ਮੌਂਟਰੀਅਲ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੇ ਵੋਟਰਾਂ ਨੂੰ ਲੁਭਾਉਣ ਲਈ ਟੈਕਸ ਦਰਾਂ ਵਿਚ ਕਟੌਤੀ ਕਰਨ ਦਾ ਵਾਅਦਾ ਕੀਤਾ। ਇਸ ਦੇ ਨਾਲ ਉਨ੍ਹਾਂ ਨੂੰ ਆਪਣੀ ਉਸ ਤਸਵੀਰ ਲਈ ਮੁਆਫ਼ੀ ਮੰਗਣੀ ਪਈ ਜਿਸ ਵਿੱਚ ਉਨ੍ਹਾਂ ਆਪਣੇ ਚਿਹਰੇ ਉੱਤੇ ਕਾਲਾ ਰੰਗ ਮਲਿਆ ਹੋਇਆ ਸੀ। ਟਰੂਡੋ ਆਪਣੀਆਂ ਦਹਾਕਿਆਂ ਪੁਰਾਣੀਆਂ ਉਨ੍ਹਾਂ ਤਸਵੀਰਾਂ ਤੇ ਵੀਡੀਓਜ਼ ਕਾਰਨ ਘਿਰੇ ਹੋਏ ਹਨ ਜੋ ਉਨ੍ਹਾਂ ਦੇ ਨਸਲਵਾਦੀ ਹੋਣ ਦਾ ਦਮ ਭਰਦੀਆਂ ਹਨ।
ਟਰੂਡੋ ਐਤਵਾਰ ਨੂੰ ਉਨਟਾਰੀਓ ਦੇ ਕੇਂਦਰੀ ਖਿੱਤੇ ਵਿੱਚ ਸਥਿਤ ਬਰੈਂਪਟਨ ਪੁੱਜੇ ਜਿੱਥੇ ਉਨ੍ਹਾਂ ਮੱਧਵਰਗੀ ਵੋਟਰਾਂ ਨੂੰ ਲੁਭਾਉਣ ਲਈ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਜੇ ਉਹ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਮੱਧਵਰਗੀ ਲੋਕਾਂ ਦੇ ਟੈਕਸ ਦਰਾਂ ਵਿੱਚ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਕੈਨੇਡੀਆਈ ਮੋਬਾਈਲ ਦੀਆਂ ਪਲਾਨ ਦਰਾਂ ਸਸਤੀਆਂ ਕਰਨ ਦਾ ਵਾਅਦਾ ਵੀ ਕੀਤਾ। ਜ਼ਿਕਰਯੋਗ ਹੈ ਕਿ ਮੁੱਖ ਮੁਕਾਬਲਾ ਲਿਬਰਲ ਪਾਰਟੀ ਤੇ ਕੰਸਰਵੇਟਿਵ ਵਿਚਾਲੇ ਹੋਵੇਗਾ। ਕੰਸਰਵੇਟਿਵ ਪਾਰਟੀ ਨੇ ਵੀ ਅਜਿਹੇ ਲੁਭਾਉਣੇ ਵਾਅਦੇ ਕੈਨੇਡਾ ਦੀ ਜਨਤਾ ਨਾਲ ਕੀਤੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …