Breaking News
Home / ਕੈਨੇਡਾ / ਕੈਲਗਰੀ ‘ਚ ਗਦਰੀ ਬਾਬਿਆਂ ਦੇ ਮੇਲੇ ‘ਤੇ ਬਲਜਿੰਦਰ ਸੇਖਾ ਦਾ ਹੋਵੇਗਾ ਸਨਮਾਨ

ਕੈਲਗਰੀ ‘ਚ ਗਦਰੀ ਬਾਬਿਆਂ ਦੇ ਮੇਲੇ ‘ਤੇ ਬਲਜਿੰਦਰ ਸੇਖਾ ਦਾ ਹੋਵੇਗਾ ਸਨਮਾਨ

ਕੈਲਗਰੀ: ਕੈਲਗਰੀ ਵਿੱਚ ਆਯੋਜਿਤ ਕੀਤੇ ਜਾ ਰਹੇ ਗਦਰੀ ਬਾਬਿਆਂ ਦੇ ਮੇਲੇ ‘ਤੇ ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਦਾ ਨਾਮ ਉੱਚਾ ਕਰਨ ਵਾਲੇ ਕਲਾਕਾਰ ਬਲਜਿੰਦਰ ਸੇਖਾ ਦਾ ਪੰਜ ਅਗਸਤ ਨੂੰ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਮੇਲੇ ਦੇ ਪ੍ਰਮੁੱਖ ਪ੍ਰਬੰਧਕ ਬ੍ਰਹਮ ਪ੍ਰਕਾਸ਼ ਸਿੱਘ ਲੁੱਡੂ ਨੇ ਦੱਸਿਆ ਕਿ ਸਮੁੱਚੀ ਮੇਲਾ ਕਮੇਟੀ ਨੇ ਫੈਸਲਾ ਕੀਤਾ ਕਿ ਟੋਰਾਂਟੋ ਵਸਦੇ ਕਲਾਕਾਰ ਬਲਜਿੰਦਰ ਸੇਖਾ ਦੀਆ ਕੈਨੇਡਾ ਵਿੱਚ ਸੇਵਾਵਾਂ ਲਈ ਅਠਾਰਵਾਂ ਮਹਾਨ ਗਦਰੀ ਬਾਬਿਆਂ ‘ਤੇ ਮੇਲੇ ਸਨਮਾਨ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਬਲਜਿੰਦਰ ਸੇਖਾਂ ਦੇ ਗੋ ਕੈਨੇਡਾ ਗੀਤ ਨੇ ਪੰਜਾਬੀਅਤ ਦਾ ਨਾਮ ਦੁਨੀਆ ਪੱਧਰ ‘ਤੇ ਉੱਚਾ ਕੀਤਾ। ਜਿਸਦੀ ਚਰਚਾ ਕੈਨੇਡਾ ਦੇ ਪਾਰਲੀਮੈਂਟ, ਨੈਸ਼ਨਲ ਮੀਡੀਏ ਵਿੱਚ ਭਰਪੂਰ ਚਰਚਾ ਹੋਈ। ਇਹਨਾਂ ਦੇ ਕੰਮਾਂ ਦੀ ਚਰਚਾ ਕਰਕੇ ਯੂ.ਐਨ.ਓ ਵੱਲੋਂ ਸੇਖਾ ਨੂੰ ਸਨਮਾਨ ਪੱਤਰ ਦਿੱਤਾ ਗਿਆ। ਇਸ ਤੋਂ ਇਲਾਵਾ ਬਲਜਿੰਦਰ ਸੇਖਾ ਦੁਨੀਆ ਵਿੱਚ ਪਹਿਲਾ ਸਿੱਖ ਹੈਰੀਟੇਜ ਮੰਥ ਬਟਨ ਤਿਆਰ ਕੀਤਾ । ਇਸ ਸਾਲ ਕੈਨੇਡਾ ਡੇਅ ‘ਤੇ ਵਿਸ਼ੇਸ ਡਾਕ ਟਿਕਟ ‘ਗੋ ਕੈਨੇਡਾ’ ਤਿਆਰ ਕਰਵਾਈ। ਕੁਝ ਸਾਲ ਪਹਿਲਾਂ ਆਪਣੀ ਮਾਂ ਦੇ ਮਰਨ ਉਪਰੰਤ ਦੋ ਅੱਖਾਂ ਦਾਨ ਕਰਕੇ ਅੰਗ ਲਹਿਰ ਚਲਾਈ ।ਇਸ ਮੌਕੇ ਸੁਖਪਾਲ (ਪਾਲ ) ਪਰਮਾਰ ਵੀ ਹਾਜ਼ਰ ਸਨ ।ਇਸ ਮੌਕੇ ਬਹ੍ਰੱਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਸਿਆ ਕਿ ઠ18ਵਾਂ ਗਦਰੀ ਬਾਬਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਪਰੇਰੀ ਵਿੰਡ ਦੀਆਂ ਖੁੱਲ੍ਹੀਆਂ ਪਾਰਕਾਂ ਵਿਚ ਹੋਵੇਗਾ। ਇਹ ਮੇਲਾ ਪਹਿਲਾਂ 3 ਦਿਨ ਤੱਕ ਚੱਲਦਾ ਸੀ ਪਰ ਇਸ ਸਾਲ ਇਹ ਮੇਲਾ 4 ਦਿਨ ਤੱਕ ਚੱਲੇਗਾ। ਇਸ ਮੇਲੇ ਦੀ ਸ਼ੁਰੂਆਤ 3 ਅਗਸਤ 2018 ਨੂੰ ਮਹਾਨ ਕਵੀ ਦਰਬਾਰ ਅਤੇ ਸੂਫੀਆਨਾ ਸ਼ਾਮ ਨਾਲ ਕੀਤੀ ਜਾਵੇਗੀ ਅਤੇ ਫਿਰ 4 ਅਗਸਤ ਨੂੰ ਕਬੱਡੀ ਦੇ ਮੁਕਾਬਲੇ ਹੋਣਗੇ। 5 ਅਗਸਤ ਨੂੰ ਮੇਲਾ ਅਤੇ ਖੁੱਲ੍ਹਾ ਅਖਾੜਾ ਲੱਗੇਗਾ ਜਿਸ ਵਿਚ ਨਾਮਵਰ ਕਲਾਕਾਰ ਆਪਣੀ ਸਾਫ ਸੁਥਰੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ। 6 ਅਗਸਤ ਨੂੰ ਮੇਲਾ ਮਾਵਾਂ ਧੀਆਂ ਨਾਲ ਸਮਾਪਤ ਹੋਵੇਗਾ। ਉਨ੍ਹਾਂ ਨੇ ਹੋਰ ਅੱਗੇ ਦੱਸਿਆ ਕਿ 6 ਅਗਸਤ ਮੇਲਾ ਮਾਵਾਂ ਧੀਆਂ ਦਾ ਵਾਲੇ ਦਿਨ ਟਿਕਟ ਵੀ ਲੱਗੇਗੀ। ઠਇਸ ਮੌਕੇ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਸਿਆ ਕਿ ਇਹ ਗ਼ਦਰੀ ਬਾਬਿਆਂ ਦਾ ਮੇਲਾ ਉਨ੍ਹਾਂ ਗ਼ਦਰੀ ਬਾਬਿਆਂ ਦੀ ਯਾਦ ਵਿਚ ਕਰਵਾਇਆ ਜਾਂਦਾ ਹੈ ਜਿਨ੍ਹਾਂ ਨੇ ਹਿੰਦੁਸਤਾਨੀਆਂ ਦੀ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਕੈਨੇਡਾ ਵਿੱਚ ਜੱਦੋ ਜਹਿਦ ਕਰਕੇ ਆਪਣੇ ਹੱਕ ਪ੍ਰਾਪਤ ਕੀਤੇ। ਮੇਲੇ ਵਿਚ ਹਿੱਸਾ ਲੈਣ ਲਈ ਫੋਨ ਨੰਬਰ ઠ 403-293-9393 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …