ਬਰੈਂਪਟਨ/ਬੇਦੀ : ਅਦਾਰਾ ਸਰੋਕਾਰਾਂ ਦੀ ਆਵਾਜ ਅਤੇ ਕਨੇਡੀਅਨ ਅਗੇਨਸਟ ਟਾਰਚਰ ਦੇ ਉੱਦਮ ਅਤੇ ਹੋਰ ਲੋਕ-ਪੱਖੀ ਜਥੇਬੰਦੀਆਂ ਦੇ ਸਹਿਯੋਗ ਨਾਲ 19 ਅਗਸਤ ਦਿਨ ਦਿਨ ਸ਼ਨੀਵਾਰ ਦੁਪਹਿਰ 1:00 ਵਜੇ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ 340 ਵੌਡਨ ਸਟਰੀਟ ਬਰੈਂਪਟਨ ਵਿਖੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ।
ਸਰੋਕਾਰਾਂ ਦੀ ਅਵਾਜ ਦੇ ਚੀਫ ਐਡੀਟਰ ਹਰਬੰਸ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਵਿੱਚ ਲੇਖਿਕਾ, ਡਾਕੂਮੈਂਟਰੀ ਫਿਲਮਸਾਜ਼, ਪੱਤਰਕਾਰ, ਭਾਰਤੀ ਸਿਆਸਤ ਨੂੰ ਗਹਿਰਾਈ ਤੱਕ ਸਮਝਣ ਵਾਲੀ, ਸਮਾਜਿਕ ਇਨਸਾਫ ਕਾਰਕੁੰਨ, ਨਿੱਡਰ ਪੱਤਰਕਾਰ ਅਤੇ ਗੁਜਰਾਤ ਫਾਈਲਜ਼ ਦੀ ਲੇਖਿਕਾ ਰਾਣਾ ਅਯੂਬ ਪਹੁੰਚ ਰਹੇ ਹਨ। ਇਸ ਪ੍ਰੋਗਰਾਮ ਵਿੱਚ ਰਾਣਾ ਅਯੂਬ ਵਲੋਂ ਵਿਚਾਰ ਦੇਣ ਤੋਂ ਬਾਅਦ ਸਰੋਤਿਆਂ ਵਲੋਂ ਸਵਾਲ ਜਵਾਬ ਵੀ ਕੀਤੇ ਜਾਣਗੇ। ਇਸ ਤੋਂ ਬਿਨਾਂ ਅਗਾਂਹ ਵਧੂ ਗੀਤ ਅਤੇ ਹੋਰ ਸੱਭਿਆਚਾਰਕ ਆਈਟਮਾਂ ਵੀ ਪੇਸ਼ ਕੀਤੀਆਂ ਜਾਣਗੀਆਂ। ਪ੍ਰਬੰਧਕਾਂ ਵਲੋਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਅਤੇ ਮੀਡੀਆ ਨੂੰ ਖੁੱਲ੍ਹਾ ਸੱਦਾ ਅਤੇ ਬੇਨਤੀ ਹੈ ਕਿ ਉਹ ਇਸ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਹੋਣ।
ਵਧੇਰੇ ਜਾਣਕਾਰੀ ਲਈ ਹਰਬੰਸ ਸਿੰਘ 416-817-7142 ਜਾਂ ਨਾਇਲਾ ਸਈਦ 416-564-0731 ਨਾਲ ਸੰਪਰਕ ਕੀਤਾ ਜਾ ਸਕਦਾ ਹੈ।