0.9 C
Toronto
Wednesday, January 7, 2026
spot_img
Homeਕੈਨੇਡਾਮੁਰਾਰੀ ਲਾਲ ਥਪਲਿਆਲ ਨੂੰ ਮਿਲਿਆ ਬਿਹਤਰੀਨ ਏਸ਼ੀਅਨ ਕੈਨੇਡੀਅਨ ਐਵਾਰਡ

ਮੁਰਾਰੀ ਲਾਲ ਥਪਲਿਆਲ ਨੂੰ ਮਿਲਿਆ ਬਿਹਤਰੀਨ ਏਸ਼ੀਅਨ ਕੈਨੇਡੀਅਨ ਐਵਾਰਡ

ਬਰੈਂਪਟਨ/ਬਿਊਰੋ ਨਿਊਜ਼
ਕੈਨੇਡੀਅਨ ਮਲਟੀਕਲਚਰ ਕੌਂਸਲ ਵੱਲੋਂ ਕਰਵਾਏ ਗਏ 16ਵੇਂ ਸਾਲਾਨਾ ਸਮਾਗਮ ਵਿਚ ਉੱਘੇ ਸਮਾਜ ਸੇਵਕ ਅਤੇ ਬਰੈਂਪਟਨ ਦੇ ਵਕੀਲ ਮੁਰਾਰੀਲਾਲ ਥਪਲਿਆਲ ਨੂੰ ਬਿਹਤਰੀਨ ਏਸ਼ੀਅਨ ਕੈਨੇਡੀਅਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਰਿਚਮੰਡ ਹਿੱਲ ਵਿਖੇ ਇਹ ਐਵਾਰਡ ਏਸ਼ੀਅਨ ਹੈਰੀਟੇਜ਼ ਮਹੀਨੇ ਦੇ ਮਨਾਏ ਗਏ ਜਸ਼ਨਾਂ ਮੌਕੇ ਪ੍ਰਦਾਨ ਕੀਤਾ ਗਿਆ ਜਿਸ ਵਿੱਚ 23 ਏਸ਼ੀਅਨ ਦੇਸ਼ਾਂ ਦੇ ਹਜ਼ਾਰਾਂ ਕੈਨੇਡੀਅਨਾਂ ਨੇ ਸ਼ਿਰਕਤ ਕੀਤੀ।
ਕੰਸਰਵੇਟਿਵ ਪਾਰਟੀ ਵਲੋਂ ਬਰੈਂਪਟਨ ਪੱਛਮੀ ਤੋਂ ਆਗਾਮੀ ਚੋਣਾਂ ਵਿਚ ਉਮੀਦਵਾਰ ਥਪਲਿਆਲ ਨੂੰ ਇਸ ਐਵਾਰਡ ਲਈ ਨੈਸ਼ਨਲ ਐਸੋਸੀਏਸ਼ਨ ਆਫ ਇੰਡੋ-ਕੈਨੇਡੀਅਨਜ਼ ਵੱਲੋਂ ਨਾਮਜ਼ਦ ਕੀਤਾ ਗਿਆ ਸੀ। ਥਪਲਿਆਲ ਅਜਿਹੇ ਸਮਾਜ ਸੇਵਕ ਹਨ ਜਿਹੜੇ ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ ਅਤੇ ਔਰਤਾਂ ਦੀ ਭਲਾਈ ਲਈ ਚੈਰਿਟੀ ਕਾਰਜ ਕਰਦੇ ਹਨ। ਉਹ ਪਿਛਲੇ 10 ਸਾਲ ਤੋਂ ਹਾਸ਼ੀਆਗ੍ਰਸਤ ਲੋਕਾਂ ਨੂੰ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਵਾ ਰਹੇ ਹਨ। ਇਸ ਮੌਕੇ ‘ਤੇ ਕੈਨੇਡੀਅਨ ਮਲਟੀਕਲਚਰ ਕੌਂਸਲ ਦੇ ਪ੍ਰਧਾਨ ਜੇਈ ਚੋਂਗ ਵੀ ਮੌਜੂਦ ਸਨ।

RELATED ARTICLES
POPULAR POSTS