ਟੋਰਾਂਟੋ/ਹਰਜੀਤ ਸਿੰਘ ਬਾਜਵਾ : ਅੱਜ ਕੱਲ੍ਹ ਬੰਦਾ ਰੁਝੇਵਿਆਂ ਦੇ ਬੋਝ ਥੱਲੇ ਦੱਬਿਆ ਪਿਆ ਹੈ ਅਤੇ ਇਸ ਨੱਠ-ਭੱਜ ਵਿੱਚ ਮਨੁੱਖ ਦਾ ਹਾਸਾ ਕਿਤੇ ਗਵਾਚ ਗਿਆ ਹੈ ਜਿਸਦਾ ਮਨੁੱਖੀ ਸਿਹਤ ਤੇ਼ ਅਸਰ ਪੈਣਾ ਯਕੀਨੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਰੰਗਮੰਚ ਦੇ ਮੰਝੇ ਹੋਏ ਕਲਾਕਾਰ ਅਤੇ ਪ੍ਰਸਿੱਧ ਫਿਲਮ ਅਦਾਕਾਰ ਰਾਣਾ ਰਣਬੀਰ ਨੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਜਿੱਥੇ ਕਿ ਉਹ ਆਪਣੇ ਇੱਕ ਸ਼ੋਅ ਦੇ ਸਿਲਸਿਲੇ ਵਿੱਚ ਇੱਥੇ ਆਏ ਹੋਏ ਸਨ। ਰਾਣਾ ਰਣਬੀਰ ਨੇ ਆਖਿਆ ਕਿ ਕਾਬਲੀਅਤ ਹਰ ਇੱਕ ਵਿੱਚ ਹੁੰਦੀ ਹੈ, ਲੋੜ ਹੁੰਦੀ ਹੈ ਉਸ ਕਾਬਲੀਅਤ ਨੂੰ ਪਹਿਚਾਣ ਕੇ ਅੱਗੇ ਲਿਆਉਂਣ ਦੀ ਅਤੇ ਹੱਲਾਸ਼ੇਰੀ ਦੀ। ਉਹਨਾਂ ਆਖਿਆ ਕਿ ਅਦਾਕਾਰ ਕੋਈ ਅਸਮਾਨ ਤੋਂ ਨਹੀਂ ਉੱਤਰੇ ਹੁੰਦੇ ਉਹ ਤੁਹਾਡੇ ਵਿੱਚੋਂ ਹੀ ਹਨ। ਰਾਣਾ ਰਣਬੀਰ ਦਾ ਕਹਿਣਾ ਹੈ ਕਿ ਹਰ ਇੱਕ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਕਿਉਂਕਿ ਪੁਸਤਕਾਂ ਗਿਆਨ ਦਾ ਬਹੁਤ ਵੱਡਾ ਸਰੋਤ ਹਨ। ਰਾਣਾ ਰਣਬੀਰ ਨੇ ਹੋਰ ਆਖਿਆ ਕਿ ਕਿਰਦਾਰ, ਤਾਕਤ ਅਤੇ ਬਰਾਬਰਤਾ ਹਮੇਸ਼ਾ ਮਜ਼ਬੂਤ ਹੋਣੀ ਚਾਹੀਦੀ ਹੈ ਅਤੇ ਇਹਨਾਂ ਤਿੰਨਾਂ ਸ਼ਬਦਾਂ ਦਾ ਜੇਕਰ ਪਹਿਲਾ ਅੱਖਰ ਕਿਰਦਾਰ ਦਾ ਕੱਕਾ, ਤਾਕਤ ਦਾ ਤੱਤਾ ਅਤੇ ਬਰਾਬਰਤਾ ਦਾ ਬੱਬਾ ਲੈ ਕੇ ਵੇਖਿਆ ਜਾਵੇ ਤਾਂ ਇਹ ਕਿਤਾਬ ਬਣ ਜਾਂਦਾ ਹੈ। ਅਸੀਂ ਸ਼ਬਦ ਗੁਰੁ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ ਜਿਸ ਕਰਕੇ ਸਾਡੇ ਕਿਰਦਾਰ, ਤਾਕਤ ਅਤੇ ਬਰਾਬਰਤਾ ਵਾਲੇ ਫਲਸਫੇ ਵੀ ਕਮਜ਼ੋਰ ਹੁੰਦੇ ਜਾ ਰਹੇ ਹਨ। ਇਸ ਮੌਕੇ ਸਾਰੰਗ ਰੇਡੀਓ ਦੇ ਸੰਚਾਲਕ ਰਾਜਵੀਰ ਬੋਪਾਰਾਏ ਵੀ ਉਹਨਾਂ ਦੇ ਨਾਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …