5.3 C
Toronto
Saturday, November 1, 2025
spot_img
Homeਕੈਨੇਡਾਬਰੈਂਪਟਨ 'ਚ 26 ਅਪ੍ਰੈਲ ਨੂੰ ਐਨ.ਡੀ.ਪੀ. ਮਨਾਵੇਗੀ ਸਿੱਖ ਹੈਰੀਟੇਜ ਮਹੀਨਾ

ਬਰੈਂਪਟਨ ‘ਚ 26 ਅਪ੍ਰੈਲ ਨੂੰ ਐਨ.ਡੀ.ਪੀ. ਮਨਾਵੇਗੀ ਸਿੱਖ ਹੈਰੀਟੇਜ ਮਹੀਨਾ

ਬਰੈਂਪਟਨ/ ਬਿਊਰੋ ਨਿਊਜ਼ : 26 ਅਪ੍ਰੈਲ ਨੂੰ ਸਿਟੀ ਆਫ਼ ਬਰੈਂਪਟਨ ‘ਚ ਅਧਿਕਾਰਤ ਤੌਰ ‘ਤੇ ਸਿੱਖ ਹੈਰੀਟੇਜ ਮਹੀਨਾ ਮਨਾਇਆ ਜਾਵੇਗਾ, ਜਿਸ ‘ਚ ਐਨ.ਡੀ.ਪੀ. ਫੈਡਰਲ ਆਗੂ ਜਗਮੀਤ ਸਿੰਘ ਪ੍ਰਮੁੱਖ ਬੁਲਾਰੇ ਹੋਣਗੇ। ਇਸ ਮੌਕੇ ‘ਤੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਪ੍ਰੈਲ, ਓਨਟਾਰੀਓ ਸਿਟੀ ‘ਚ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਸਾਰੇ ਸਿੱਖਾਂ ਨੂੰ ਇਸ ‘ਤੇ ਮਾਣ ਹੈ ਅਤੇ ਇਹ ਮਹੀਨੇ ਸਿੱਖਾਂ ਦੇ ਯੋਗਦਾਨ ਦਾ ਉਤਸਵ ਹੈ। ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਸੱਦਿਆ ਗਿਆ ਹੈ। ਇਸ ਸਾਲ ਕਾਂਸਟੇਬਲ ਮਨਜੀਤ ਸਿੰਘ ਬਸਰਾ, ਸਿੱਖ ਸੇਵਾ ਸੁਸਾਇਟੀ ਨੂੰ ਪੁਲਿਸ ਡਿਊਟੀ ਦੇ ਦੌਰਾਨ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਉਥੇ ਫ਼ਤਹਿ ਸਿੰਘ, ਯੂਜਿਕ, ਬਰੈਂਪਟਨ ਸਥਿਤ ਸਿੰਗਰ, ਰੈਪਰ ਅਤੇ ਜੋ ਕਈ ਹਿੱਟ ਐਲਬਮ ਦੇ ਚੁੱਕੇ ਹਨ, ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਲੰਗਰ ਸੇਵਾ ਲਈ ਪਲਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ, ਜੋ ਕਿ ਉਨ੍ਹਾਂ ਲੋਕਾਂ ਨੂੰ ਘਰਾਂ ‘ਚ ਭੋਜਨ ਪਹੁੰਚਾਉਣ ਦਾ ਕੰਮ ਕਰਦੀ ਹੈ, ਜੋ ਕਿ ਆਪਣੇ ਘਰ ‘ਚ ਭੋਜਨ ਨਹੀਂ ਪਕਾ ਸਕਦੇ। ਉਨ੍ਹਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਸੇਵਾਵਾਂ ਉਨ੍ਹਾਂ ਦੀ ਜਥੇਬੰਦੀ ਵਲੋਂ ਦਿੱਤੀਆਂ ਜਾਂਦੀਆਂ ਹਨ।ઠ

RELATED ARTICLES
POPULAR POSTS