1 C
Toronto
Tuesday, December 23, 2025
spot_img
Homeਕੈਨੇਡਾਟੀ.ਪੀ.ਏ.ਆਰ. ਕਲੱਬ 'ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ' ਲਈ ਰਜਿਸਟ੍ਰੇਸ਼ਨ ਇਸ ਸਾਲ ਬਰੈਂਪਟਨ ਸਿਵਿਕ ਹਸਪਤਾਲ...

ਟੀ.ਪੀ.ਏ.ਆਰ. ਕਲੱਬ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਲਈ ਰਜਿਸਟ੍ਰੇਸ਼ਨ ਇਸ ਸਾਲ ਬਰੈਂਪਟਨ ਸਿਵਿਕ ਹਸਪਤਾਲ ਰਾਹੀਂ ਕਰਵਾਏਗੀ

ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਉੱਦਮ ਸਦਕਾ ਸਕੋਸ਼ੀਆ ਬੈਂਕ ਨੇ ਵਿਲੀਅਮ ਔਸਲਰ ਫ਼ਾਊਂਡੇਸ਼ਨ ਦੇ ਪ੍ਰਬੰਧ ਹੇਠ ਚੱਲ ਰਹੇ ਤਿੰਨੇ ਹਸਪਤਾਲਾਂ ਨੂੰ ਆਪਣੀ ਚੈਰਿਟੀ ਲਿਸਟ ਵਿਚ ਸ਼ਾਮਲ ਕਰ ਲਿਆ ਹੈ।
ਇਸ ਤਰ੍ਹਾਂ ਅਕਤੂਬਰ 2019 ਵਿਚ ਹੋਣ ਵਾਲੀ ઑਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ਼ ਦੇ ਹਰ ਉਸ ਦੌੜਾਕ ਦੀ ਰਜਿਸਟ੍ਰੇਸ਼ਨ ਫ਼ੀਸ ਦਾ ਅੱਛਾ-ਖ਼ਾਸਾ ਹਿੱਸਾ ਸਾਡੇ ਹਸਪਤਾਲਾਂ ਨੂੰ ਚੈਰਿਟੀ ਵਜੋਂ ਮਿਲ ਸਕੇਗਾ, ਜਿਹੜਾ ਇਹ ਫ਼ੀਸ ਵਿਲੀਅਮ ਔਸਲਰ ਫਾਊਂਡੇਸ਼ਨ ਰਾਹੀਂ ਦਾਖ਼ਲ ਕਰੇਗਾ। ਜਿਵੇਂ ਕਿ, ਫੁੱਲ-ਮੈਰਾਥਨ ਵਿੱਚੋਂ $ 36.38, ਹਾਫ਼-ਮੈਰਾਥਨ ਵਿੱਚੋਂ $18.19 ਅਤੇ 5 ਕਿਲੋਮੀਟਰ ਦੌੜ ਵਿੱਚੋਂ $ 12.13 ਡਾਲਰ ਹਸਪਤਾਲਾਂ ਦੇ ਖ਼ਾਤਿਆਂ ਵਿਚ ਜਾਣਗੇ। ਇਸ ਨਾਲ ਦੌੜਾਕ ਨੂੰ ਰਜਿਸਟ੍ਰੇਸ਼ਨ ਦਾ ਕੋਈ ਵਾਧੂ ਖ਼ਰਚਾ ਨਹੀਂ ਕਰਨਾ ਪਏਗਾ। ਕੇਵਲ ਏਨੀ ਹੀ ਖੇਚਲ਼ ਕਰਨੀ ਪਵੇਗੀ ਕਿ ਇਹ ਰਜਿਸਟ੍ਰੇਸ਼ਨ ਹੇਠ-ਲਿਖੇ ਕੋਡਾਂ ਰਾਹੀਂ ਕੀਤੀ ਜਾਏ:
ਫੁੱਲ-ਮੈਰਾਥਨ ਅਤੇ ਹਾਫ਼-ਮੈਰਾਥਨ ਲਈ ਕੋਡ: ਐੱਮ 19 ਵਿਲੀਅਮ ਔਸਲਰ, 5 ਕਿਲੋਮੀਟਰ ਦੌੜ ਲਈ ਕੋਡ: 5 ਕੇ ਵਿਲੀਅਮ ਔਸਲਰ
ਇਸ ਲਈ ਟੀ.ਪੀ.ਏ.ਆਰ. ਕਲੱਬ ਜਿਸ ਦੇ ਮੈਂਬਰਾਂ ਦੀ ਗਿਣਤੀ ਇਸ ਸਮੇਂ 150 ਤੋਂ ਵਧੇਰੇ ਹੈ, ਦੇ ਮੈਂਬਰ ਆਪਣੀ ਰਜਿਸਟ੍ਰੇਸ਼ਨ ਵਿਲੀਅਮ ਔਸਲਰ ਫਾਊਂਡੇਸ਼ਨ ਰਾਹੀਂ ਕਰਵਾ ਰਹੇ ਹਨ। ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੇ ਦੱਸਿਆ ਕਿ ਇਸ ਈਵੈਂਟ ਲਈ ਕਿੱਟਾਂ ਬਰੈਂਪਟਨ ਹਸਪਤਾਲ ਦੇ ਵਾਲੰਟੀਅਰ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਦੇ ਪ੍ਰਬੰਧਕਾਂ ਕੋਲੋਂ ਖ਼ੁਦ ਪ੍ਰਾਪਤ ਕਰਨਗੇ ਅਤੇ ਇਨ੍ਹਾਂ ਨੂੰ ਸਿਵਿਕ ਹਸਪਤਾਲ ਦੇ ਕੈਂਪਸ ਵਿਚ ਕਲੱਬ ਨੂੰ ਮੁਹੱਈਆ ਕਰਵਾਉਣਗੇ।
ਜੇਕਰ ਕੋਈ ਮੈਂਬਰ ਆਪਣਾ ਨਾਂ ਆਪ ਹੀ ਸਿੱਧਾ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਦੇ ਪ੍ਰਬੰਧਕਾਂ ਕੋਲ ਆਨ-ਲਾਈਨ ਰਜਿਸਟਰ ਕਰਵਾਉਂਦਾ ਹੈ ਤਾਂ ਉਸ ਨੂੰ ਇਹ ਕਿੱਟ ਖ਼ੁਦ ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ ਦੇ ਪ੍ਰਬੰਧਕਾਂ ਕੋਲ ਜਾ ਕੇ ਪ੍ਰਾਪਤ ਕਰਨੀ ਹੋਵੇਗੀ। ਇਸ ਲਈ ਕਲੱਬ ਦੇ ਸਮੂਹ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਰਜਿਸਟ੍ਰੇਸ਼ਨ ਫ਼ੀਸ ਕਲੱਬ ਦੇ ਪ੍ਰਧਾਨ ਹਰਭਜਨ ਸਿੰਘ ਗਿੱਲ ਜਾਂ ਸਕੱਤਰ ਡਾ. ਜੈਪਾਲ ਸਿੱਧੂ ਕੋਲ 24 ਜੁਲਾਈ ਤੋਂ ਪਹਿਲਾਂ ਜਮ੍ਹਾਂ ਕਰਵਾ ਦੇਣ।ਇਸ ਤੋਂ ਬਾਅਦ ਇਹ ਰਜਿਸਟ੍ਰੇਸ਼ਨ ਫ਼ੀਸ ਵੱਧ ਜਾਏਗੀ।
ਇਸ ਦੇ ਨਾਲ ਹੀ ਹੋਰ ਦੌੜਾਕ ਜਿਹੜੇ ਇਸ ਕਲੱਬ ਦੇ ਮੈਂਬਰ ਨਹੀਂ ਹਨ, ਨੂੰ ਵੀ ਬੇਨਤੀ ਹੈ ਕਿ ਉਹ ਆਪਣੀ ਰਜਿਸਟ੍ਰੇਸ਼ਨ ਵਿਲੀਅਮ ਔਸਲਰ ਫ਼ਾਂਊਂਡੇਸ਼ਨ ਦੇ ਰਾਹੀਂ ਹੀ ਕਰਵਾਉਣ। ਅਜਿਹਾ ਕਰਨ ਨਾਲ ਹਰੇਕ ਦੌੜਾਕ ਦੀ ਰਜਿਸਟ੍ਰੇਸ਼ਨ ਫ਼ੀਸ ਵਿੱਚੋਂ 12, 18 ਜਾਂ 36 ਡਾਲਰ ਹਸਪਤਾਲ ਨੂੰ ਡੋਨੇਸ਼ਨ ਵਜੋਂ ਮਿਲਣਗੇ ਅਤੇ ਇਸ ਤਰ੍ਹਾਂ ਹਸਪਤਾਲ ਨੂੰ ਕਾਫ਼ੀ ਡੋਨੇਸ਼ਨ ਪ੍ਰਾਪਤ ਹੋ ਸਕਦੀ ਹੈ। ਇਹ ਤਾਂ ‘ਇਕ ਪੰਥ ਦੋ ਕਾਜ’ ਵਾਲੀ ਗੱਲ ਹੋਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੂੰ 416-275-9337 ਜਾਂ ਸਿਵਿਕ ਹਸਪਤਾਲ ਵਿਚ ਵਾਲੰਟੀਅਰ ਵਜੋਂ ਕੰਮ ਕਰ ਰਹੇ ਈਸ਼ਰ ਸਿੰਘ ਚਾਹਲ ਨੂੰ 647-640-2014 ਜਾਂ ਕਮਲਪ੍ਰੀਤ ਭੰਗੂ ਨੂੰ 905-499-6556 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS