-1.3 C
Toronto
Sunday, November 9, 2025
spot_img
Homeਕੈਨੇਡਾਗੁਰੂਘਰ ਓਕਵਿਲ ਵਲੋਂ ਨਗਰ ਕੀਰਤਨ ਸਜਾਇਆ ਗਿਆ

ਗੁਰੂਘਰ ਓਕਵਿਲ ਵਲੋਂ ਨਗਰ ਕੀਰਤਨ ਸਜਾਇਆ ਗਿਆ

ਮੀਂਹ ਦੇ ਬਾਵਜੂਦ ਸੰਗਤਾਂ ਦਾ ਭਾਰੀ ਇਕੱਠ ਹੋਇਆ ਸ਼ਾਮਲ
ਓਕਵਿਲ : ਗੁਰੂਘਰ ਓਕਵਿਲ ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸਲਾਨਾ ਨਗਰ ਕੀਰਤਨ ਦਾ ਅਯੋਜਿਨ ਕੀਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਅਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਵੇਰ ਵੇਲੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਗਿਆ ਅਤੇ ਵੱਖ ਵੱਖ ਬੁਲਾਰਿਆਂ ਵਲੋਂ ਸਿੱਖੀ ਅਤੇ ਸਿੱਖ ਇਤਿਹਾਸ ਬਾਰੇ ਵਿਚਾਰਾਂ ਕੀਤੀਆਂ ਗਈਆ। ਉਪਰੰਤ ਨਗਰ ਕੀਰਤਨ ਗੁਰੁ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜ਼ਾਇਆ ਗਿਆ। ਇਹ ਨਗਰ ਕੀਰਤਨ ਗੁਰੂਘਰ ਤੋਂ ਸ਼ੁਰੁ ਹੋ ਕੇ ਖਾਲਸਾ ਗੇਟ ਰੋਡ ਤੋਂ ਹੁੰਦਾ ਹੋਇਆ ਮੁੜ ਗੁਰੂਘਰ ਆ ਕੇ ਸਮਾਪਤ ਹੋਇਆ। ਇਸ ਵਿੱਚ ਖਾਲਸਾ ਸਕੂਲ ਦੇ ਬੱਚੇ ਸ਼ਾਮਲ ਹੋਏ। ਗੁਰੁ ਗ੍ਰੰਥ ਸਾਹਿਬ ਨੂੰ ਪਾਲਕੀ ਸਾਹਿਬ ਵਾਲੀ ਗੱਡੀ ਵਿੱਚ ਸਸ਼ੋਭਿਤ ਕੀਤਾ ਗਿਆ ਸੀ। ਸਾਰਾ ਰਸਤਾ ਸੰਗਤਾਂ ਵਲੋਂ ਗੁਰਜਸ ਦੇ ਗਾਇਨ ਕੀਤੇ ਗਏ। ਇਸ ਮੌਕੇ ਇੰਦਰਜੀਤ ਸਿੰਘ ਢੱਡਾ, ਗੁਰਿੰਦਰ ਸਿੰਘ ਢੱਡਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਲੰਗਰ ਵੀ ਲਗਾਇਆ ਗਿਆ ਸੀ। ਸੰਗਤਾਂ ਦੇ ਜੋਸ਼ ਨੂੰ ਮੀਂਹ ਵੀ ਘੱਟ ਨਹੀਂ ਕਰ ਸਕਿਆ। ਇਸ ਮੌਕੇ ਦੂਸਰੇ ਸ਼ਹਿਰਾਂ ਤੋਂ ਵੀ ਕਈ ਜਥੇਬੰਦੀਆਂ ਵਲੋਂ ਸ਼ਮੂਲੀਅਤ ਕੀਤੀ ਗਈ।

RELATED ARTICLES
POPULAR POSTS