Breaking News
Home / ਕੈਨੇਡਾ / ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ ਨੂੰ

ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ ਨੂੰ

logo-2-1-300x105-3-300x105ਬਰੈਂਪਟਨ: ਕੈਨ ਸਿੱਖ ਕਲਚਰਲ ਸੈਂਟਰ ਦੇ ਪ੍ਰਧਾਨ ਅਜੀਤ ਸਿੰਘ ਬਾਵਾ ਵੱਲੋਂ ਸੂਚਨਾ ਦਿਤੀ ਜਾਂਦੀ ਹੈ ਕਿ ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ, 2016, ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਵਾਈਲਡਵੁਡ ਪਾਰਕ ਮਾਲਟਨ (ਮਿਸੀਸਾਗਾ) ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਵਿਚ ਅਥਲੈਟਿਕਸ, ਬਾਸਕਟ ਬਾਲ, ਕੁਸ਼ਤੀਆਂ, ਰੱਸਾ-ਕਸ਼ੀ, ਵਾਲੀਬਾਲ, ਤਾਸ਼ ਦੀ ਖੇਡ, ਸਾਕਰ, ਅਤੇ ਵੇਟ ਲਿਫਟਿੰਗ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਖਾਸ ਕਰ ਕੇ ਸਾਕਰ ਓਪਨ ਦੀਆਂ ਟੀਮਾਂ ਦੇ ਨੁਮਾਇੰਦਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀਆਂ, ਹਿੱਸਾ ਲੈਣ ਵਾਲੀਆਂ ਟੀਮਾਂ ਦੀ ਰਜਿਸਟਰਏਸ਼ਨ ਕੈਨ ਸਿੱਖ ਦੇ ਹੇਠ ਲਿਖੇ ਪ੍ਰਬੰਧਕਾਂ ਕੋਲ ਜਿੰਨੀ ਜਲਦੀ ਹੋ ਸਕੇ, ਕਰਵਾ ਦੇਣ। ਇਨ੍ਹਾਂ ਨਾਲ ਹੇਠ ਲਿਖੇ ਫੋਨ ਨੰਬਰਜ਼ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਥਲੈਟਿਕਸ ਅਤੇ ਰੱਸਾ-ਕਸ਼ੀ: ਰਣਜੀਤ ਸਿੰਘ ਸੰਧੂ, 416 520 7499, ਕੁਸ਼ਤੀਆਂ- ਸਕੰਦਰ ਸਿੰਘ ਗਾਲੂਚਾ , 1905 961 5304, ਬਾਸਕਟ ਬਾਲ: ਅਜੀਤ ਸਿੰਘ ਬਾਵਾ, 416 258 2167, ਤਾਸ਼ ਖੇਡ: ਅਵਤਾਰ ਸਿੰਘ ਬੈਂਸ, 416 674 5252, ਵਾਲੀਬਾਲ- ਮੋਹਨ ਸਿੰਘ ਕਲਸੀ ,416 357 0786 ਅਤੇ ਕੁਲਦੀਪ ਸਿੰਘ ਗਿਲ-416 409 3811, ਵੇਟ ਲਿਫਟਿੰਗ: ਹਰਨੇਕ ਸਿੰਘ ਰਾਏ, 416 569 1466, ਸਾਕਰ ਓਪਨ-ਕੁਲਦੀਪ ਸਿੰਘ ਗਿਲ, 416 409 3811, ਹੋਰ ਹਰ ਪਰਕਾਰ ਦੀ ਜਾਣਕਾਰੀ ਵਾਸਤੇ ਹੇਠ ਲਿਖੇ ਨੰਬਰਾ ‘ਤੇ ਗਲ ਕੀਤੀ ਜਾ ਸਕਦੀ ਹੈ।
ਅਜੀਤ ਸਿੰਘ ਬਾਵਾ: 416-258-2167, ਪਾਲ ਸਿੰਘ ਬਦਵਾਲ: 416-402-9053

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …