ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਹਿੱਸਿਆ ਤੋਂ ਪਹੁੰਚ ਰਹੇ ਹਨ । ਇਹ ਵਿਖਿਆਨ ਅਕਤੂਬਰ ਮਹੀਨੇ ਦੀ 19 ਤਾਰੀਕ ਤੋਂ ਆਰੰਭ ਹੋ ਕੇ 17 ਨਵੰਬਰ ਤੱਕ ਹਰ ਹਫ਼ਤੇ ਦੇ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਦੁਪਿਹਰ 1:00 ਵਜੇ ਤੋਂ 3:30 ਵਜੇ ਤੱਕ ਬਰੈਂਪਟਨ ਦੇ ਲੂਈਸ ਆਰਬਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੱਖੇ ਗਏਹਨ । ਆਪ ਸਭ ਨੂੰ ਅਤੇ ਆਪ ਦੇ ਜਾਣੂ ਸੱਜਣਾਂ ਨੂੰ ਇਹਨਾਂ ਵਿਖਿਆਨਾਂ ਅਤੇ ਵਿਚਾਰ ਚਰਚਾਵਾਂ ਵਿੱਚ ਗੁਰੂ ਮਹਾਰਾਜ ਦੇ ਮਹਾਂਵਾਕ ‘ਸਿੱਖੀ ਸਿੱਖਿਆ ਗੁਰ ਵਿਚਾਰ’ ਅਨੁਸਾਰ ਸੁਭਾਗੇ ਸਮੇਂ ਦਾ ਹਿੱਸਾ ਬਨਣ ਲਈ ਅਤੇ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।

RELATED ARTICLES
POPULAR POSTS