-11.4 C
Toronto
Wednesday, January 21, 2026
spot_img
Homeਕੈਨੇਡਾਪੀਲ ਪੁਲਿਸ ਵੱਲੋਂ 'ਫਿਸ਼ਿੰਗ' ਈਮੇਲਜ਼ ਤੋਂ ਸੁਚੇਤ ਰਹਿਣ ਦੀ ਅਪੀਲ

ਪੀਲ ਪੁਲਿਸ ਵੱਲੋਂ ‘ਫਿਸ਼ਿੰਗ’ ਈਮੇਲਜ਼ ਤੋਂ ਸੁਚੇਤ ਰਹਿਣ ਦੀ ਅਪੀਲ

ਬਰੈਂਪਟਨ/ਬਿਊਰੋ ਨਿਊਜ਼ : ਵਧ ਰਹੇ ‘ਫਿਸ਼ਿੰਗ ਘਪਲਿਆਂ’ ਦੇ ਚੱਲਦਿਆਂ ਪੀਲ ਰੀਜ਼ਨ ਪੁਲਿਸ ਦੇ ਧੋਖਾਧੜੀ ਬਾਰੇ ਬਿਓਰੋ ਨੇ ਕੈਨੇਡਾ ਵਾਸੀਆਂ ਨੂੰ ‘ਫਿਸ਼ਿੰਗ’ ਈਮੇਲਜ਼ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਉਨਾਂ ਕਿਹਾ ਕਿ ਥੋੜੀ ਜਿਹੀ ਸਾਵਧਾਨੀ ਵਰਤਣ ਨਾਲ ਲੋਕ ਇਸ ਇਲੈੱਕਟ੍ਰੌਨਿਕ ਧੋਖਾਧੜੀ ਤੋਂ ਬਚ ਸਕਦੇ ਹਨ।
ਜ਼ਿਕਰਯੋਗ ਹੈ ਕਿ ਅਜਿਹੀਆਂ ਈਮੇਲਜ਼ ਫਰਜ਼ੀ ਤੌਰ ‘ਤੇ ਸਰਕਾਰ ਜਾਂ ਬੈਂਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਇਹ ਕਹਿ ਕੇ ਭੇਜੀਆਂ ਜਾਂਦੀਆਂ ਹਨ ਕਿ ਉਹ ਆਪਣਾ ‘ਰਿਫੰਡ’ ਲੈਣ ਲਈ ਬੈਂਕ ਖਾਤੇ ਸਮੇਤ ਨਿੱਜੀ ਜਾਣਕਾਰੀ ਭੇਜਣ। ਇਨਾਂ ਰਾਹੀਂ ਲੋਕਾਂ ਨੂੰ ਰਿਫੰਡ ਕਿਵੇਂ ਪ੍ਰਾਪਤ ਕਰਨਾ ਹੈ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ।
ਰਿਫੰਡ ਲੈਣ ਲਈ ਉੱਥੇ ਬੈਂਕ ਦਾ ਲਿੰਕ ਵੀ ਦਿੱਤਾ ਜਾਂਦਾ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਸਰਕਾਰ ਜਾਂ ਬੈਂਕ ਅਧਿਕਾਰੀਆਂ ਵੱਲੋਂ ਅਜਿਹੀ ਕੋਈ ਵੀ ਸੂਚਨਾ ਈਮੇਲਜ਼ ਰਾਹੀਂ ਨਹੀਂ ਮੰਗੀ ਜਾਂਦੀ। ਬੈਂਕ ਕੋਲ ਖਾਤਾਧਾਰਕਾਂ ਦੀ ਪਹਿਲਾਂ ਤੋਂ ਹੀ ਸਮੁੱਚੀ ਜਾਣਕਾਰੀ ਮੌਜੂਦ ਹੋਣ ਕਾਰਨ, ਉਨਾਂ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ।
ਜੇਕਰ ਕਿਸੇ ਦਾ ਰਿਫੰਡ ਆਉਣਾ ਹੈ ਤਾਂ ਉਹ ਸਿੱਧੇ ਬੈਂਕ ਅਧਿਕਾਰੀਆਂ ਨਾਲ ਰਾਬਤਾ ਕਰਨ। ਇਸ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਕੈਨੇਡੀਅਨ ਐਂਟੀ ਬਿਓਰੋ ਵੈੱਬਸਾਈਟ www.antifraudcentre.ca ‘ਤੇ ਵਿਜ਼ਿਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਜੇਕਰ ਕਿਸੇ ਨੂੰ ਇਨਾਂ ਈਮੇਲਜ਼ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਧੋਖਾਧੜੀ ਬਿਓਰੋ ਦੇ ਫੋਨ ਨੰਬਰ (905) 453-2121, ਐਕਟੈਨਸ਼ਨ 3335 ‘ਤੇ ਸੰਪਰਕ ਕਰ ਸਕਦਾ ਹੈ।

RELATED ARTICLES
POPULAR POSTS