ਲੰਡਨ : ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਉਨਾਂ ਦੀ ਮੰਗੇਤਰ ਕੈਰੀ ਸਾਇਮੰਡਸ ਨੇ ਐਲਾਨ ਕੀਤਾ ਹੈ ਕਿ ਲੰਡਨ ਦੇ ਇਕ ਸਰਕਾਰੀ ਹਸਪਤਾਲ ਵਿੱਚ ਉਨਾਂ ਦੇ ਇਕ ਪੁੱਤਰ ਨੇ ਜਨਮ ਲਿਆ ਹੈ। ਬੱਚਾ ਨਿਸ਼ਚਿਤ ਸਮੇਂ ਤੋਂ ਕੁਝ ਪਹਿਲਾਂ ਹੋਇਆ ਪਰ ਮਾਂ-ਪੁੱਤ ਦੋਵੇਂ ਜਣੇ ਤੰਦਰੁਸਤ ਹਨ। ਪ੍ਰਧਾਨ ਮੰਤਰੀ ਤੇ ਸਾਇਮੰਡਸ ਵੱਲੋਂ ਕੌਮੀ ਸਿਹਤ ਮਿਸ਼ਨ ਦੇ ਡਾਕਟਰਾਂ ਅਤੇ ਹੋਰ ਸਿਹਤ ਅਮਲੇ ਦਾ ਧੰਨਵਾਦ ਕੀਤਾ ਗਿਆ। ਇਸ ਜੋੜੇ ਵੱਲੋਂ ਫਰਵਰੀ ਮਹੀਨੇ ਦੇ ਅਖ਼ੀਰ ਵਿੱਚ ਆਪਣੀ ਮੰਗਣੀ ਦਾ ਐਲਾਨ ਕੀਤਾ ਗਿਆ ਸੀ। ਉਸੇ ਵੇਲੇ ਇਹ ਵੀ ਪਤਾ ਲੱਗਿਆ ਸੀ ਕਿ ਉਹ ਦੋਵੇਂ ਮਾਪੇ ਬਣਨ ਵਾਲੇ ਹਨ। ਪਿਛਲੇ ਦਿਨੀਂ ਕਰੋਨਾਵਾਇਰਸ ਲਾਗ ਤੋਂ ਪ੍ਰਭਾਵਿਤ ਹੋਣ ‘ਤੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਹੋਏ ਪ੍ਰਧਾਨ ਮੰਤਰੀ ਜੌਹਨਸਨ ਠੀਕ ਹੋਣ ਮਗਰੋਂ 10 ਡਾਊਨਿੰਗ ਸਟਰੀਟ ਸਥਿਤ ਆਪਣੇ ਦਫ਼ਤਰ ਪਰਤੇ ਸਨ। ਬੋਰਿਸ ਜੌਹਨ ਸਨ ਨੇ ਕਰੋਨਾ ਨੂੰ ਮਾਤ ਦੇਣ ਤੋਂ ਬਾਅਦ ਸਮੂਹ ਡਾਕਟਰਾਂ ਅਤੇ ਹਸਪਤਾਲ ਸਟਾਫ਼ ਦਾ ਤਹਿ ਦਿਲੋਂ ਧਨਵਾਦ ਕੀਤਾ ਸੀ। ਜੌਹਨਸਨ ਆਪਣੇ ਬਕਿੰਘਮਸ਼ਾਇਰ ਸਥਿਤ ਘਰ ਵਿਚ ਰਹਿ ਰਹੇ ਹਨ ਜਿੱਥੇ ਉਨਾਂ ਦੀ ਮੰਗੇਤਰ ਵੀ ਉਨਾਂ ਦੇ ਨਾਲ ਸੀ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …