ਬਰੈਂਪਟਨ/ਸੁਰਜੀਤ ਸਿੰਘ ਫਲੋਰਾ
30 ਅਕਤੂਬਰ ਦਿਨ ਬੁੱਧਵਾਰ ਨੂੰ ਬਰੈਂਪਟਨ ਸਾਊਥ ਤੋਂ ਦੂਸਰੀ ਵਾਰ ਜਿੱਤੀ ਮੈਂਬਰ ਆਫ ਪਾਰਲੀਮੈਂਟ ਸੋਨੀਆ ਸਿੱਧੂ ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਫਲੈਚਰਸ ਸਪੋਰਟਸ ਕਲੱਬ ਪਹੁੰਚੇ। ਜਿਥੇ ਸੋਨੀਆ ਸਿੱਧੂ ਨੇ ਸਾਰੇ ਕਲੱਬ ਮੈਬਰਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਕਲੱਬ ਦੇ ਪ੍ਰਧਾਨ ਮੱਘਰ ਸਿੰਘ ਦਾ ਉਹਨਾਂ ਨੂੰ ਦੂਜੀ ਵਾਰ ਸਾਥ ਦੇ ਕੇ ਜਿਤਾਉਣ ‘ਤੇ ਧੰਨਵਾਦ ਕੀਤਾ।
ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਸਾਂਝੇ ਤੌਰ ‘ਤੇ ਦੀਵਾਲੀ ਅਤੇ ਬੰਦੀਛੋੜ-ਦਿਵਸ ਵੀ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ। ਕਲੱਬ ਦੇ ਪ੍ਰਧਾਨ ਮੱਘਰ ਸਿੰਘ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਲਈ ਪੂਰੇ ਖਾਣੇ-ਪੀਣੇ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਜਿਥੇ ਚਾਹ ਪਾਣੀ ਦਾ ਲੰਗਰ ਤੇ ਸਵਾਦੀ ਭੋਜਨ ਦਾ ਵੀ ਮੈਂਬਰਾਂ ਵਲੋਂ ਮਜਾ ਚੱਖਿਆ ਗਿਆ। ਕੁਝ ਸਾਹਿਤਕ ਮੈਬਰਾਂ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਤਿਹਾਸ ‘ਤੇ ਚਾਨਣਾ ਪਾਉਂਦੇ ਹੋਏ ਆਪੋ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ .
ਜਿੱਥੇ ਉਹਨਾਂ ਕਿਹਾ ਕਿ ਦੀਵਾਲੀ ਨੂੰ ਹਿੰਦੂ-ਸਿੱਖਾਂ ਦਾ ਸਾਂਝਾ ਤਿਉਹਾਰ ਅਨੁਸਾਰ ਮਿਲ ਕੇ ਮਨਾਇਆ ਜਾਂਦਾ ਹੈ। ਪਰ ਦੋਨੋਂ ਪਾਸਿਆਂ ਤੋਂ ਤਿਉਹਾਰ ਦਾ ਸਿੱਟਾ ਇਕ ਹੀ ਨਿਕਲਦਾ ਹੈ ਜੋ ਹੈઠ ‘ਨੇਕੀ ਦੀ ਬਦੀ ਉੱਪਰ ਜਿੱਤ’ ਤੋਂ ਵੀਹ ਦਿਨ ਬਾਅਦ ਰਾਮ ਚੰਦਰ, ਲਛਮਣ ਅਤੇ ਸੀਤਾ ਦੇ ਅਯੁੱਧਿਆ ਵਾਪਸ ਪਰਤਣ ਦੀ ਖ਼ੁਸ਼ੀ ਦੇ ਪ੍ਰਤੀਕ ਵਜੋਂ ਹੈ , ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਪਹੁੰਚਣ ਨਾਲ ਸਬੰਧਿਤ ਹੈ। ਜਿਸ ਨੂੰ ਦੋਨੋਂ ਸਿੱਖ ਅਤੇ ਹਿੰਦੂ ਬਹੁਤ ਹੀ ਸ਼ਰਧਾ ਨਾਲ ਪਰਿਵਾਰਾਂ ਸਮੇਤ ਮਨਾਉਂਦੇ ਹਨ।
ਮੱਘਰ ਸਿੱਘ ਹੰਸਰਾ ਨੇ ਬੜੇ ਮਾਣ ਨਾਲ ਕਿਹਾ ਕੇ ਸਾਡੇ ਲਈઠ ਬਹੁਤ ਵੀ ਫਖਰ ਵਾਲੀ ਗੱਲ ਹੈ ਕਿ ਅਸੀਂ ਕੈਨੇਡਾ ਦੀ ਧਰਤੀ ਤੇ ਹਿੰਦੂ ਸਿੱਖ ਦੇ ਵਿਤਕਰੇ ਤੋਂ ਉਪਰ ਉਠ ਕੇ ਇਕ ਚੰਗੇ ਉਸ ਵਾਹਿਗੂਰੂ ਦੇ ਇਨਸਾਨ ਬਣ ਰਹੇ ਹਾਂ, ਸਾਡੇ ਕਲੱਬ ਵਿਚ ਹਰ ਇਕ ਧਰਮ ਦਾ ਮੈਂਬਰ ਹੈ, ਤੇ ਅਸੀਂ ਮਿਲ ਜੁਲ ਕੇ ਸਭ ਨੂੰ ਇਕ ਸਮਾਨ ਸਮਝਦੇ ਹੋਏ ਇਕ ਦੂਜੀ ਦੇ ਦੁਖ ਸੁਖ ਸਾਂਝਿਆ ਹੀ ਨਹੀਂ ਕਰਦੇ ਬਲਕਿ ਕੋਈ ਮੁਸੀਬਤ ਆਉਣ ‘ਤੇ ਇਕ ਦੂਜੇ ਨਾਲ ਮਦਦ ਲਈ ਖੜ੍ਹੇ ਵੀ ਹੁੰਦੇ ਹਨ।ઠਅਖੀਰ ਵਿਚ ਮੱਘਰ ਸਿੰਘ ਹੰਸਰਾ ਵਲੋਂ ਸੋਨੀਆ ਸਿੱਧੂ ਦਾ ਕਲੱਬ ਵਿਚ ਆਉਣ ‘ਤੇ ਅਤੇ ਉਹਨਾਂ ਦਾ ਹਮੇਸਾਂ ਸਾਥ ਦੇਣ ਲਈ ਧੰਨਵਾਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …