Breaking News
Home / ਕੈਨੇਡਾ / ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਵਿਚਾਲੇ ਪਰਮਾਣੂ ਪਣਡੁੱਬੀ ਸਮਝੌਤੇ ਸਬੰਧੀ ਸਹਿਮਤੀ

ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਵਿਚਾਲੇ ਪਰਮਾਣੂ ਪਣਡੁੱਬੀ ਸਮਝੌਤੇ ਸਬੰਧੀ ਸਹਿਮਤੀ

ਵਾਸ਼ਿੰਗਟਨ: ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਨੇ ਪਰਮਾਣੂ ਪਣਡੁੱਬੀ ਸਮਝੌਤੇ ‘ਤੇ ਸਹਿਮਤੀ ਪ੍ਰਗਟਾਈ ਹੈ ਤਾਂ ਜੋ ਸੋਮਿਆਂ ਨਾਲ ਭਰਪੂਰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਵੱਲੋਂ ਅਪਣਾਏ ਗਏ ਤਲਖ ਰਵੱਈਏ ਨੂੰ ਨਰਮ ਕੀਤਾ ਜਾ ਸਕੇ। ਇਸ ਸਮਝੌਤੇ ਤਹਿਤ ਅਮਰੀਕਾ ਵੱਲੋਂ ਆਸਟਰੇਲੀਆ ਨੂੰ ਤਿੰਨ ਪਰਮਾਣੂ ਸੰਚਾਲਿਤ ਪਣਡੁੱਬੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਸੋਮਵਾਰ ਨੂੰ ਸਾਨਡੀਏਗੋ ਵਿੱਚ ਹੋਏ ਸਿਖਰ ਸੰਮੇਲਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸ਼ਮੂਲੀਅਤ ਕੀਤੀ। ਇਸ ਮਗਰੋਂ ਸਮਝੌਤੇ ‘ਤੇ ਸਹਿਮਤੀ ਦਾ ਐਲਾਨ ਕੀਤਾ ਗਿਆ। ਤਿੰਨੋਂ ਹਮਰੁਤਬਾ ਆਗੂਆਂ ਨੇ ਦੁਹਰਾਇਆ ਕਿ ਉਨ੍ਹਾਂ ਦਾ ਮਕਸਦ ਹਿੰਦ-ਪ੍ਰਸ਼ਾਂਤ ਖੇਤਰ ਨੂੰ ‘ਆਜ਼ਾਦ ਤੇ ਖੁੱਲ੍ਹਾ’ ਰੱਖਣਾ ਹੈ। ਬਾਇਡਨ ਨੇ ਦੱਸਿਆ ਕਿ ਕਾਂਗਰਸ ਦੇ ਸਮਰਥਨ ਤੇ ਪ੍ਰਵਾਨਗੀ ਨਾਲ 2030 ਦੀ ਸ਼ੁਰੂਆਤ ਵਿੱਚ ਅਮਰੀਕਾ, ਆਸਟਰੇਲੀਆ ਨੂੰ ਤਿੰਨ ਪਣਡੁੱਬੀਆਂ ਵੇਚੇਗਾ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …