Breaking News
Home / ਕੈਨੇਡਾ / ਓਨਟਾਰੀਓ ਗੁਰਦਵਾਰਾਜ਼ ਕਮੇਟੀ ਵਲੋਂ ਸੰਤ ਢੱਡਰੀਆਂ ਵਾਲਿਆਂ ‘ਤੇ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ

ਓਨਟਾਰੀਓ ਗੁਰਦਵਾਰਾਜ਼ ਕਮੇਟੀ ਵਲੋਂ ਸੰਤ ਢੱਡਰੀਆਂ ਵਾਲਿਆਂ ‘ਤੇ ਹਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ

logo-2-1-300x105-3-300x105ਓਨਟਾਰੀਓ : ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਦੀ ਆੜ ਵਿਚ ਪੰਜਾਬ ਨੂੰ ਬਲਦੀ ਦੇ ਬੁੱਥੇ ‘ਚ ਦੇਣ ਦੀਆਂ ਰਹੈਸਲਾਂ ਹੋਣ ਲੱਗ ਪਈਆਂ ਹਨ। ਭਾਵੇਂ ਉਹ ਕਿਸੇ ਵਲੋਂ ਵੀ ਹੋਵਣ, ਸਾਨੂੰ ਪੰਜਾਬੀਆਂ ਨੂੰ, ਖਾਸ ਤੌਰ ‘ਤੇ ਸਿੱਖਾਂ ਨੂੰ ਹਰ ਹੀਲੇ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਜੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉਪਰ ਕਾਤਲਾਨਾ ਹਮਲਾ ਹੋਇਆ ਅਤੇ ਭਾਈ ਭੁਪਿੰਦਰ ਸਿੰਘ ਜੀ ਹੋਰਾਂ ਦੀ ਮੌਤ ਹੋਈ ਓਨਟਾਰੀਓ ਗੁਰਦਵਾਰਾਜ਼ ਕਮੇਟੀ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾਂਦਾ ਹੈ। ਇਹ ਹਮਲਾ ਜਿਨ੍ਹਾਂ ਨੇ ਵੀ ਕੀਤਾ ਜਾਂ ਕਰਵਾਇਆ, ਅਸੀਂ ਉਹਨਾਂ ਦੀ ਇਸ ਘਿਨਾਉਣੀ ਕਾਰਵਾਈ ਦੀ ਸਖਤ ਨਿਖੇਧੀ ਕਰਦੇ ਹਾਂ। ਉਹ ਪੰਥ ਦੇ ਗਦਾਰ ਤਾਂ ਹੋ ਸਕਦੇ ਹਨ, ਵਫਾਦਾਰ ਨਹੀਂ। ਉਹ ਏਜੰਸੀਆਂ, ਸਰਕਾਰਾਂ, ਲੀਡਰ ਭਾਵੇਂ ਟਕਸਾਲ ਦਾ ਆਗੂ ਬਣ ਬੈਠਾ ਹਰਨਾਮ ਸਿੰਘ ਧੁੰਮਾ ਹੀ ਕਿਉਂ ਨਾ ਹੋਵੇ।
ਟਕਸਾਲ ਦਾ ਨਾਮ ਬਹੁਤ ਉਚਾ ਅਤੇ ਸੁੱਚਾ ਹੈ, ਖਾਸ ਤੌਰ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਟਕਸਾਲ ਦਾ। ਟਕਸਾਲ ਇਹੋ ਜਿਹੇ ਘਟੀਆ ਕੰਮ ਨਹੀਂ ਕਰਦੀ, ਅਗਰ ਕੋਈ ਕਰਦਾ, ਕਰਵਾਉਂਦਾ ਹੈ ਉਹ ਟਕਸਾਲੀ ਨਹੀਂ ਹੋ ਸਕਦਾ, ਹੋਰ ਭਾਵੇਂ ਕੁਝ ਹੋਵੇ। ਅਸੀਂ ਸਮੁੱਚੇ ਪੰਥ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਭਰਾ ਮਾਰੂ ਜੰਗ ਵਿਚ ਉਲਝਾਉਣ ਦੀਆਂ ਕੋਝੀਆਂ ਹਰਕਤਾਂ ਪਿੱਛੇ ਬਹੁਤ ਘਟੀਆ ਦਿਮਾਗ ਨੇ, ਜਿਨ੍ਹਾਂ ਦੀਆਂ ਜੜ੍ਹਾਂ ਬਹੁਤ ਦੂਰ ਤੱਕ ਜਾਂਦੀਆਂ ਹਨ। ਇਹ ਤਾਂ ਸ਼ੁਰੂਆਤ ਹੈ, ਅੱਗੇ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਦੇ ਵਧਣ ਦੇ ਆਸਾਰ ਹਨ। ਸਾਨੂੰ ਗੁਰੂ ਦਾ ਓਟ ਆਸਰਾ ਲੈ ਕੇ, ਇਕਜੁੱਟ ਹੋ ਕੇ, ਸਿੱਖ ਵਿਰੋਧੀ ਤਾਕਤਾਂ ਵਲੋਂ ਪੈਂਦੀਆਂ ਵੰਗਾਰਾਂ ਨੂੰ ਰੋਕਣ ਦੇ ਸਮਰੱਥ ਬਣਨਾ ਚਾਹੀਦਾ ਹੈ। ਸਰਕਾਰਾਂ ਜਾਂ ਪ੍ਰਸ਼ਾਸਨ ਉਪਰ ਟੇਕ ਰੱਖਣ ਦੀ ਬਜਾਏ ਆਪਣੇ ਗੁਰੂ ਉਪਰ ਟੇਕ ਰੱਖੀਏ। – ਅਮਰਜੀਤ ਸਿੰਘ ਮਾਨ, ਓਨਟਾਰੀਓ ਗੁਰਦਵਾਰਾਜ਼ ਕਮੇਟੀ।

Check Also

ਟੀ ਸੀ ਐਨਰਜੀ ਨੇ ਕੀਅਸਟੋਨ ਐਕਸਐਲ ਪਾਈਪ ਲਾਈਨ ਪ੍ਰੋਜੈਕਟ ਖ਼ਤਮ ਕਰਨ ਦਾ ਕੀਤਾ ਐਲਾਨ

ਟੋਰਾਂਟੋ : ਅਲਬਰਟਾ ਦੇ ਟੀ ਸੀ ਐਨਰਜੀ ਵੱਲੋਂ ਕੀਅਸਟੋਨ ਐਕਸਐਲ ਪ੍ਰੋਜੈਕਟ ਨੂੰ ਰਸਮੀ ਤੌਰ ਉੱਤੇ …