Breaking News
Home / ਦੁਨੀਆ / ਕੈਨੇਡਾ ਸਰਕਾਰ ਇੰਮੀਗ੍ਰੇਸ਼ਨ ਦੇ ਕੇਸਾਂ ਦੇ ਨਿਪਟਾਰੇ ਦਾ ਸਮਾਂ ਘਟਾਉਣ ‘ਤੇ ਕੰਮ ਕਰ ਰਹੀ ਐ : ਇਮੀਗਰੇਸ਼ਨ ਮੰਤਰੀ

ਕੈਨੇਡਾ ਸਰਕਾਰ ਇੰਮੀਗ੍ਰੇਸ਼ਨ ਦੇ ਕੇਸਾਂ ਦੇ ਨਿਪਟਾਰੇ ਦਾ ਸਮਾਂ ਘਟਾਉਣ ‘ਤੇ ਕੰਮ ਕਰ ਰਹੀ ਐ : ਇਮੀਗਰੇਸ਼ਨ ਮੰਤਰੀ

MP Sonia Sidhu Delivering a Speech copy copyਐਮ ਪੀ ਸੋਨੀਆ ਸਿੱਧੂ ਦੀ ਰਾਈਡਿੰਗ ਲਈ ਫੰਡ ਰੇਜਿੰਗ ਨੂੰ ਮਿਲਿਆ ਭਰਵਾਂ ਹੁੰਗਾਰਾ
ਬਰੈਂਪਟਨ : ਬਰੈਂਪਟਨ ਸਾਊਥ ਫੈਡਰਲ ਲਿਬਰਲ ਐਸੋਸੀਏਸ਼ਨ ਵੱਲੋਂ 17 ਜੂਨ ਨੂੰ ਚਾਂਦਨੀ ਗੇਟਵੇਅ ਬੈਂਕੁਟ ਹਾਲ ਬਰੈਂਪਟਨ  ਵਿਖੇ ‘ਸੋਨੀਆ ਸਿੱਧੂ ਪਾਰਲੀਮੈਂਟ ਮੈਂਬਰ ਨਾਲ ਇਕ ਸ਼ਾਮ’ ਨਾਂ ਦੇ ਪ੍ਰੌਗਰਾਮ ਦੌਰਾਨ ਫੰਡ ਰੇਜਿੰਗ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਐਮ ਪੀ ਸੋਨੀਆ ਸਿੱਧੂ ਦੀ ਬੇਟੀ ਅੰਮ੍ਰਿਤ ਕੌਰ ਸਿੱਧੂ ਨੇ ਹਾਊਸ ਆਫ ਕਾਮਨਜ ਵੱਲੋਂ ਤੀਜੀ ਪੜ੍ਹਤ ਵਿਚ ਪਾਸ ਕੀਤੇ ਗਏ ਸੰਗੀਤ ਦੀ ਲੈਅ ਪੇਸ਼ ਕਰਦਾ ਹੋਇਆ ‘ਓ ਕੈਨੇਡਾ’ ਕਰਕੇ ਕੀਤੀ। ਸਟੇਜ ਦੀ ਜ਼ਿੰਮੇਵਾਰੀ ਸੇਨ ਮਕੈਂਜੀ ਅਤੇ ਅੰਮ੍ਰਿਤ ਕੌਰ ਸਿੱਧੂ ਨੇ ਸੰਭਾਲੀ। ਰਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਫੰਡ ਰੇਜਿੰਗ ਲਈ  ਗੁਰਮੀਤ ਸਿੰਘ ਬਾਠ ਨੇ ਰਾਈਡਿੰਗ ਦੇ ਸਮੂੰਹ ਵਲੰਟੀਅਰ, ਮੈਂਬਰਾਂ ਅਤੇ ਸਾਰੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਮਾਨਯੋਗ ਜੌਹਨ ਮਕੱਲਮ ਸਨ। ਇਸ ਮੌਕੇ ਤੇ ਰਾਈਡਿੰਗ ਦੇ ਲਿਬਰਲ ਆਗੂਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ। ਐਮ ਪੀ ਸੋਨੀਆ ਸਿੱਧੂ ਨੇ ਇਸ ਮੌਕੇ ਤੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਏਨਾ ਭਰਵਾਂ ਇਕੱਠ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਇਸ ਗੱਲ ਦਾ ਵੀ ਧੰਨਵਾਦ ਕੀਤਾ ਕਿ ਇਸੇ ਤਰ੍ਹਾਂ ਦਾ ਸਹਿਯੋਗ ਮੈਨੂੰ ਚੋਣ ਮੌਕੇ ਮਿਲਿਆ ਸੀ। ਜੇ ਅੱਜ ਮੈਂ ਪਾਰਲੀਮੈਂਟ ਪਹੁੰਚੀ ਹਾਂ ਤਾਂ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਅਤੇ ਮੇਰੇ ਹਲਕੇ ਦੇ ਵੋਟਰਾਂ ਦੀ ਮਦਦ ਨਾਲ ਹੀ ਸੰਭਵ ਹੋ ਸਕਿਆ ਹੈ। ਸੋਨੀਆ ਸਿੱਧੂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਰਾਹੀਂ ਆਪਣੇ ਪਤੀ ਤੇ ਲਿਬਰਲ ਆਗੂ ਗੁਰਜੀਤ ਸਿੰਘ ਸਿੱਧੂ, ਆਪਣੇ ਬੱਚਿਆਂ, ਅੰਮ੍ਰਿਤ ਸਿੱਧੂ, ਅਕਾਸ਼ ਸਿੱਧੂ ਅਤੇ ਅਰਸ਼ੀਆ ਸਿੱਧੂ ਅਤੇ ਭਰਾ ਸੁਖਦੀਪ ਸਿੰਘ ਰੰਧਾਵਾ ਅਤੇ ਸਟਾਫ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਰਾਈਡਿੰਗ ਐਸੋਸੀਏਸ਼ਨ ਦੇ ਵੋਟਰਾਂ, ਸਹਿਯੋਗੀਆਂ ਅਤੇ ਫੰਡ ਰੇਜਿੰਗ ਵਿਚ ਬਣਦਾ ਯੋਗਦਾਨ ਪਾਉਣ ਬਦਲੇ ਧੰਨਵਾਦ ਕੀਤਾ। ਸੋਨੀਆ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਰਮਜਾਨ ਦੀ ਮੁਬਾਰਕਵਾਦ ਦਿੱਤੀ। ਸੋਨੀਆ ਨੇ ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਜੌਹਨ ਮਕੱਲਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਇੰਮੀਗਰੇਸ਼ਨ ਸੁਧਾਰਾਂ ਵੱਲ ਸਖਤ ਮਿਹਨਤ ਕਰ ਰਹੇ ਹਨ ਅਤੇ ਕੁਝ ਮਹੀਨਿਆਂ ਅੰਦਰ ਹੀ ਉਨ੍ਹਾਂ ਇੰਮੀਗਰੇਸ਼ਨ ਸਿਸਟਮ ਨੂੰ ਲੀਹ ਤੇ ਲਿਆਉਣ ਲਈ ਬਹੁਤ ਸੁਧਾਰ ਕੀਤੇ ਹਨ ਜੋ ਹਾਰਪਰ ਸਰਕਾਰ ਵੱਲੋਂ 10 ਸਾਲਾਂ ਵਿਚ ਵੀ ਨਹੀਂ ਕੀਤੇ ਗਏ। ਸੋਨੀਆ ਸਿੱਧੂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੀਰੀਅਨ ਰਫਿਊਜੀਆਂ ਦਾ ਏਅਰਪੋਰਟ ਤੇ ਪਹੁੰਚ ਕੇ ਸਵਾਗਤ ਕਰਨ, ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਲਈ ਕਈ ਬਿਲ ਪਾਸ ਕਰਨ, ਕੈਨੇਡਾ ਚਾਈਲਡ ਬੈਨੀਫਿਟ ਯੋਜਨਾ, ਮੱਧ ਸ਼੍ਰੇਣੀ ਲਈ ਟੈਕਸਾਂ ਦੀ ਕਟੌਤੀ, ਬੁਨਿਆਦੀ ਢਾਂਚੇ ਵਿਚ ਸਰਮਾਇਆ ਲਾਉਣ ਤੇ ਕੈਨੇਡੀਅਨ ਪਰਿਵਾਰਾਂ ਦੀ ਮਦਦ ਕਰਨ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਦੀ ਅਗਵਾਈ ਹੇਠ ਸਰਕਾਰ ਨੇ ਕੁਝ ਮਹੀਨਿਆਂ ਅੰਦਰ ਹੀ ਵੱਡੀਆਂ ਪੁਲਾਂਘਾ ਪੁੱਟੀਆਂ ਹਨ। ਉਨ੍ਹਾਂ ਬਰੈਂਪਟਨ ਵਿਚ ਯੂਨੀਵਰਸਿਟੀ ਲਿਆਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਨਵੇਂ ਬਣ ਰਹੇ ਹਸਪਤਾਲ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਬਰੈਂਪਟਨ ‘ਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਆਰਥਿਕ ਵਿਕਾਸ ਹੋਵੇਗੀ ਅਤੇ ਬੇਰੁਜਗਾਰੀ ਘਟੇਗੀ। ਇੰਮੀਗਰੇਸ਼ਨ ਮੰਤਰੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਬਰੈਂਪਟਨ ਸਾਊਥ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੀ ਸੋਨੀਆ ਸਿੱਧੂ ਬੜੀ ਮਿਹਨਤੀ ਹੈ ਅਤੇ ਇਸਨੇ ਬੀਤੇ ਕੁਝ ਮਹੀਨਿਆਂ ਦੌਰਾਨ ਬਹੁਤ ਸ਼ਾਨਦਾਰ ਕੰਮ ਕੀਤਾ ਹੈ ਜੋ ਕਿ ਸ਼ਲਾਘਾਯੋਗ ਹੈ। ਸੋਨੀਆ ਸਿੱਧੂ ਹਮੇਸ਼ਾਂ ਆਪਣੀ ਰਾਈਡਿੰਗ ਦੇ ਲੋਕਾਂ ਦੇ ਭਲੇ ਲਈ ਮਸਲੇ ਪਾਰਲੀਮੈਂਟ ਵਿਚ ਅਤੇ ਉਸ ਤੋਂ ਬਾਹਰ ਵੀ ਉਠਾਉਂਦੀ ਰਹਿੰਦੀ ਹੈ। ਮੰਤਰੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਲਿਬਰਲ ਸਰਕਾਰ ਵੱਲੋਂ ਇੰਮੀਗਰੇਸ਼ਨ ਕੇਸਾਂ ਦਾ ਸਮਾਂ ਘਟਾਉਣ, ਸਰਕਾਰ ਦੀ ਰਫਿਊਜੀ ਯੋਜਨਾ ਅਤੇ ਸਰਕਾਰ ਵੱਲੋਂ ਇੰਮੀਗਰੇਸ਼ਨ ਸੁਧਾਰਾਂ ਲਈ ਪਾਸ ਕੀਤੇ ਗਏ ਸੀ 6 ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਇੰਮੀਗਰੇਸ਼ਨ ਮੰਤਰੀਆਂ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ। ਰਾਈਡਿੰਗ ਵੱਲੋਂ ਇਸ ਮੌਕੇ ਤੇ ਰੰਗਾ ਰੰਗ ਪ੍ਰੋਗਰਾਮ ਤੇ ਭੰਗੜੇ ਦਾ ਪ੍ਰਬੰਧ ਕੀਤਾ ਹੋਇਆ ਸੀ। ਕੁੱਲ ਮਿਲਾ ਕੇ ਇਹ ਸਮਾਗਮ ਬਹੁਤ ਸਫਲ ਰਿਹਾ। ਫੰਡ ਰੇਜਿੰਗ ਵਿਚ ਸ਼ਾਮਿਲ ਸਮੂੰਹ ਪਤਵੰਤੇ ਸੱਜਣਾਂ ਨੂੰ ਇੰਮੀਗਰੇਸ਼ਨ ਮਨਿਸਟਰ ਨੇ ਮਿਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਸਮਾਗਮ ਨੂੰ ਚਾਰ ਚੰਨ ਲਾਉਣ ਲਈ ਬਰੈਂਪਟਨ ਵੈਸਟ ਤੋਂ ਐਮ ਪੀ ਅਤੇ ਸੰਸਦੀ ਸਕੱਤਰ ਬੀਬੀ ਕਮਲ ਖਹਿਰਾ, ਬਰੈਂਪਟਨ ਈਸਟ ਤੋਂ ਰਾਜ ਗਰੇਵਾਲ, ਬਰੈਂਪਟਨ ਨੌਰਥ ਤੋਂ ਰੂਬੀ ਸਹੋਤਾ, ਡੌਨਵੈਲੀ ਵੈਸਟ ਤੋਂ ਰੌਬ ਓਲੀਫੈਂਟ, ਮਿਸੀਸਾਗਾ ਈਸਟ ਕੌਕਸਵਿਲ ਤੋਂ ਪੀਟਰ ਫੋਨਸੇਕਾ, ਮੇਅਰ ਦੇ ਈ ਏ ਜੀਨਾ, ਫੋਰਮਰ ਐਮ ਪੀ ਰੌਸ ਮਿਲਨੇ, ਰਿਟਾਇਰਡ ਸੈਨੇਟਰ ਲੌਰਨਾ ਮਿਲਨੇ, ਰੀਜਨਲ ਕੌਂਸਲਰ ਮਾਰਟਿਨ ਅਤੇ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …