ਟੋਰਾਂਟੋ : ਓਨਟਾਰੀਓ ਦੇ ਫਾਇਨੈਂਸ਼ੀਅਲ ਵਾਚਡੌਗ ਦਾ ਕਹਿਣਾ ਹੈ ਕਿ ਰਵਾਇਤੀ ਕਰਜ਼ ਰਾਹੀਂ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਫਾਇਨਾਂਸ ਕੀਤੇ ਜਾਣ ਨਾਲ ਸਰਕਾਰ ਨੂੰ ਹਾਈਡਰੋ ਵੰਨ ਦੇ ਨਿਜੀਕਰਨ ਨਾਲੋਂ ਘੱਟ ਘਾਟਾ ਪੈਣਾ ਸੀ।
ਫਾਇਨੈਂਸ਼ੀਅਲ ਅਕਾਊਂਟੇਬਿਲਿਟੀ ਆਫਿਸ ਦਾ ਕਹਿਣਾ ਹੈ ਕਿ ਜੇ ਸਰਕਾਰ ਇਸ ਕੰਮ ਲਈ ਫੰਡ ਮੁਹੱਈਆ ਕਰਵਾਉਣ ਵਾਸਤੇ ਰਵਾਇਤੀ ਕਰਜ਼ ਦਾ ਉਪਰਾਲਾ ਕਰਦੀ ਤਾਂ ਟੈਕਸਦਾਤਾਵਾਂ ਦੇ 1.8 ਬਿਲੀਅਨ ਡਾਲਰ ਦੀ ਬਚਤ ਹੋ ਸਕਦੀ ਸੀ। ਹਾਈਡਰੋ ਵੰਨ ਨੂੰ ਨਵੰਬਰ 2015 ਵਿੱਚ ਪਬਲਿਕ ਕਰ ਦਿੱਤਾ ਗਿਆ। ਪ੍ਰੋਵਿੰਸ ਦਾ ਉਸ ਸਮੇਂ ਇਹ ਕਹਿਣਾ ਸੀ ਕਿ ਉਹ ਸ਼ੇਅਰਾਂ ਦੀ ਵਿੱਕਰੀ ਨਾਲ ਟਰਾਂਜ਼ਿਟ ਤੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਫੰਡ ਕਰਨ ਦੀ ਯੋਜਨਾ ਬਣਾ ਰਹੀ ਹੈ।
ਐਫਏਓ ਦਾ ਕਹਿਣਾ ਹੈ ਕਿ ਅੰਸ਼ਕ ਨਿੱਜੀਕਰਨ ਦੇ ਪਹਿਲੇ ਤਿੰਨ ਸਾਲਾਂ ਵਿੱਚ ਪ੍ਰੋਵਿੰਸ ਨੂੰ ਇਸ ਡੀਲ ਤੋਂ 3.8 ਬਿਲੀਅਨ ਡਾਲਰ ਦਾ ਕੁੱਲ ਮੁਨਾਫਾ ਹੋਇਆ। ਪਰ 2018-19 ਵਿੱਚ 1.1 ਬਿਲੀਅਨ ਡਾਲਰ ਦਾ ਘਾਟਾ ਵੀ ਪਿਆ ਹੈ ਕਿਉਂਕਿ ਪ੍ਰੋਵਿੰਸ ਨੇ ਇੱਕ ਸਮੇਂ ਦੇ ਚਾਰਜਿਜ਼ ਦਾ ਬੋਝ ਆਪ ਝੱਲਿਆ ਤੇ ਕੰਪਨੀ ਵਿੱਚ ਲਾਏ ਆਪਣੇ ਮੁੱਢਲੇ ਸਰਮਾਏ ਤੋਂ ਪ੍ਰੋਵਿੰਸ ਨੂੰ ਕੋਈ ਆਮਦਨ ਨਹੀਂ ਹੋਈ। ਐਫਏਓ ਦਾ ਕਹਿਣਾ ਹੈ ਕਿ ਦਸੰਬਰ 2017 ਵਿੱਚ ਪ੍ਰੋਵਿੰਸ ਨੇ ਕੰਪਨੀ ਵਿਚਲੀ ਆਪਣੀ 53 ਫੀ ਸਦੀ ਹਿੱਸੇਦਾਰੀ ਵੇਚ ਕੇ ਅੰਦਾਜ਼ਨ 9.2 ਬਿਲੀਅਨ ਡਾਲਰ ਕਮਾਏ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …