10.2 C
Toronto
Wednesday, October 15, 2025
spot_img
Homeਕੈਨੇਡਾਬਜਟ ਬੇਹੱਦ ਸੰਤੁਲਿਤ : ਰਮੇਸ਼ ਸੰਘਾ

ਬਜਟ ਬੇਹੱਦ ਸੰਤੁਲਿਤ : ਰਮੇਸ਼ ਸੰਘਾ

logo-2-1-300x105-3-300x105ਬਰੈਂਪਟਨ/ ਬਿਊਰੋ ਨਿਊਜ਼
ਬਰੈਂਪਟਨ ਤੋਂ ਲਿਬਰਲ ਐਮ.ਪੀ. ਰਮੇਸ਼ ਸੰਘਾ ਨੇ ਫ਼ੈਡਰਲ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਇੰਫ੍ਰਾਸਟਰੱਕਚਰ ਨੂੰ ਬਿਹਤਰ ਬਣਾਉਣ ਲਈ 1.5 ਬਿਲੀਅਨ ਡਾਲਰ ਤੋਂ ਵਧੇਰੇ ਦਾ ਨਿਵੇਸ਼ ਬਰੈਂਪਟਨ ਵਿਚ ਕਰ ਰਹੀ ਹੈ ਅਤੇ ਇਸ ਨਾਲ ਆਮ ਲੋਕਾਂ ਨੂੰ ਕਾਫ਼ੀ ਸੁਵਿਧਾਜਨਕ ਤਰੀਕੇ ਨਾਲ ਕਾਫ਼ੀ ਸਸਤੀਆਂ ਦਰਾਂ ‘ਤੇ ਆਪਣਾ ਘਰ ਮਿਲ ਸਕੇਗਾ। ਬਜਟ 2016 ਵਿਚ ਸਟੂਡੈਂਟਸ ਅਤੇ ਪੋਸਟ ਸੈਕੰਡਰੀ ਸੰਸਥਾਵਾਂ ਲਈ ਵੀ ਨਵੇਂ ਨਿਵੇਸ਼ ਦਾ ਚੰਗਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕੈਨੇਡੀਅਨਾਂ ਦੀ ਅਗਲੀ ਪੀੜ੍ਹੀ ਭਵਿੱਖ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਚੰਗੀ ਤਰ੍ਹਾਂ ਤਿਆਰ ਹੋ ਸਕੇ।
ਸਾਡੇ ਕੈਨੇਡਾ ਚਾਈਲਡ ਬੈਨੇਫ਼ਿਟਸ ਦੇ ਨਾਲ ਹਰ ਸਾਲ ਕਰੀਬ 90 ਲੱਖ ਕੈਨੇਡੀਅਨਾਂ ਨੂੰ ਲਾਭ ਮਿਲੇਗਾ। ਸਰਕਾਰ ਲਗਾਤਾਰ ਕਲੀਨ ਤਕਨੀਕਾਂ ‘ਚ ਨਿਵੇਸ਼ ਕਰ ਰਹੀ ਹੈ ਅਤੇ ਨਾਲ ਹੀ ਹਵਾ, ਪਾਣੀ ਅਤੇ ਜ਼ਮੀਨ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਣ ਲਈ ਕਾਫ਼ੀ ਨਿਵੇਸ਼ ਕੀਤਾ ਜਾਵੇਗਾ। ਲੋ ਕਾਰਬਨ ਇਕੋਨਮੀ ਫ਼ੰਡ ਲਈ ਸਰਕਾਰ ਨੇ 2 ਬਿਲੀਅਨ ਡਾਲਰ ਦਾ ਪ੍ਰਬੰਧ ਕੀਤਾ ਹੈ।
ਸੰਘਾ ਨੇ ਕਿਹਾ ਕਿ ਉਥੇ ਅਗਲੇ 10 ਸਾਲਾਂ ਵਿਚ ਸਾਡੇ ਸ਼ਹਿਰਾਂ ਦੇ ਇੰਫ੍ਰਾਸਟਰੱਕਚਰ ਲਈ 120 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ ਅਤੇ ਇਸ ਵਿਚ ਬਰੈਂਪਟਨ ਨੂੰ ਵੀ ਚੰਗਾ ਹਿੱਸਾ ਮਿਲੇਗਾ। ਇਸ ਨਿਵੇਸ਼ ਨਾਲ ਗ੍ਰੀਨ ਟ੍ਰਾਂਜਿਟ ਅਤੇ ਸੋਸ਼ਲ ਇੰਫ੍ਰਾਸਟਰੱਕਚਰ ਨੂੰ ਵੀ ਬਿਹਤਰ ਕੀਤਾ ਜਾ ਸਕੇਗਾ ਅਤੇ ਸਾਡੀ ਇਕੋਨਮੀ ਨੂੰ ਵੀ ਮਜ਼ਬੂਤ ਬਣਾਇਆ ਜਾ ਸਕੇਗਾ। ਮੱਧ ਵਰਗ ਦੀ ਜੀਵਨਸ਼ੈਲੀ ਵੀ ਬਿਹਤਰ ਹੋਵੇਗੀ।

RELATED ARTICLES

ਗ਼ਜ਼ਲ

POPULAR POSTS