ਬਰੈਂਪਟਨ/ਬਿਊਰੋ ਨਿਊਜ਼ : ਔਰਾ-ਓਕ ਰਿਜ਼ ਰਿਚਮੰਡ ਹਿੱਲ ਤੋਂ ਸੰਸਦ ਮੈਂਬਰ ਲਿਓਨਾ ਅਲੈਸਲੇਵ ਨੇ ਕੈਨੇਡਾ ਦੇ ਟੈਕਸ ਢਾਂਚੇ, ਰਾਸ਼ਟਰੀ ਦਰਾਂ, ਵਪਾਰਕ ਸਬੰਧਾਂ ਅਤੇ ਕੈਨੇਡਾ ਦੀ ਆਲਮੀ ਬਾਜ਼ਾਰ ਵਿੱਚ ਮੁਕਾਬਲਾ ਕਰਨ ਦੀ ਸਮਰੱਥਾ ‘ਤੇ ਵਿਚਾਰ ਸਾਂਝੇ ਕਰਨ ਲਈ ਟਾਊਨ ਹਾਲ ਕਰਾਇਆ। ਇਸ ਵਿੱਚ ਇੱਥੋਂ ਦੇ ਨਿਵਾਸੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਵਿਸ਼ਵ ਵਿੱਚ ਵੱਡੇ ਪੱਧਰ ‘ਤੇ ਤਬਦੀਲੀਆਂ ਆਈਆਂ ਹਨ, ਜਿਸ ਨਾਲ ਕੈਨੇਡਾ ਦੀ ਆਰਥਿਕ ਸੁਰੱਖਿਆ ਨੂੰ ਖਤਰਾ ਪੈਦਾ ਹੋਇਆ ਹੈ ਕਿਉਂਕਿ ਲਿਬਰਲ ਸਰਕਾਰ ਨੇ ਅਜਿਹੇ ਵਪਾਰਕ ਸਮਝੌਤਿਆਂ ‘ਤੇ ਹਸਤਾਖਰ ਕੀਤੇ ਹਨ ਜਿਹੜੇ ਸਥਰਿਤਾ ਦੀ ਗਰੰਟੀ ਦੇਣ ਵਿੱਚ ਅਸਫਲ ਅਤੇ ਸਾਡੀ ਪ੍ਰਭੁਸੱਤਾ ਲਈ ਖਤਰਾ ਹਨ। ਉਨ੍ਹਾਂ ਕਿਹਾ ਕਿ ਸਾਡੀ ਨਿੱਜੀ ਅਤੇ ਕਾਰਪੋਰੇਟ ਕਰ ਪ੍ਰਣਾਲੀ ਸੰਤੁਲਿਤ ਨਹੀਂ ਹੈ। ਇਸ ਨਾਲ ਭਵਿੱਖ ਵਿੱਚ ਕੈਨੇਡਾ ਦੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਏਗਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …